29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਭੁਲੱਥ ਵਿਖੇ 57ਵੀਂ ਸੀਨੀਅਰ ਸਟੇਟ ਖੋ-ਖੋ ਚੈਂਪੀਅਨਸ਼ਿਪ ਧੂਮ-ਧਡ਼ੱਕੇ ਨਾਲ ਸ਼ੁਰੂ, ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਲਿਆ ਹਿੱਸਾ

ਭੁਲੱਥ, 28 ਨਵੰਬਰ (ਮਨਜੀਤ ਸਿੰਘ ਰਤਨ)-ਭੁਲੱਥ ਵਿਖੇ ਲਖਵਿੰਦਰ ਰਾਜ ਖੰਨਾ ਦੀ ਯਾਦ ਵਿਚ 57ਵੀਂ ਸੀਨੀਅਰ ਸਟੇਟ ਖੋ-ਖੋ ਚੈਂਪੀਅਨਸ਼ਿਪ ਦਾ ਆਗਾਜ਼ ਬਡ਼ੇ ਉਤਸ਼ਾਹ, ਧੂਮ-ਧਡ਼ੱਕੇ ਅਤੇ ਖੇਡ ਭਾਵਨਾ ਨਾਲ ਕੀਤਾ ਗਿਆ। ਇਸ ਚੈਂਪੀਅਨਸ਼ਿਪ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਖੇਡ ਮੈਦਾਨ ਵਿਚ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਖੋ-ਖੋ ਦੀਆਂ ਟੀਮਾਂ ਨੇ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 29-11-2026
ਭੁਲੱਥ, 28 ਨਵੰਬਰ (ਮਨਜੀਤ ਸਿੰਘ ਰਤਨ)-ਭੁਲੱਥ ਵਿਖੇ ਲਖਵਿੰਦਰ ਰਾਜ ਖੰਨਾ ਦੀ ਯਾਦ ਵਿਚ 57ਵੀਂ ਸੀਨੀਅਰ ਸਟੇਟ ਖੋ-ਖੋ ਚੈਂਪੀਅਨਸ਼ਿਪ ਦਾ ਆਗਾਜ਼ ਬਡ਼ੇ ਉਤਸ਼ਾਹ, ਧੂਮ-ਧਡ਼ੱਕੇ ਅਤੇ ਖੇਡ ਭਾਵਨਾ ਨਾਲ ਕੀਤਾ ਗਿਆ। ਇਸ ਚੈਂਪੀਅਨਸ਼ਿਪ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਖੇਡ ਮੈਦਾਨ ਵਿਚ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਖੋ-ਖੋ ਦੀਆਂ ਟੀਮਾਂ ਨੇ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਚੈਂਪੀਅਨਸ਼ਿਪ ਦੇ ਪਹਿਲੇ ਦਿਨ ਹਰਜੀਤ ਸਿੰਘ ਯੂਐਸਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਰੀਬਨ ਕੱਟ ਕੇ ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਖੋ-ਖੋ ਖੇਡ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਮੁਕਾਬਲੇ ਅਹਿਮ ਰੋਲ ਅਦਾ ਕਰਦੇ ਹਨ। ਇਸ ਚੈਂਪੀਅਨਸ਼ਿਪ ਰਾਹੀਂ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਵਧੀਆ ਮੰਚ ਮਿਲਿਆ ਹੈ। ਅਜਿਹੇ ਰਾਜ ਪੱਧਰੀ ਮੁਕਾਬਲੇ ਨਾ ਸਿਰਫ਼ ਖਿਡਾਰੀਆਂ ਦੀ ਖੇਡ ਸਮਰੱਥਾ ਨੂੰ ਨਿਖਾਰਦੇ ਹਨ, ਸਗੋਂ ਨੌਜਵਾਨ ਪੀਡ਼੍ਹੀ ਨੂੰ ਖੇਡਾਂ ਨਾਲ ਜੋਡ਼ ਕੇ ਸਿਹਤਮੰਦ ਜੀਵਨ ਅਤੇ ਅਨੁਸ਼ਾਸਨ ਵੱਲ ਪ੍ਰੇਰਿਤ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ। ਇਸ ਮੌਕੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਚੈਂਪੀਅਨਸ਼ਿਪ ਦੇ ਪਹਿਲੇ ਦਿਨ ਵੱਖ-ਵੱਖ ਜ਼ਿਲੇ੍ਹ ਸੰਗਰੂਰ, ਫ਼ਰੀਦਕੋਟ, ਅੰਮ੍ਰਿਤਸਰ, ਫਾਜ਼ਿਲਕਾ, ਕਪੂਰਥਲਾ, ਤਰਨਤਾਰਨ, ਗੁਰਦਾਸਪੁਰ, ਮਾਨਸਾ, ਜਲੰਧਰ, ਮੁਕਤਸਰ, ਬਠਿੰਡਾ, ਲੁਧਿਆਣਾ, ਹੁਸ਼ਿਆਰਪੁਰ, ਫਿਰੋਜ਼ਪੁਰ, ਪਟਿਆਲਾ ਅਤੇ ਮੋਗਾ ਆਦਿ ਤੋਂ ਪਹੁੰਚੀਆਂ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਪਹੁੰਚੀਆਂ ਟੀਮਾਂ ਨੇ ਖੇਡ ਮੈਦਾਨ ਵਿਚ ਆਪਣੀ ਤਾਕਤ, ਫੁਰਤੀ, ਤਾਲਮੇਲ ਅਤੇ ਖੇਡ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਮੁਕਾਬਲਿਆਂ ਵਿਚ ਭਾਗ ਲਿਆ। ਇਸ ਮੌਕੇ ਮੱਖਣ ਸਿੰਘ ਰਿਟਾਇਰਡ ਪੀਟੀ, ਕਬੱਡੀ ਅਤੇ ਖੋ-ਖੋ; ਸੁਖਨੈਨ ਸਿੰਘ ਇੰਟਰਨੈਸ਼ਨਲ ਅਥਲੀਟ; ਗਿਆਨ ਸਿੰਘ ਰਿਟਾਇਰਡ ਪ੍ਰਿੰਸੀਪਲ ਅਤੇ ਨੈਸ਼ਨਲ ਅਵਾਰਡੀ; ਡਿਪਟੀ ਡਾਇਰੈਕਟਰ ਸਪੋਰਟਸ ਚੰਡੀਗਡ਼੍ਹ ਪੰਜਾਬ; ਪਰਮਜੀਤ ਸਿੰਘ ਕਬੱਡੀ ਅਤੇ ਖੋ-ਖੋ ਕੋਚ, ਚੇਅਰਮੈਨ ਰਕੇਸ਼ ਕੁਮਾਰ ਬੋਬੀ, ਐਸਐਚਓ, ਵਾਈਸ ਚੇਅਰਮੈਨ ਗੁਰਭੇਜ ਸਿੰਘ, ਪ੍ਰਧਾਨ ਸੁਦੇਸ਼ ਸਿੱਧੂ, ਵਾਈਸ ਪ੍ਰਧਾਨ ਸਲੀਮ ਮਸੀਹ, ਸੈਕਟਰੀ ਮਾਸਟਰ ਦਿਨੇਸ਼ ਸ਼ਰਮਾ ਸਟੇਟ ਅਵਾਰਡੀ, ਵਾਈਸ ਸੈਕਟਰੀ ਦਵਿੰਦਰ ਸਿੰਘ, ਕੈਸ਼ੀਅਰ ਸਾਜਨ ਕੁਮਾਰ ਡੀਪੀਆਈ, ਸਲਾਹਕਾਰ ਮਾਸਟਰ ਬੀਰ ਸਿੰਘ, ਮੁੱਖ ਸਲਾਹਕਾਰ ਭਜਨ ਸਿੰਘ, ਨਿਸ਼ਾਨ ਸਿੰਘ ਯੂਐਸਏ, ਦਲਜੀਤ ਸਿੰਘ ਸਵੀਟੀ, ਰਕੇਸ਼ ਕੁਮਾਰ ਖੰਨਾ, ਪ੍ਰਿੰਸ ਸਿੱਧੂ ਯੂਐਸਏ, ਬਾਬਾ ਦੀਪਕ ਸ਼ਾਹ ਭਗਵਾਨ ਸਿੰਘ, ਜਸਵੰਤ ਸਿੰਘ ਭੋਲਾ, ਬਲਜੀਤ ਸਿੰਘ, ਤਨਿਸ਼ ਖੰਨਾ ਯੂਐਸਏ, ਬਲਜੀਤ ਸਿੰਘ ਯੂਐਸਏ, ਜਪਨਜੋਤ ਸਿੰਘ ਯੂਐਸਏ, ਗੁਰਚੰਦ ਸਿੰਘ ਪਟਿਆਲਾ, ਸੁਖਦੀਪ ਸਿੰਘ, ਹਰਪ੍ਰੀਤ ਸਿੰਘ ਗੁਰਦਾਸਪੁਰ, ਸਤਨਾਮ ਸਿੰਘ ਹੁਸ਼ਿਆਰਪੁਰ, ਪ੍ਰੋਫੈਸਰ ਪਰਮਜੀਤ ਕੌਰ ਹੁਸ਼ਿਆਰਪੁਰ, ਅਸ਼ਵਨੀ ਕੁਮਾਰ, ਉਪਕਾਰ ਸਿੰਘ ਵਿਰਕ ਜਨਰਲ ਸੈਕਟਰੀ ਖੋ ਖੋ ਫੈਡਰੇਸ਼ਨ ਆਫ ਇੰਡੀਆ, ਅੰਮ੍ਰਿਤਪਾਲ ਸਿੱਧੂ ਪਟਵਾਰੀ;, ਜਤਿੰਦਰ ਯੂਕੇ ਅਤੇ ਮਨੀਸ਼ ਕੈਨੇਡਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 7 ਦੇ ਚੰਡੀਗਡ਼੍ਹ ਮੋਰਚੇ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਵਲੋਂ ਤਿਆਰੀਆਂ ਤੇਜ਼ ਅਗਲੀ ਖ਼ਬਰ ਨਡਾਲਾ ਪੁਲਿਸ ਵਲੋਂ ਨਸ਼ੇ ਦਾ ਸੇਵਨ ਕਰਦੇ ਦੋ ਨੌਜਵਾਨ ਕਾਬੂ
Ad Position 24