06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕਨੇਡਾ ਵਿਚ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ

ਛੇਹਰਟਾ (ਅੰਮ੍ਰਿਤਸਰ), 30 ਜੁਲਾਈ (ਪੱਤਰ ਪ੍ਰੇਰਕ)- ਕਨੈਡਾ ਦੇ ਸ਼ਹਿਰ ਟਰਾਂਟੋ ਵਿਚ ਬੀਤੇ ਦਿਨੀ ਇਕ 26 ਸਾਲਾਂ...

Ad Position 21
No active advertisement
ਅਜੀਤ ਡੈਸਕ 30-07-2026

ਛੇਹਰਟਾ (ਅੰਮ੍ਰਿਤਸਰ), 30 ਜੁਲਾਈ (ਪੱਤਰ ਪ੍ਰੇਰਕ)- ਕਨੈਡਾ ਦੇ ਸ਼ਹਿਰ ਟਰਾਂਟੋ ਵਿਚ ਬੀਤੇ ਦਿਨੀ ਇਕ 26 ਸਾਲਾਂ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸ਼ਰਨਜੀਤ ਨਾਂਮ ਦਾ ਨੌਜਵਾਨ ਕਈ ਮਹੀਨਿਆਂ ਤੋਂ ਸਾਡੀ ਲੜਕੀ ਨਵਨੀਤ ਕੌਰ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਇਸ ਦੀ ਸ਼ਿਕਾਇਤ ਕਨੇਡਾ ਪੁਲਿਸ ਨੂੰ ਦਿੱਤੀ ਗਈ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਮਾਣਯੋਗ ਅਦਾਲਤ ਵਲੋਂ ਸਖ਼ਤ ਸ਼ਰਤਾਂ ਤਹਿਤ ਕਥਿਤ ਦੋਸ਼ੀ ਨੂੰ ਜਮਾਨਤ ‘ਤੇ ਰਿਹਾਅ ਕੀਤਾ ਗਿਆ ਲੇਕਿਨ ਇਸ ਦੇ ਬਾਵਜੂਦ ਉਕਤ ਕਥਿਤ ਦੋਸ਼ੀ ਨੇ ਸ਼ਰੇਆਮ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪਰਿਵਾਰ ਦੇ ਅਨੁਸਾਰ ਘਟਨਾ ਵਾਲੇ ਦਿਨ ਸਵੇਰੇ ਕਰੀਬ 7. 30 ਵਜੇ ਨਵਨੀਤ ਕੌਰ ਬੈਂਕ ਜਾਨ ਲਈ ਬੱਸ ਅੱਡੇ ਤੇ ਖੜੀ ਸੀ ਤੇ ਪੰਜਾਬ ਆਪਣੇ ਭਰਾ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਹੀ ਸੀ ਇਸ ਗੱਲਬਾਤ ਦੌਰਾਨ ਹੀ ਉਸ ਨੇ ਕਿਹਾ ਸ਼ਰਨ (ਕਥਿਤ ਦੋਸ਼ੀ) ਆ ਗਿਆ ਹੈ ਉਸ ਤੋਂ ਕੁਝ ਹੀ ਸੈਕਿੰਡ ਬਾਅਦ ਉਸ ਦਾ ਫੋਨ ਅਚਾਨਕ ਡਿੱਗ ਗਿਆ ਤੇ ਸੰਪਰਕ ਟੁੱਟ ਗਿਆ, ਬਾਅਦ ਵਿਚ ਪਰਿਵਾਰ ਨੂੰ ਨਵਨੀਤ ਕੌਰ ਦੀ ਹੱਤਿਆ ਦੀ ਸੂਚਨਾ ਮਿਲ ਗਈ।

ਪਰਿਵਾਰਕ ਮੈਂਬਰਾਂ ਨੇ ਨਵਨੀਤ ਕੌਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ। ਮ੍ਰਿਤਕ ਨਵਨੀਤ ਕੌਰ ਦੇ ਪਿਤਾ ਹਰਭਜਨ ਸਿੰਘ ਤੇ ਚਾਚਾ ਬਲਬੀਰ ਸਿੰਘ ਨੇ ਦੱਸਿਆ ਕਿ ਨਵਨੀਤ ਕੌਰ ਕਰੀਬ ਪੰਜ ਸਾਲ ਪਹਿਲਾਂ ਸਟੱਡੀ ਵੀਜੇ ਤੇ ਕਨੇਡਾ ਗਈ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਤੇ 4 ਸਾਲ ਬਾਅਦ ਉਸ ਨੂੰ ਪੀ.ਆਰ ਮਿਲ ਗਈ ਸੀ ਤੇ ਇਸ ਵਕਤ ਉਹ ਇਕ ਬੈਂਕ ਵਿਚ ਪੱਕੀ ਨੌਕਰੀ ਕਰ ਰਹੀ ਸੀ ਤੇ ਕਰੀਬ ਸਾਲ-ਸਵਾ ਸਾਲ ਵਿਚ ਉਸ ਨੇ ਬੈਕ ਮੈਨੇਜਰ ਬਣ ਜਾਣਾ ਸੀ! ਉਨਾਂ ਕਿਹਾ ਕਿ ਸ਼ਰਨਜੀਤ ਜੋ ਕੋਟਕਪੂਰਾ ਵਾਸੀ ਹੈ ਉਹ ਕੈਨੇਡਾ ਵਿਚ ਕੈਬ ਚਲਾਉਦਾ ਸੀ ਤੇ ਨਵਨੀਤ ਵਲੋਂ ਕੁਝ ਮਹੀਨੇ ਪਹਿਲਾਂ ਆਪਣੀ ਬੈਂਕ ਡਿਊਟੀ ਤੋਂ ਘਰ ਜਾਣ ਵਾਸਤੇ ਕੈਬ ਬੁੱਕ ਕੀਤੀ ਗਈ ਸੀ ਜਿਸ ਤੋਂ ਬਾਅਦ ਉਕਤ ਨੌਜਵਾਨ ਨਵਨੀਤ ਕੌਰ ਨੂੰ ਤੰਗ ਪਰੇਸ਼ਾਨ ਕਰਨ ਲੱਗਾ।

ਇਕ ਦਿਨ ਜਿਸ ਬੈਂਕ ਵਿਚ ਨਵਨੀਤ ਕੌਰ ਨੌਕਰੀ ਕਰਦੀ ਸੀ ਉਹ ਉਸ ਬੈਂਕ ਵਿਚ ਵੀ ਚਲਾ ਗਿਆ ਜਿਸ ਉਪਰੰਤ ਬੇਟੀ ਨਵਨੀਤ ਤੇ ਬੈਂਕ ਕਰਮਚਾਰੀਆਂ ਵਲੋਂ ਉਸ ਖਿਲਾਫ਼ ਦਰਖਾਸਤ ਦੇ ਕੇ ਉਸ ਨੂੰ ਪੁਲਿਸ ਕੋਲੋਂ ਗਿ੍ਰਫਤਾਰ ਵੀ ਕਰਵਾਇਆ ਗਿਆ ਸੀ ਤੇ ਪੁਲਿਸ ਵਲੋਂ ਉਸ ਨੂੰ ਹਿਰਾਸਤ ਵਿਚ ਲੈ ਕੇ ਅਦਾਲਤ ਵਿਚ ਪੇਸ਼ ਕਰਕੇ ਮੈਡੀਕਲ ਕਰਨ ਉਪਰੰਤ ਉਸ ਦੀ ਕੌਂਸਲਿੰਗ ਕਰਾਈ ਸੀ ਤੇ ਉਸ ਤੇ ਕੁਝ ਪਾਬੰਦੀਆਂ ਵੀ ਲਾਈਆਂ ਗਈਆਂ ਸਨ।

ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸਬੰਧੀ ਕੋਰਟ ਵਿਚ ਪੇਸ਼ੀ ਸੀ ਉਸ ਤੋਂ ਪਹਿਲਾਂ ਹੀ ਉਸ ਵਲੋਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਕਥਤ ਦੋਸ਼ੀ ਜੋ ਕਿ ਕਨੇਡਾ ਵਿੱਚ ਅਜੇ ਤੱਕ ਪੀ.ਆਰ ਨਹੀਂ ਹੈ ਤੇ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਉਸ ਦਾ ਇੱਕ ਬੇਟਾ ਵੀ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਕਰੀਬ ਇਕ ਮਹੀਨਾ ਪਹਿਲਾਂ ਨਵਨੀਤ 5 ਸਾਲ ਬਾਅਦ ਪਰਿਵਾਰ ਨੂੰ ਮਿਲਣ ਅੰਮ੍ਰਿਤਸਰ ਆਈ ਸੀ ਤੇ ਉਸ ਨੇ 27 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾ ਕੇ ਅੰਮ੍ਰਿਤ ਵੀ ਛਕਿਆ ਸੀ ਤੇ 29 ਮਈ ਨੂੰ ਵਾਪਸ ਕਨੇਡਾ ਚਲੇ ਗਈ ਸੀ।ਪਰਿਵਾਰਿਕ ਮੈਂਬਰਾਂ ਨੇ ਕਨੇਡਾ ਸਰਕਾਰ ਕੋਲੋਂ ਮੰਗ ਕੀਤੀ ਕਿ ਕਥਿਤ ਦੋਸ਼ੀ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਵੇ। 

Ad Position 22
No active advertisement
ਪਿਛਲੀ ਖ਼ਬਰ ਤੁਹਾਡੀ ਸਰਕਾਰ ਤੁਹਾਡਾ ਟੈਕਸ ਦਾ ਪੈਸਾ ਤੁਹਾਡੇ 'ਤੇ ਹੀ ਖਰਚ ਕਰ ਰਹੀ- ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ ਸਾਬਕਾ ਵਿਧਾਇਕ ਲੱਖਾ ਸਫਾਈ ਸੇਵਕਾਂ ਦੇ ਮਲੌਦ ਧਰਨੇ 'ਚ ਪਹੁੰਚੇ
Ad Position 24
No active advertisement