28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਤਲਵੰਡੀ ਚੌਧਰੀਆਂ ਰੋਡ ’ਤੇ ਓਡੀ ਕਾਰ ਨੇ ਦਰਡ਼ੇ ਚਾਰ ਨੌਜਵਾਨ, ਪੀਡ਼ਤਾਂ ਵਿਚੋਂ ਦੋ ਦੀ ਹਾਲਤ ਗੰਭੀਰ

ਸੁਲਤਾਨਪੁਰ ਲੋਧੀ, 28 ਨਵੰਬਰ (ਨਰੇਸ਼ ਹੈਪੀ)-ਅੱਜ ਸ਼ਾਮ ਸਥਾਨਕ ਤਲਵੰਡੀ ਚੌਧਰੀਆਂ ਰੋਡ ਤੇ ਅਮਨਪ੍ਰੀਤ ਹਸਪਤਾਲ ਨੇਡ਼ੇ ਤਲਵੰਡੀ ਵਾਲੀ ਸਾਈਡ ਤੋਂ ਆ ਰਹੀ ਇੱਕ ਓਡੀ ਕਾਰ ਨੇ ਸਡ਼ਕ ਕਿਨਾਰੇ ਖਡ਼ੇ ਦੋ ਨੌਜਵਾਨਾਂ ਬੱਬੂ (16) ਪੁੱਤਰ ਦਰਸ਼ਨ ਲਾਲ ਅਤੇ ਦੀਪੂ (11) ਪੁੱਤਰ ਰਜਿੰਦਰ ਕੁਮਾਰ ਦੋਨੋਂ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਨੂੰ ਜ਼ੋਰਦਾਰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਤੁਰੰਤ ਰਾਹਗੀਰਾਂ ਨੇ ਸਾਹਮਣੇ ਅਮਨਪ੍ਰੀਤ ਹਸਪਤਾਲ ਵਿਖੇ ਦਾਖਲ ਕਰਵਾਇਆ।

Ad Position 21
No active advertisement
ਏਸੀਪੀ ਧੀਰੇਂਦਰ ਵਰਮਾ ਪੀੜਤ ਪਰਿਵਾਰ ਦੀ ਔਰਤ ਨੂੰ ਹੌਸਲਾ ਦਿੰਦੇ ਹੋਏ। ਤਸਵੀਰਾਂ : ਲਾਡੀ ਸਟੂਡੀਓ 29-11-2026
ਸੁਲਤਾਨਪੁਰ ਲੋਧੀ, 28 ਨਵੰਬਰ (ਨਰੇਸ਼ ਹੈਪੀ)-ਅੱਜ ਸ਼ਾਮ ਸਥਾਨਕ ਤਲਵੰਡੀ ਚੌਧਰੀਆਂ ਰੋਡ ਤੇ ਅਮਨਪ੍ਰੀਤ ਹਸਪਤਾਲ ਨੇਡ਼ੇ ਤਲਵੰਡੀ ਵਾਲੀ ਸਾਈਡ ਤੋਂ ਆ ਰਹੀ ਇੱਕ ਓਡੀ ਕਾਰ ਨੇ ਸਡ਼ਕ ਕਿਨਾਰੇ ਖਡ਼ੇ ਦੋ ਨੌਜਵਾਨਾਂ ਬੱਬੂ (16) ਪੁੱਤਰ ਦਰਸ਼ਨ ਲਾਲ ਅਤੇ ਦੀਪੂ (11) ਪੁੱਤਰ ਰਜਿੰਦਰ ਕੁਮਾਰ ਦੋਨੋਂ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਨੂੰ ਜ਼ੋਰਦਾਰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਤੁਰੰਤ ਰਾਹਗੀਰਾਂ ਨੇ ਸਾਹਮਣੇ ਅਮਨਪ੍ਰੀਤ ਹਸਪਤਾਲ ਵਿਖੇ ਦਾਖਲ ਕਰਵਾਇਆ। ਪਰਿਵਾਰਕ ਮੈਂਬਰਾਂ ਅਨੁਸਾਰ ਬੱਬੂ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਹੈ ਜਦਕਿ ਦੀਪੂ ਦੇ ਵੀ ਕਾਫ਼ੀ ਸੱਟਾਂ ਲੱਗੀਆਂ ਹਨ। ਉਪਰੰਤ ਓਡੀ ਕਾਰ ਨੇ ਅੱਗੇ ਹੋਰ ਦੋ ਨੌਜਵਾਨਾਂ ਨੂੰ ਜ਼ੋਰਦਾਰ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚੋਂ ਇਕ ਦੇ ਕਾਫੀ ਸੱਟਾਂ ਲੱਗੀਆਂ ਹਨ ਜਦਕਿ ਦੂਸਰੇ ਦੇ ਕੁੱਝ ਘੱਟ ਹਨ ਅਤੇ ਦੋਵੇਂ ਖ਼ਤਰੇ ਤੋਂ ਬਾਹਰ ਹਨ। ਉਕਤ ਨੌਜਵਾਨ ਸ਼ਾਹਕੋਟ ਇਲਾਕੇ ਦੇ ਦੱਸੇ ਜਾ ਰਹੇ ਹਨ। ਕਾਰ ਚਲਾ ਰਿਹਾ ਨੌਜਵਾਨ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਰੋਸ ਵਜੋਂ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਤਲਵੰਡੀ ਰੋਡ ਤੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਸੂਚਨਾ ਦੇਣ ਤੋਂ ਕਾਫੀ ਦੇਰ ਲੇਟ ਪੁੱਜੀ ਅਤੇ ਉਨ੍ਹਾਂ ਨੂੰ ਧਰਨਾ ਚੁੱਕਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਆਰੋਪੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਰੋਸ ਧਰਨਾ ਜਾਰੀ ਰਹੇਗਾ। ਖ਼ਬਰ ਲਿਖੇ ਜਾਣ ਤੱਕ ਧਰਨਾ ਅਜੇ ਜਾਰੀ ਸੀ। ਦੂਜੇ ਪਾਸੇ ਏਸੀਪੀ ਧੀਰੇਂਦਰ ਵਰਮਾ ਨੇ ਮੌਕੇ ਤੇ ਜਾ ਕੇ ਪੀਡ਼ਤ ਪਰਿਵਾਰਾਂ ਨੂੰ ਹੌਸਲਾ ਦਿੱਤਾ ਅਤੇ ਭਰੋਸਾ ਦਵਾਇਆ ਕਿ ਆਰੋਪੀ ਕਿਸੇ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਤਰੀ ਦੀਵਾਨ ਸਜਾਏ ਆਗਾਮੀ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਵਿ... ਅਗਲੀ ਖ਼ਬਰ ਅੱਜ ਲੁਧਿਆਣਾ ਵਿਚ ਹੋਣ ਵਾਲੀ ਪੰਜਾਬ ਪੱਧਰੀ ਕਾਨਫ਼ਰੰਸ ਮਦਰਸਾ ਸਿੱਖਿਆ ਤੇ ਘੱਟ ਗਿਣਤੀਆਂ ਦੇ ਅਧਿਕਾਰਾਂ ’ਤੇ ਆਵਾਜ਼ ਬੁਲੰਦ...
Ad Position 24