08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

3 ਗ੍ਰਾਮ ਹੈਰੋਇਨ ਸਮੇਤ ਤਸਕਰ ਕਾਬੂ

ਜਮਾਲਪੁਰ (ਲੁਧਿਆਣਾ), 30 ਜੁਲਾਈ (ਅਸ਼ਵਨੀ ਕੁਮਾਰ)- ਗੁਪਤ ਸੂਚਨਾ ਦੇ ਆਧਾਰ 'ਤੇ ਗਸ਼ਤ ਦੌਰਾਨ ਜਮਾਲਪੁਰ...

Ad Position 21
No active advertisement
ਅਜੀਤ ਡੈਸਕ 30-07-2026

ਜਮਾਲਪੁਰ (ਲੁਧਿਆਣਾ), 30 ਜੁਲਾਈ (ਅਸ਼ਵਨੀ ਕੁਮਾਰ)- ਗੁਪਤ ਸੂਚਨਾ ਦੇ ਆਧਾਰ 'ਤੇ ਗਸ਼ਤ ਦੌਰਾਨ ਜਮਾਲਪੁਰ ਥਾਣਾ ਮੁੰਡੀਆਂ ਕਲਾਂ ਦੇ ਇੰਚਾਰਜ ਪਰਮਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਸਰਕਾਰੀ ਸਕੂਲ ਮੁੰਡੀਆਂ ਕਲਾਂ ਕੋਲ ਪੈਦਲ ਆ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ 'ਚੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ।

ਦੋਸ਼ੀ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀ ਦੀ ਪਛਾਣ ਸੂਰਜ ਕੁਮਾਰ ਪੁੱਤਰ ਅਰਜੁਨ ਪ੍ਰਸਾਦ ਨਿਵਾਸੀ 100 ਫੁੱਟ ਰੋਡ ਰੇਲਵੇ ਕਲੋਨੀ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਜਮਾਲਪੁਰ ਦੀ ਪੁਲਿਸ ਚੌਕੀ ਮੁੰਡੀਆਂ ਕਲਾਂ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਮੁਕੰਮਲ ਬੰਦ ਰਿਹਾ ਬਲਾਚੌਰ ਅਗਲੀ ਖ਼ਬਰ ਕਸਬਾ ਜੈਂਤੀਪੁਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਪੰਜਾਬ ਬੰਦ ਨੂੰ ਨਹੀਂ ਮਿਲਿਆਂ ਹੁੰਗਾਰਾ
Ad Position 24