07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

50 ਲੱਖ ਰੁਪਏ ਦੀ ਹੈਰੋਇਨ, ਦੋ 32 ਬੋਰ ਦੇ ਪਿਸਤੌਲ ਅਤੇ 5 ਜਿੰਦਾ ਰੌਂਦ ਸਣੇ ਇਕ ਦੋਸ਼ੀ ਗ੍ਰਿਫਤਾਰ

ਲੁਧਿਆਣਾ, 30 ਜੁਲਾਈ (ਪਰਮਿੰਦਰ ਸਿੰਘ ਆਹੂਜਾ /ਪ੍ਰਦੀਪ ਭੰਡਾਰੀ)- ਲੁਧਿਆਣਾ ਵਿਖੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ...

Ad Position 21
No active advertisement
ਅਜੀਤ ਡੈਸਕ 30-07-2026

ਲੁਧਿਆਣਾ, 30 ਜੁਲਾਈ (ਪਰਮਿੰਦਰ ਸਿੰਘ ਆਹੂਜਾ /ਪ੍ਰਦੀਪ ਭੰਡਾਰੀ)- ਲੁਧਿਆਣਾ ਵਿਖੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੁਖਬਰੀ ਦੇ ਆਧਾਰ ਤੇ ਕੈਲਾਸ਼ ਨਗਰ ਇਲਾਕੇ ਵਿਚ ਰੇਡ ਕਰਕੇ ਇਕ ਦੋਸ਼ੀ ਨੂੰ ਕਾਬੂ ਕਰਕੇ ਉਸ ਕੋਲੋਂ 100 ਗ੍ਰਾਮ ਹੈਰੋਇਨ, ਦੋ 32 ਬੋਰ ਨੇ ਨਾਜਾਇਜ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨl ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭੁਪਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਏ. ਐਸ. ਆਈ. ਸੇਠੀ ਕੁਮਾਰ ਕੋਲ ਮੁਖਬਰੀ ਹੋਈ ਸੀ ਕਿ ਇਕ ਵਿਅਕਤੀ ਆਪਣੇ ਗਾਹਕਾਂ ਨੂੰ ਹੈਰੋਇਨ ਵੇਚਣ ਦੀ ਫ਼ਿਰਾਕ ਵਿਚ ਹੈ ਜੋਕਿ ਕਿਰਾਏ ਦੇ ਕਮਰੇ ਵਿਚ ਮੌਜੂਦ ਹੈ, ਜੇਕਰ ਉਸਦੇ ਕਮਰੇ ਰੇਡ ਕੀਤੀ ਜਾਵੇ ਤਾਂ ਮੌਕੇ ਤੇ ਭਾਰੀ ਮਾਤਰਾ ਵਿਚ ਨਸ਼ਾ ਬਰਾਮਦ ਹੋ ਸਕਦਾ ਹੈ l

ਉਨ੍ਹਾਂ ਕਿਹਾ ਕਿ ਏ. ਐਸ. ਆਈ. ਸੇਠੀ ਕੁਮਾਰ ਦੀ ਟੀਮ ਨੇ ਫੋਰਨ ਕਾਰਵਾਈ ਕਰਦਿਆਂ ਮੁਖਬਰ ਵਲੋਂ ਦੱਸੇ ਟਿਕਾਣੇ ਦੇ ਰੇਡ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਦੋਸ਼ੀ ਦੀ ਨਿਸ਼ਾਨ ਦੇਹੀ ਤੇ ਉਸਦੇ ਕਮਰੇ ਵਿਚ ਲੁਕੋ ਕੇ ਰੱਖੀ 100 ਗ੍ਰਾਮ ਹੈਰੋਇਨ ਦੋ 32 ਬੋਰ ਦੇ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋ ਗਏ l

ਭੁਪਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਬਿੱਟੂ ਕੁਮਾਰ ਵਾਸੀ ਕੈਲਾਸ਼ ਨਗਰ ਵਜੋਂ ਹੋਈ ਹੈ, ਉਨ੍ਹਾਂ ਕਿਹਾ ਕਿ ਦੋਸ਼ੀ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਉਨ੍ਹਾਂ ਕਿਹਾ ਦੋਸ਼ੀ ਦੇ ਨਾਲ ਹੋਰ ਵੀ ਚਾਰ ਤੋਂ ਪੰਜ ਦੋਸ਼ੀ ਸ਼ਾਮਿਲ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ l ਓਧਰ ਦੂਜੇ ਪਾਸੇ ਜੇ ਸੂਤਰਾਂ ਦੀ ਮੰਨੀਏ ਤਾਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜਾਰ ਵਿਚ ਕੀਮਤ 50 ਲੱਖ ਰੁਪਏ ਦੇ ਨੇੜੇ ਤੇੜੇ ਦੱਸੀ ਜਾਂਦੀ ਹੈ l

Ad Position 22
No active advertisement
ਪਿਛਲੀ ਖ਼ਬਰ ਫ਼ਗਵਾੜਾ ’ਚ ਦਿਨ ਦਿਹਾੜੇ ਦਾਤਰ ਦੀ ਨੌਕ ’ਤੇ ਮੋਟਰਸਾਈਕਲ ਖੋਹਿਆ ਅਗਲੀ ਖ਼ਬਰ ਕਿਸਾਨ ਜਥੇਬੰਦੀ ਦੇ ਤਿੰਨ ਜੋਨਾਂ ਦੀ ਮੀਟਿੰਗ ਵਿਚ ਡੀ.ਐਸ.ਪੀ ਦੇ ਘਿਰਾਓ ਤੇ ਹਲਕਾ ਇੰਚਾਰਜ ਦੇ ਪੁਤਲੇ ਫੂਕਣ ਸਬੰਧੀ ਲਏ ਵੱ...
Ad Position 24