06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਮੈਂ ਤਾਂ ਬੱਸ ਆਪਣੇ ਤਜ਼ਰਬੇ ਸਾਂਝੇ ਕੀਤੇ, ਜਿਸ ਨੂੰ ਜੋ ਸਹੀ ਲੱਗਦਾ ਹੈ ਉਹ ਕਰੇ- ਕੰਗਨਾ ਰਣੌਤ

ਨਵੀਂ ਦਿੱਲੀ, 31 ਜੁਲਾਈ- ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਕਿ ਜਿਸ ਤਰੀਕੇ ਨਾਲ ਅਸੀਂ ਆਪਣੀ ਜ਼ਿੰਦਗੀ ਜੀਉਂਦੇ ਹਾਂ ਅਤੇ ਆਪਣੇ ਪਰਿਵਾਰਾਂ ਦੇ ਬੱਚਿਆਂ ਨੂੰ ਜੋ ਸਿੱਖਿਆ ਦਿੰਦੇ ਹਾਂ....

Ad Position 21
No active advertisement
ਅਜੀਤ ਡੈਸਕ 31-07-2026

ਨਵੀਂ ਦਿੱਲੀ, 31 ਜੁਲਾਈ- ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਕਿ ਜਿਸ ਤਰੀਕੇ ਨਾਲ ਅਸੀਂ ਆਪਣੀ ਜ਼ਿੰਦਗੀ ਜੀਉਂਦੇ ਹਾਂ ਅਤੇ ਆਪਣੇ ਪਰਿਵਾਰਾਂ ਦੇ ਬੱਚਿਆਂ ਨੂੰ ਜੋ ਸਿੱਖਿਆ ਦਿੰਦੇ ਹਾਂ, ਉਹ ਸਿਧਾਂਤ ਜਿਨ੍ਹਾਂ ਨੇ ਮੈਨੂੰ ਸਫਲਤਾ, ਸਮਾਜਿਕ ਸਤਿਕਾਰ ਅਤੇ ਅੱਜ ਮੈਂ ਜੋ ਰੁਤਬਾ, ਦੌਲਤ ਅਤੇ ਪ੍ਰਸਿੱਧੀ ਦਿੱਤੀ, ਉਹ ਬਿਲਕੁਲ ਉਹ ਹੀ ਹਨ, ਜਿਨ੍ਹਾਂ ਦੀ ਮੈਂ ਦੂਜੇ ਲੋਕਾਂ ਦੇ ਬੱਚਿਆਂ ਲਈ ਵੀ ਵਕਾਲਤ ਕਰਦੀ ਹਾਂ। ਅਜਿਹਾ ਨਹੀਂ ਹੈ ਕਿ ਮੇਰੇ ਆਪਣੇ ਪਰਿਵਾਰ ਲਈ ਨਿਯਮ ਵੱਖਰਾ ਹੈ ਅਤੇ ਦੂਜਿਆਂ ਬੱਚਿਆਂ ਲਈ ਵੱਖਰਾ। ਮੈਂ ਆਪਣੇ ਘਰ ਦੀਆਂ ਧੀਆਂ ਅਤੇ ਪੁੱਤਰਾਂ ਨੂੰ ਉਹ ਹੀ ਗੱਲਾਂ ਕਹਿੰਦੀ ਹਾਂ ਜੋ ਮੈਂ ਕੈਮਰੇ 'ਤੇ ਕਹਿੰਦੀ ਹਾਂ। ਜੇਕਰ ਤੁਹਾਨੂੰ ਇਸ 'ਤੇ ਇਤਰਾਜ਼ ਹੈ, ਤਾਂ ਜੋ ਤੁਸੀਂ ਚਾਹੋ ਕਰੋ ਅਤੇ ਆਓ ਦੇਖੀਏ ਕਿ ਇਹ ਤੁਹਾਨੂੰ ਜ਼ਿੰਦਗੀ ਵਿੱਚ ਕਿੱਥੇ ਲੈ ਜਾਂਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਮੈਂ ਸਿਰਫ਼ ਉਹ ਹੀ ਗੱਲਾਂ ਦੱਸੀਆਂ ਜੋ ਮੇਰੇ ਕੰਮ ਆਈਆਂ। ਹੋ ਸਕਦਾ ਹੈ ਕਿ ਕਿਸੇ ਹੋਰ ਦੇ ਲਈ ਕੁਝ ਹੋਰ ਗੱਲਾਂ ਕੰਮ ਆਈਆਂ ਹੋਣ ਪਰ ਮੈਂ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਗੱਲ ਨਹੀਂ ਕਰ ਸਕਦੀ। ਇਸ ਲਈ ਜੇ ਤੁਹਾਨੂੰ ਇਹ ਗੱਲਾਂ ਸਹੀ ਲੱਗਦੀਆਂ ਹਨ ਤਾਂ ਉਨ੍ਹਾਂ ਨੂੰ ਅਪਣਾਓ ਨਹੀਂ ਤਾਂ ਜੋ ਤੁਹਾਨੂੰ ਸਹੀ ਲੱਗਦਾ ਹੈ ਉਹ ਕਰੋ।

Ad Position 22
No active advertisement
ਪਿਛਲੀ ਖ਼ਬਰ ਐਫ਼.ਬੀ.ਆਈ. ਨੇ ਗੁਰਪ੍ਰੀਤ ਸਿੰਘ ਨੂੰ ਕੀਤਾ ‘ਲੋੜੀਂਦਾ’ ਘੋਸ਼ਿਤ ਅਗਲੀ ਖ਼ਬਰ ਚੰਡੀਗੜ੍ਹ ਹਾਊਸ ਮੀਟਿੰਗ ਦੇ ਵਿਚ ਹੋਇਆ ਹਗਾਮਾ
Ad Position 24
No active advertisement