ਭੁਲੱਥ-ਖੱਸਣ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਦੀ ਹਾਲਤ ਬਣੀ ਤਰਸਯੋਗ
ਭੁਲੱਥ, 14 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਖੱਸਣ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਦੀ ਹਾਲਤ ਤਰਸਯੋਗ ਬਣੀ ਨਜ਼ਰ ਆ ਰਹੀ ਹੈ। ਨਗਰ ਪੰਚਾਇਤ ਭੁਲੱਥ ਦੇ ਵਿਕਾਸ ਸਬੰਧੀ ਕੀਤੇ ਦਾਅਵਿਆਂ ਦੀ ਪੋਲ ਖੋਲ੍ਹਦੀ ਲੱਗ ਰਹੀ ਹੈ।
ਭੁਲੱਥ, 14 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਖੱਸਣ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਦੀ ਹਾਲਤ ਤਰਸਯੋਗ ਬਣੀ ਨਜ਼ਰ ਆ ਰਹੀ ਹੈ। ਨਗਰ ਪੰਚਾਇਤ ਭੁਲੱਥ ਦੇ ਵਿਕਾਸ ਸਬੰਧੀ ਕੀਤੇ ਦਾਅਵਿਆਂ ਦੀ ਪੋਲ ਖੋਲ੍ਹਦੀ ਲੱਗ ਰਹੀ ਹੈ। ਇਸ ਸ਼ਮਸ਼ਾਨ ਘਾਟ ਦੀ ਸਾਫ਼ ਸਫ਼ਾਈ ਕਰਨਾ ਤਾਂ ਦੂਰ ਦੀ ਗੱਲ ਰਹੀ, ਸ਼ਮਸ਼ਾਨਘਾਟ ਦੀ ਗਰਾਊਂਡ ਵਿਚ ਘਾਹ ਫੂਸ ਤੇ ਕਈ ਮਹੀਨਿਆਂ ਤੋਂ ਪਈ ਗੰਦਗੀ ਸਾਫ਼ ਨਜ਼ਰ ਆ ਰਹੀ ਹੈ। ਸ਼ਮਸ਼ਾਨਘਾਟ ਦੀ ਮੇਨ ਦੀਵਾਰ ਕਈ ਮਹੀਨਿਆਂ ਤੋਂ ਢਹਿ ਢੇਰੀ ਹੋ ਚੁੱਕੀ ਹੈ। ਸ਼ਮਸ਼ਾਨਘਾਟ ਦੇ ਅੰਦਰਲੇ ਪਾਸੇ ਸਸਕਾਰ ਕਰਨ ਲਈ ਹਾਲ ਬਣਿਆ ਹੋਇਆ ਹੈ, ਉਸ ਦੇ ਨਾਲ ਲੱਗਦੇ ਵਿਹਡ਼ੇ ਵਿਚ ਬੈਠਣ ਲਈ ਬਣਾਏ ਗਏ ਬੈਂਚ ਵੀ ਘਾਹ ਬੂਟੀ ਵਿਚ ਦੱਬਦੇ ਹੋਏ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਖੱਸਣ ਰੋਡ ਭੁਲੱਥ ਦਾ ਇਹ ਸ਼ਮਸ਼ਾਨਘਾਟ ਐਸ.ਸੀ. ਭਾਈਚਾਰੇ ਦੇ ਵਰਗ ਨਾਲ ਸੰਬੰਧਿਤ ਹੈ ਤੇ ਇਸ ਪਾਸੇ ਨਗਰ ਪੰਚਾਇਤ ਭੁਲੱਥ ਵੱਲੋਂ ਅਣਗਹਿਲੀ ਜਾਂ ਲਾਪਰਵਾਹੀ ਵਰਤਦਿਆਂ ਅੱਖੋਂ ਪਰੋਖੇ ਕਰਨ ਵਾਲੀ ਗੱਲ ਹੈ, ਜਿਸ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਪਤਾ ਲੱਗਦਾ ਹੈ ਕਿ ਇਸ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਕਬਰਸਤਾਨ ਤੇ ਸ਼ਮਸ਼ਾਨਘਾਟ ਇਕੱਠਾ ਹੋਣ ਕਰਕੇ ਲੋਕ ਆਪਣੀ ਆਸਥਾ ਅਨੁਸਾਰ ਇੱਥੇ ਸਸਕਾਰ ਵੀ ਕਰਦੇ ਹਨ ਤੇ ਦਫ਼ਨਾਉਂਦੇ ਵੀ ਹਨ ਤੇ ਬਹੁਤ ਸਾਰੀਆਂ ਕਬਰਾਂ ਜੋ ਪੱਕੀਆਂ ਬਣੀਆਂ ਹੋਈਆਂ ਹਨ, ਘਾਹ ਬੂਟੀ ਵਿਚ ਦੱਬ ਕੇ ਰਹਿ ਗਈਆਂ ਹਨ। ਦੂਜੇ ਪਾਸੇ ਨਗਰ ਪੰਚਾਇਤ ਭੁਲੱਥ ਵੱਲੋਂ ਬੀਤੇ ਦਿਨਾਂ ਅੰਦਰ ਕਸਬੇ ਨੂੰ ਸਾਫ਼ ਸੁਥਰਾ ਤੇ ਵਿਕਾਸ ਪੱਖੋਂ ਨੰਬਰ ਇੱਕ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਸਨ।