ਅਕਾਲੀ-ਭਾਜਪਾ ਗੱਠਜੋਡ਼ ਪੰਜਾਬ ਵਿਚ ਮੁਡ਼ ਸਰਕਾਰ ਬਣਾਵੇਗਾ-ਬੀਬੀ ਜਗੀਰ ਕੌਰ
ਕਸਬਾ ਭੁਲੱਥ ਵਿਖੇ ਅਕਾਲੀ-ਭਾਜਪਾ ਗੱਠਜੋਡ਼ ਦੀ ਪਹਿਲੀ ਮੀਟਿੰਗ ਹੋਈ
ਭੁਲੱਥ, 28 ਨਵੰਬਰ (ਮਨਜੀਤ ਸਿੰਘ ਰਤਨ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿਚ ਕਸਬਾ ਭੁਲੱਥ ਵਿਖੇ ਅਕਾਲੀ-ਭਾਜਪਾ ਗੱਠਜੋਡ਼ ਦੀ ਪਹਿਲੀ ਮੀਟਿੰਗ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਭਾਜਪਾ ਹਲਕਾ ਭੁਲੱਥ ਦੇ ਕਨਵੀਨਰ ਸ੍ਰੀ ਰਮੇਸ਼ ਚੰਦ ਸ਼ਰਮਾ ਦੇ ਘਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋਡ਼ ਪੰਜਾਬ ਵਿਚ ਮੁਡ਼ ਜਿੱਤ ਪ੍ਰਾਪਤ ਕਰੇਗਾ।
ਭੁਲੱਥ, 28 ਨਵੰਬਰ (ਮਨਜੀਤ ਸਿੰਘ ਰਤਨ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿਚ ਕਸਬਾ ਭੁਲੱਥ ਵਿਖੇ ਅਕਾਲੀ-ਭਾਜਪਾ ਗੱਠਜੋਡ਼ ਦੀ ਪਹਿਲੀ ਮੀਟਿੰਗ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਭਾਜਪਾ ਹਲਕਾ ਭੁਲੱਥ ਦੇ ਕਨਵੀਨਰ ਸ੍ਰੀ ਰਮੇਸ਼ ਚੰਦ ਸ਼ਰਮਾ ਦੇ ਘਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋਡ਼ ਪੰਜਾਬ ਵਿਚ ਮੁਡ਼ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋਡ਼ ਸਿਰਫ਼ ਇੱਕ ਸਿਆਸੀ ਸਮਝੌਤਾ ਨਹੀਂ, ਸਗੋਂ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ, ਜਿਸ ਦੀ ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਇਸ ਮੌਕੇ ਸ੍ਰੀ ਚੇਤਨ ਸੂਰੀ, ਜ਼ਿਲ੍ਹਾ ਪ੍ਰਧਾਨ ਭਾਜਪਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਅਕਾਲੀ-ਭਾਜਪਾ ਵਰਕਰਾਂ ਵੱਲੋਂ ਪ੍ਰਣ ਕੀਤਾ ਗਿਆ ਕਿ ਉਹ ਬੀਬੀ ਜਗੀਰ ਕੌਰ ਦੀ ਜਿੱਤ ਲਈ ਦਿਨ-ਰਾਤ ਇੱਕ ਕਰ ਦੇਣਗੇ। ਇਸ ਸਬੰਧੀ ਵੱਖ-ਵੱਖ ਵਰਕਰਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਅਤੇ ਚੋਣਾਂ ਸਬੰਧੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਜਪਾ ਸ੍ਰੀ ਚੇਤਨ ਸੂਰੀ, ਹਲਕਾ ਭੁਲੱਥ ਦੇ ਭਾਜਪਾ ਇੰਚਾਰਜ ਅਮਨਦੀਪ ਸਿੰਘ ਗੌਰਾ ਗਿੱਲ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਜੋਗਿੰਦਰਪਾਲ ਮਰਵਾਹਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੁਲੱਥ, ਡਾ. ਮਾਨ ਸਿੰਘ, ਬਾਬਾ ਜਸਵੀਰ ਸਿੰਘ ਸਾਬਕਾ ਐਮ.ਸੀ., ਅਰਸ਼ਦੀਪ ਸਿੰਘ ਅਰਸ਼, ਜਤਿੰਦਰ ਕੁਮਾਰ ਟਿੰਕੂ, ਅਮਰੀਕ ਸਿੰਘ ਪੀ.ਏ., ਭੁਵਨੇਸ਼ਵਰ ਦੱਤਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।