12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਵੈਰੋਨਾ ਦੇ ਮਸ਼ਹੂਰ ਇੰਡੀਅਨ ਰੈਸਟੋਰੈਂਟ ਦੇ ਮਾਲਕ ਦੇ ਘਰ ਲੱਖਾਂ ਰੁਪਏ ਦੇ ਗਹਿਣਿਆਂ ਅਤੇ ਯੂਰੋਆਂ ਦੀ ਚੋਰੀ

ਵੈਨਿਸ (ਇਟਲੀ), 12 ਅਗੱਸਤ (ਹਰਦੀਪ ਸਿੰਘ ਕੰਗ) - ਇਟਲੀ ਦੇ ਸ਼ਹਿਰ ਵੈਰੋਨਾ ਵਿਖੇ ਸਥਿਤ ਮਸ਼ਹੂਰ ਇੰਡੀਅਨ ਰੈਸਟੋਰੈਂਟ "ਮਹਾਰਾਜਾ ਰੈਸਟੋਰੈਂਟ ਦੇ ਦੇ ਮਾਲਕ ਘਰ ਚੋਰੀ ਵੱਡੀ ਚੋਰੀ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ।ਹੈਰਾਨੀਜਨਕ ਪਹਿਲੂ ਇਹ...

Ad Position 21
No active advertisement
ਅਜੀਤ ਡੈਸਕ 13-08-2026

ਵੈਨਿਸ (ਇਟਲੀ), 12 ਅਗੱਸਤ (ਹਰਦੀਪ ਸਿੰਘ ਕੰਗ) - ਇਟਲੀ ਦੇ ਸ਼ਹਿਰ ਵੈਰੋਨਾ ਵਿਖੇ ਸਥਿਤ ਮਸ਼ਹੂਰ  ਇੰਡੀਅਨ ਰੈਸਟੋਰੈਂਟ "ਮਹਾਰਾਜਾ ਰੈਸਟੋਰੈਂਟ ਦੇ ਦੇ ਮਾਲਕ ਘਰ ਚੋਰੀ ਵੱਡੀ ਚੋਰੀ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ।ਹੈਰਾਨੀਜਨਕ ਪਹਿਲੂ ਇਹ ਰਿਹਾ ਕਿ ਚੋਰਾਂ ਨੇ 48 ਘੰਟਿਆਂ ਦੇ ਅੰਦਰ ਅੰਦਰ ਦੋ ਵਾਰੀ ਇਸ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਘਰ ਚੋਂ ਲੱਖਾ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ।ਮਹਾਰਾਜਾ ਰੈਸਟੋਰੈਂਟ ਦੇ ਮਾਲਕ ਡਿੰਪੀ ਸਿੰਘ ਨੇ ਆਪਣੇ ਨਾਲ਼ ਵਾਪਰੀ ਇਸ ਘਟਨਾ ਬਾਰੇ ਅਤਿ ਦੁੱਖ ਭਰੇ ਮਨ ਨਾਲ਼ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਰਾਤ ਜਦੋਂ ਉਹ ਰੋਜਾਨਾ ਵਾਂਗ ਦੇਰ ਰਾਤ ਆਪਣੇ ਰੈਸਟੋਰੈਂਟ ਨੂੰ ਬੰਦ ਕਰਕੇ ਘਰ ਪਰਤੇ ਤਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਚੋਰ ਪਾਇਪਾਂ ਦੇ ਰਾਹੀ ਟਾਕੀ ਤੋਂ ਕੇ ਘਰ ਦਾਖ਼ਲ ਹੋ ਕੇ ਗਹਿਣੇ ਚੋਰੀ ਕਰਕੇ ਲੈ ਗਏ ਸਨ।ਇਸ ਸੰਬੰਧੀ ਉਨਾਂ ਤੁਰੰਤ ਪੁਲਿਸ ਨੂੰ ਇਤਲਾਹ ਵੀ ਦਿੱਤੀ,ਪ੍ਰੰਤੂ ਤੀਜੀ ਰਾਤ ਫਿਰ ਚੋਰਾਂ ਨੇ ਘਰ ਦਾ ਮੇਨ ਦਰਵਾਜੇ ਤੋਂ ਕੇ ਚੋਰੀ ਕਰ ਲਈ,ਇਸ ਪ੍ਰਕਾਰ ਦੋ ਵਾਰੀ ਲਗਾਤਾਰ ਚੋਰੀ ਦੀ ਘਟਨਾ ਵਾਪਰਨ ਨਾਲ਼ ਉਨਾਂ ਦਾ ਪਰਿਵਾਰ ਪੂਰੀ ਤਰਾਂ ਸਹਿਮ ਗਿਆ ਅਤੇ ਉਨਾਂ ਪੁਲਿਸ ਵਲੋਂ ਹਾਲੇ ਤੱਕ ਚੋਰਾਂ ਨੂੰ ਨਾ ਫੜੇ ਜਾਣ ਤੇ ਨਿਰਾਸ਼ਾ ਵੀ ਪ੍ਰਗਟ ਕੀਤੀ ਹੈ।ਡਿੰਪੀ ਸਿੰਘ ਨੇ ਦੱਸਿਆ ਕਿ ਅਕਸਰ ਉਹ ਆਪਣੇ ਰੈਸਟੋਰੈਂਟ ਤੋਂ ਦੇਰ ਰਾਤ ਤੱਕ ਹੀ ਘਰ ਪਰਤਦੇ ਹਨ।ਚੋਰੀ ਦੀ ਇਸ ਵੱਡੀ ਘਟਨਾ ਨੇ ਇਟਲੀ ਵਸਦੇ ਭਾਰਤੀ ਭਾਈਚਾਰੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।ਦੱਸਣਯੋਗ ਹੈ ਕਿ "ਮਾਹਰਾਜਾ ਰੈਸਟੋਰੈਂਟ ਵੈਰੋਨਾ" ਇਟਲੀ ਦਾ ਇਕ ਬਹੁਤ ਮਸ਼ਹੂਰ ਭਾਰਤੀ ਰੈਸਟੋਰੈਂਟ ਹੈ ਜਿੱਥੇ ਕਿ ਭਾਰਤੀਆਂ ਦੇ ਨਾਲ਼ ਨਾਲ਼ ਵੱਡੀ ਗਿਣਤੀ ਵਿੱਚ ਵਿਦੇਸ਼ੀ ਲੋਕ ਵੀ ਭਾਰਤੀ ਖਾਣਿਆਂ ਦਾ ਆਨੰਦ ਮਾਣਨ ਆਉਦੇ ਹਨ।ਇਸ ਰੈਸਟੋਰੈਂਟ ਦੇ ਮਾਲਕ ਡਿੰਪੀ ਸਿੰਘ ਮੋਰਿੰਡਾ ਸ਼ਹਿਰ ਨੇੜਲੇ ਪਿੰਡ ਢੰਗਰਾਲੀ ਨਾਲ ਸੰਬੰਧਿਤ ਹਨ।

Ad Position 22
No active advertisement
ਅਗਲੀ ਖ਼ਬਰ ਅਸੀਂ ਬਹੁਤ ਖੁਸ਼ਕਿਸਮਤ ਹਾਂ, ਪ੍ਰਧਾਨ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਿਆ - ਲਵਲੀਨਾ ਬੋਰਗੋਹੇਨ
Ad Position 24