ਪਟਾਕਿਆਂ ਦੀ ਵਿਕਰੀ ਨਿਰਧਾਰਿਤ ਥਾਂ ’ਤੇ ਹੀ ਕਰਨ ਦੁਕਾਨਦਾਰ
ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਹੋਵੇਗੀ-ਐੱਸ.ਐੱਚ.ਓ. ਭੁਲੱਥ
ਭੁਲੱਥ, 4 ਨਵੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਥਾਣਾ ਭੁਲੱਥ ਦੇ ਐੱਸ. ਐੱਚ.
ਭੁਲੱਥ, 4 ਨਵੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਥਾਣਾ ਭੁਲੱਥ ਦੇ ਐੱਸ.ਐੱਚ.ਓ. ਹਰਜਿੰਦਰ ਸਿੰਘ ਵਲੋਂ ਪਟਾਕਿਆਂ ਦੀ ਵਿੱਕਰੀ ਕਰਨ ਵਾਲੇ ਦੁਕਾਨਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਪਟਾਕਿਆਂ ਦੀ ਵਿੱਕਰੀ ਪ੍ਰਸ਼ਾਸਨ ਵਲੋਂ ਨਿਰਧਾਰਿਤ ਕੀਤੀ ਗਈ ਥਾਂ ’ਤੇ ਹੀ ਕੀਤੀ ਜਾਵੇ ਤੇ ਕੋਈ ਵੀ ਦੁਕਾਨਦਾਰ ਬਾਜ਼ਾਰਾਂ ਜਾਂ ਹੋਰ ਭੀਡ਼-ਭਡ਼ੱਕੇ ਵਾਲੀਆਂ ਥਾਵਾਂ ’ਤੇ ਪਟਾਕੇ ਲਗਾ ਕੇ ਵਿੱਕਰੀ ਨਾ ਕਰੇ। ਮੀਟਿੰਗ ਦੌਰਾਨ ਐੱਸ.ਐੱਚ.ਓ. ਹਰਜਿੰਦਰ ਸਿੰਘ ਨੇ ਕਿਹਾ ਕਿ ਭੁਲੱਥ ਦੇ ਬਾਜ਼ਾਰਾਂ ਵਿਚ ਪਹਿਲਾਂ ਹੀ ਕਾਫ਼ੀ ਭੀਡ਼ ਰਹਿੰਦੀ ਹੈ ਤੇ ਦੁਕਾਨਾਂ ਦੇ ਬਾਹਰ ਜਗ੍ਹਾ ਵੀ ਸੀਮਤ ਹੈ। ਅਜਿਹੇ ਵਿਚ ਜੇਕਰ ਪਟਾਕਿਆਂ ਦੀਆਂ ਦੁਕਾਨਾਂ ਬਾਜ਼ਾਰਾਂ ਵਿਚ ਲਗਾਈਆਂ ਜਾਂਦੀਆਂ ਹਨ ਤਾਂ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਪਟਾਕਿਆਂ ਦੀ ਵਿੱਕਰੀ ਲਈ ਨਿਰਧਾਰਿਤ ਕੀਤੀ ਗਈ ਥਾਂ ਦੀ ਹੀ ਵਰਤੋਂ ਕੀਤੀ ਜਾਵੇ। ਇਸ ਮੌਕੇ ਲਕਸ਼ ਚੌਧਰੀ ਪੁਸ਼ਕਰ ਭਾਟੀਆ, ਬਲਜਿੰਦਰ ਕੁਮਾਰ, ਅਜੇ ਬਾਲੀ, ਗੌਰਵ ਸਭਰਵਾਲ, ਹੈਪੀ ਸਭਰਵਾਲ, ਵਿਲੀਅਮ ਸਭਰਵਾਲ, ਸ਼ੰਮੀ ਬਹਿਲ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ।