ਦਰਗਾਹ ਪੀਰ ਟਾਹਲੀ ਵਿਖੇ 690 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ, 52 ਮਰੀਜ਼ ਆਪਰੇਸ਼ਨ ਲਈ ਚੁਣੇ
ਨਡਾਲਾ, 1 ਨਵੰਬਰ (ਰਘਬਿੰਦਰ ਸਿੰਘ)-ਸਵਰਗਵਾਸੀ ਪੀ. ਐਲ ਸ਼ਰਮਾ ਅਤੇ ਵਿਜੇ ਸ਼ਰਮਾ ਦੇ ਪਰਿਵਾਰ ਅਤੇ ਸਾਥੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਨਡਾਲਾ-ਭੁਲੱਥ ਰੋਡ ’ਤੇ ਪਿੰਡ ਜਵਾਹਰ ਨਗਰ ਨੇਡ਼ੇ ਸਥਿਤ ਪੀਰ ਟਾਹਲੀ ਦੀ ਪਵਿੱਤਰ ਦਰਗਾਹ ਵਿਖੇ 59 ਵਾਂ ਸਾਲਾਨਾ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋਇਆ।
ਪ
ਪੀਰ ਟਾਹਲੀ ਵਿਖੇ ਅੱਖਾਂ ਦੇ ਕੈਂਪ ਦਾ ਉਦਘਾਟਨ ਕਰਨ ਮੌਕੇ ਸਰਪੰਚ ਤਲਵਾਡ਼ਾ ਦਵਿੰਦਰ ਸਿੰਘ ਘੁੰਮਣ ਨਾਲ ਹਾਜ਼ਰ ਹੋਰ ਪਤਵੰਤੇ। ਤਸਵੀਰ : ਰਘਬਿੰਦਰ ਸਿੰਘ
02-11-2026
ਨਡਾਲਾ, 1 ਨਵੰਬਰ (ਰਘਬਿੰਦਰ ਸਿੰਘ)-ਸਵਰਗਵਾਸੀ ਪੀ.ਐਲ ਸ਼ਰਮਾ ਅਤੇ ਵਿਜੇ ਸ਼ਰਮਾ ਦੇ ਪਰਿਵਾਰ ਅਤੇ ਸਾਥੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਨਡਾਲਾ-ਭੁਲੱਥ ਰੋਡ ’ਤੇ ਪਿੰਡ ਜਵਾਹਰ ਨਗਰ ਨੇਡ਼ੇ ਸਥਿਤ ਪੀਰ ਟਾਹਲੀ ਦੀ ਪਵਿੱਤਰ ਦਰਗਾਹ ਵਿਖੇ 59 ਵਾਂ ਸਾਲਾਨਾ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋਇਆ। ਮੇਲੇ ਦੇ ਪਹਿਲੇ ਦਿਨ ਜਿੱਥੇ ਦਰਗਾਹ ਵਿਖੇ ਝੰਡੇ ਅਤੇ ਚਾਦਰ ਚਡ਼੍ਹਾਉਣ ਦੀ ਰਸਮ ਸ਼ਰਧਾਪੂਰਵਕ ਅਦਾ ਕੀਤੀ ਗਈ, ਉੱਥੇ ਹੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪਿੰਡ ਤਲਵਾਡ਼ਾ ਦੇ ਸਰਪੰਚ ਦਵਿੰਦਰ ਸਿੰਘ ਘੁੰਮਣ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਧਾਰਮਿਕ ਮੇਲਿਆਂ ਦੌਰਾਨ ਅਜਿਹੇ ਲੋਕ ਭਲਾਈ ਦੇ ਕਾਰਜ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਲਗਾਏ ਗਏ ਮੁਫ਼ਤ ਅੱਖਾਂ ਦੇ ਜਾਂਚ ਕੈਂਪ ਦੌਰਾਨ ਕੁੱਲ 690 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ, ਜਿਨ੍ਹਾਂ ਵਿਚੋਂ 52 ਮਰੀਜ਼ਾਂ ਦੀ ਚੋਣ ਅੱਖਾਂ ਦੇ ਅਪਰੇਸ਼ਨ ਲਈ ਕੀਤੀ ਗਈ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਪਹੁੰਚ ਕੇ ਇਸ ਸਹੂਲਤ ਦਾ ਲਾਭ ਉਠਾਇਆ।ਇਸ ਦੌਰਾਨ ਦਰਗਾਹ ਵਿਖੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕਰਨ ਮੌਕੇ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਲਈ ਦੁਆਵਾਂ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਰਣਜੀਵ ਸ਼ਰਮਾ, ਸੰਨੀ ਸ਼ਰਮਾ ਆਸਟਰੇਲੀਆ ਅਤੇ ਹੋਰਾਂ ਨੇ ਦੱਸਿਆ ਕਿ ਅੱਜ ਮੇਲੇ ਦੇ ਦੂਜੇ ਤੇ ਅਖੀਰਲੇ ਦਿਨ ਪ੍ਰਸਿੱਧ ਸੂਫ਼ੀ ਗਾਇਕ ਸ਼ਮਪ੍ਰੀਤ ਤੇ ਪੰਜਾਬੀ ਗਾਇਕ ਜੀ ਖ਼ਾਨ ਆਪਣੇ ਸੁਰੀਲੇ ਗੀਤਾਂ ਨਾਲ ਰੌਣਕਾਂ ਲਾਉਣਗੇ। ਇਸ ਮੌਕੇ ਮਾਤਾ ਦਰਸ਼ਨਾ ਸ਼ਰਮਾ, ਵਿਨੋਦ ਸ਼ਰਮਾ,ਰਣਜੀਵ ਸ਼ਰਮਾ, ਨਰੇਸ਼ ਸ਼ਰਮਾ, ਸੰਨੀ ਸ਼ਰਮਾ, ਗੌਰਵ ਸ਼ਰਮਾ, ਡਾਕਟਰ ਆਸਾ ਸਿੰਘ ਘੁੰਮਣ, ਸ਼ੀਸ਼ਨ ਸਿੰਘ ਤਲਵਾਡ਼ਾ, ਸਰਪੰਚ ਦਵਿੰਦਰ ਸਿੰਘ ਤਲਵਾਡ਼ਾ, ਸੁਖਜਿੰਦਰ ਸਿੰਘ ਖ਼ਾਲਸਾ, ਕੁਲਵੰਤ ਸਿੰਘ ਕਮਰਾਵਾਂ, ਇੰਦਰਜੀਤ ਸਿੰਘ ਪੱਡਾ, ਗੁਰਜੀਤ ਸਿੰਘ ਕੰਗ, ਰਣਜੀਤ ਸਿੰਘ ਘੁੰਮਣ, ਕਰਨੈਲ ਸਿੰਘ ਤਲਵਾਡ਼ਾ, ਨੰਬਰਦਾਰ ਗੁਰਵਿੰਦਰ ਸਿੰਘ ਸੋਹੀ, ਮਲਕੀਤ ਸਿੰਘ ਸਾਹੀ, ਥਾਣੇਦਾਰ ਕੁਲਵੰਤ ਸਿੰਘ, ਫਕੀਰ ਸਿੰਘ ਮਿਰਜ਼ਾਪੁਰੀ, ਸੁਰਮਖ ਸਿੰਘ ਘੁੰਮਣ, ਤਰਲੋਕ ਸਿੰਘ ਫ਼ੌਜੀ , ਮਹਿੰਦਰ ਸਿੰਘ ਘੁੰਮਣ, ਗੁਰਦਿਆਲ ਸਿੰਘ, ਤਾਰਾ ਸਿੰਘ, ਫ਼ਤਿਹ ਸਿੰਘ, ਅਮਰੀਕ ਸਿੰਘ, ਕੁਲਵੰਤ ਸਿੰਘ, ਥਾਣੇਦਾਰ ਗੁਰਦੀਪ ਸਿੰਘ ਦੀਪਾ, ਸਾਬਕਾ ਸਰਪੰਚ ਗੁਰਮੇਜ ਸਿੰਘ ਅਤੇ ਹੋਰ ਹਾਜ਼ਰ ਸਨ।