ਸ਼ਿਮਲਾ, 8 ਅਗਸਤ (ਪੀ.ਟੀ.ਆਈ.)-ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਵਿੱਚ 185 ਸੜਕਾਂ ਬੰਦ ਹੋ ਗਈਆਂ ਹਨ। ਸ਼ਿਮਲਾ ਮੌਸਮ ਵਿਭਾਗ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਸੂਬੇ ਵਿੱਚ ਕੁਝ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐੱਸ.ਈ.ਓ.ਸੀ,) ਦੇ ਅਨੁਸਾਰ ਸਨਿਚਰਵਾਰ ਸਵੇਰ ਤੱਕ 77 ਜਲ ਸਪਲਾਈ ਯੋਜਨਾਵਾਂ ਅਤੇ 104 ਟ੍ਰਾਂਸਫਾਰਮਰ ਵੀ ਪ੍ਰਭਾਵਿਤ ਹੋਏ।ਅਧਿਕਾਰੀਆਂ ਨੇ ਕਿਹਾ ਕਿ ਮੰਡੀ ਵਿੱਚ ਕੁੱਲ 92 ਸੜਕਾਂ ਬੰਦ ਰਹੀਆਂ, ਇਸ ਤੋਂ ਬਾਅਦ ਕੁੱਲੂ ਵਿੱਚ 48, ਚੰਬਾ ਅਤੇ ਸ਼ਿਮਲਾ ਵਿੱਚ 14-14, ਸਿਰਮੌਰ ਵਿੱਚ 9, ਕਾਂਗੜਾ ਵਿੱਚ 5 ਅਤੇ ਊਨਾ ਜ਼ਿਲ੍ਹੇ ਵਿੱਚ 3 ਸੜਕਾਂ ਬੰਦ ਰਹੀਆਂ। 30 ਜੂਨ ਨੂੰ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਮੀਂਹ ਨਾਲ ਸੰਬੰਧਿਤ ਘਟਨਾਵਾਂ ਵਿੱਚ 65 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਵਿੱਚ 14 ਜ਼ਮੀਨ ਖਿਸਕਣ ਕਾਰਨ ਅਤੇ ਇੱਕ ਅਚਾਨਕ ਹੜ੍ਹ ਕਾਰਨ ਸ਼ਾਮਿਲ ਹੈ।ਉਨ੍ਹਾਂ ਕਿਹਾ ਕਿ ਸੂਬੇ ਨੂੰ ਕੁੱਲ 834 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਰਾਜ ਵਿੱਚ 14 ਅਗਸਤ ਤੱਕ ਮੀਂਹ ਜਾਰੀ ਰਹੇਗਾ।
ਤਾਜ਼ਾ ਖ਼ਬਰਾਂ
Free
ਹਿਮਾਚਲ ’ਚ ਭਾਰੀ ਮੀਂਹ ਕਾਰਨ 185 ਸੜਕਾਂ ਬੰਦ
ਸ਼ਿਮਲਾ, 8 ਅਗਸਤ (ਪੀ.ਟੀ.ਆਈ.)-ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਵਿੱਚ 185 ਸੜਕਾਂ ਬੰਦ ਹੋ ਗਈਆਂ ਹਨ। ਸ਼ਿਮਲਾ ਮੌਸਮ ਵਿਭਾਗ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਸੂਬੇ ਵਿੱਚ ਕੁਝ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ...
ਅਜੀਤ ਡੈਸਕ
09-08-2026