09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਨੌਜਵਾਨ ਭਾਰਤ ਦੀ ਸਭ ਤੋਂ ਵੱਡੀ ਤਾਕਤ, ਇਨ੍ਹਾਂ ਦੀ ਸਮਰੱਥਾ ਬੇਮਿਸਾਲ-ਰਾਹੁਲ ਗਾਂਧੀ

ਪ੍ਰਯਾਗਰਾਜ (ਯੂ.ਪੀ.), 8 ਅਗਸਤ (ਪੀ.ਟੀ.ਆਈ.)-ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਦੇ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਉਨ੍ਹਾਂ ਦੀ ਸਮਰੱਥਾ ਦੁਨੀਆ ਵਿਚ ਬੇਮਿਸਾਲ ਹੈ। ਇੱਥੇ ਕੇ.ਪੀ. ਗਰਾਊਂਡ ....

Ad Position 21
No active advertisement
ਅਜੀਤ ਡੈਸਕ 09-08-2026

ਪ੍ਰਯਾਗਰਾਜ (ਯੂ.ਪੀ.), 8 ਅਗਸਤ (ਪੀ.ਟੀ.ਆਈ.)-ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਦੇ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਉਨ੍ਹਾਂ ਦੀ ਸਮਰੱਥਾ ਦੁਨੀਆ ਵਿਚ ਬੇਮਿਸਾਲ ਹੈ। ਇੱਥੇ ਕੇ.ਪੀ. ਗਰਾਊਂਡ ਵਿਖੇ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ  ਕਿਹਾ ਕਿ ਤੁਸੀਂ ਭਾਰਤ ਦੀ ਤਾਕਤ ਅਤੇ ਮਾਣ ਹੋ। ਜਦੋਂ ਮੈਂ ਅਜਿਹਾ ਕਹਿੰਦਾ ਹਾਂ ਤਾਂ ਮੈਂ ਹਰੇਕ ਭਾਰਤੀ ਨਾਗਰਿਕ ਦੀ ਗੱਲ ਕਰ ਰਿਹਾ ਹੁੰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸ਼ਾਮ ਮੈਂ ਤੁਹਾਡੇ ਨਾਲ ਦਰਦ, ਡਾਟਾ ਅਤੇ ਦੌਲਤ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਭਾਰਤ ਦੇ 40 ਕਰੋੜ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ। ਉਨ੍ਹਾਂ ਕਿਹਾ ਕਿ ਭਾਵੇਂ ਅਮਰੀਕਾ, ਚੀਨ ਅਤੇ ਰੂਸ ਬਾਰੇ ਬਹੁਤ ਚਰਚਾ ਹੁੰਦੀ ਹੈ ਪਰ ਭਾਰਤ ਦੇ ਨੌਜਵਾਨ ਬੇਮਿਸਾਲ ਹਨ। ਰਾਹੁਲ ਨੇ ਦੇਸ਼ ਵਿਚ ਵਿੱਦਿਅਕ ਯੋਗਤਾਵਾਂ ਦੇ ਮਿਆਰ ਵਿਚ ਆਈ ਗਿਰਾਵਟ ਬਾਰੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਅੱਜ ਭਾਰਤ ਵਿਚ ਵਿੱਦਿਅਕ ਸਰਟੀਫਿਕੇਟਾਂ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਉਹ ਤੁਹਾਨੂੰ ਨੌਕਰੀ ਨਹੀਂ ਦਿਵਾ ਸਕਦੇ।

Ad Position 22
No active advertisement
ਪਿਛਲੀ ਖ਼ਬਰ ਅਸਾਮ ’ਚ ਹੜ੍ਹਾਂ ਨਾਲ 1.55 ਲੱਖ ਤੋਂ ਵੱਧ ਲੋਕ ਪ੍ਰਭਾਵਿਤ, ਮੌਤਾਂ ਦੀ ਗਿਣਤੀ 98 ਹੋਈ ਅਗਲੀ ਖ਼ਬਰ ਖਪਤਕਾਰ ਤੇ ਛੋਟੇ ਵਪਾਰੀ ਮੁਫ਼ਤ ਯੂ.ਪੀ.ਆਈ. ਸੇਵਾਵਾਂ ਦਾ ਅਨੰਦ ਮਾਣਦੇ ਰਹਿਣਗੇ -ਸਰਕਾਰ
Ad Position 24