02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਾਵਰਕਾਮ ਦੇ ਪੈਨਸ਼ਨਰਾਂ ਦੀਆਂ ਰੁਕੀਆਂ ਪੈਨਸ਼ਨਾਂ ਤੁਰੰਤ ਜਾਰੀ ਕੀਤੀਆਂ ਜਾਣ-ਅਨਸਾਰੀ, ਬੁਟਾਰੀ

ਕਪੂਰਥਲਾ, 1 ਨਵੰਬਰ (ਸਡਾਨਾ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸਬ ਅਰਬਨ ਡਵੀਜ਼ਨ ਦੀ ਮਹੀਨਾਵਾਰ ਮੀਟਿੰਗ ਦੌਰਾਨ ਵੱਖ-ਵੱਖ ਆਗੂਆਂ ਨੇ ਸ਼ਿਰਕਤ ਕੀਤੀ ਤੇ ਡਵੀਜ਼ਨ ਦਫ਼ਤਰ ਵਲੋਂ ਪੈਨਸ਼ਨਾਂ ਰੋਕ ਕਿ ਕੀਤੀ ਜਾ ਰਹੀ ਖੱਜਲ ਖੁਆਰੀ ਦੀ ਨਿੰਦਾ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੈਨਸ਼ਨਾਂ ਰੋਕ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ, ਏਰੀਅਰ ਦੀਆਂ ਕਿਸ਼ਤਾਂ ਮਨਮਰਜ਼ੀ ਨਾਲ ਪਾਈਆਂ ਜਾਂਦੀਆਂ ਹਨ ਤੇ ਦਫ਼ਤਰ ਵਿਚ ਕੋਈ ਸੁਣਨ ਵਾਲਾ ਨਹੀਂ।

Ad Position 21
No active advertisement
ਅਜੀਤ ਡੈਸਕ 02-11-2026
ਕਪੂਰਥਲਾ, 1 ਨਵੰਬਰ (ਸਡਾਨਾ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸਬ ਅਰਬਨ ਡਵੀਜ਼ਨ ਦੀ ਮਹੀਨਾਵਾਰ ਮੀਟਿੰਗ ਦੌਰਾਨ ਵੱਖ-ਵੱਖ ਆਗੂਆਂ ਨੇ ਸ਼ਿਰਕਤ ਕੀਤੀ ਤੇ ਡਵੀਜ਼ਨ ਦਫ਼ਤਰ ਵਲੋਂ ਪੈਨਸ਼ਨਾਂ ਰੋਕ ਕਿ ਕੀਤੀ ਜਾ ਰਹੀ ਖੱਜਲ ਖੁਆਰੀ ਦੀ ਨਿੰਦਾ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੈਨਸ਼ਨਾਂ ਰੋਕ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ, ਏਰੀਅਰ ਦੀਆਂ ਕਿਸ਼ਤਾਂ ਮਨਮਰਜ਼ੀ ਨਾਲ ਪਾਈਆਂ ਜਾਂਦੀਆਂ ਹਨ ਤੇ ਦਫ਼ਤਰ ਵਿਚ ਕੋਈ ਸੁਣਨ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਪੈਨਸ਼ਨ ਨਾ ਰੋਕਣ ਸਬੰਧੀ ਅਦਾਲਤਾਂ ਦੇ ਫ਼ੈਸਲੇ ਦੀ ਵੀ ਅਣਦੇਖੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਬ ਅਰਬਨ ਡਵੀਜ਼ਨ ਵਿਖੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਰੋਕੀਆਂ ਹੋਈਆਂ ਹਨ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਹੱਲ ਨਾ ਹੋਈ ਤਾਂ ਉਨ੍ਹਾਂ ਵਲੋਂ ਦਫ਼ਤਰ ਅੱਗੇ ਰੋਸ ਵਿਖਾਵਾ ਕੀਤਾ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਮੁਹੰਮਦ ਯੂਨਸ ਅਨਸਾਰੀ ਨੇ ਸੂਬਾ ਸਰਕਾਰ ਪਾਸੋਂ ਮੰਗ ਕੀਤੀ ਕਿ ਅਦਾਲਤ ਫ਼ੈਸਲੇ ਅਨੁਸਾਰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਸਰਕਾਰ ਖ਼ਿਲਾਫ਼ ਚੰਡੀਗਡ਼੍ਹ ਵਿਖੇ ਪੱਕਾ ਮੋਰਚਾ ਲਗਾਉਣ ਸਬੰਧੀ ਹੋਈ ਫ਼ੈਸਲੇ ਤਹਿਤ 17 ਨਵੰਬਰ ਨੂੰ ਵੱਡੀ ਗਿਣਤੀ ’ਚ ਪੈਨਸ਼ਨਰ ਸ਼ਿਰਕਤ ਕਰਨਗੇ। ਡਵੀਜ਼ਨ ਪ੍ਰਧਾਨ ਸ਼ਵਿੰਦਰ ਸਿੰਘ ਬੁਟਾਰੀ ਨੇ ਕਿਹਾ ਕਿ ਪੈਨਸ਼ਨਾਂ ਦਾ ਮਸਲਾ ਐਕਸੀਅਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਤੇ ਉਨ੍ਹਾਂ ਵਲੋਂ ਇਸਦੇ ਹੱਲ ਦਾ ਵੀ ਭਰੋਸਾ ਦਿੱਤਾ ਗਿਆ ਸੀ, ਪਰ ਵਾਅਦਾ ਵਫ਼ਾ ਨਾ ਹੋਣ ’ਤੇ ਮਜਬੂਰਨ ਉਨ੍ਹਾਂ ਨੂੰ ਰੋਸ ਵਿਖਾਵਾ ਕਰਨਾ ਪਵੇਗਾ। ਇਸ ਮੌਕੇ ਚਰਨ ਸਿੰਘ ਕੌਡ਼ਾ, ਨਿਰਮਲ ਰਾਏ, ਐਲਗਜੈਂਡਰ ਵਿਲੀਅਮ, ਜੈਲ ਸਿੰਘ, ਆਤਮਾ ਸਿੰਘ, ਇੰਜ. ਸ਼ਿਵ ਦਰਸ਼ਨ ਕਪੂਰ, ਚਰਨ ਦਾਸ, ਗੁਰਚਰਨ ਸਿੰਘ, ਤਰਸੇਮ ਸਿੰਘ, ਇੰਜ. ਅਵਤਾਰ ਸਿੰਘ ਥਿੰਦ, ਇੰਜ. ਹਰਪਾਲ ਸਿੰਘ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਦੋਆਬਾ ਜ਼ੋਨ ਦੀ 15 ਮੈਂਬਰੀ ਕੋਰ ਕਮੇਟੀ ਦਾ ਗਠਨ ਫਗਵਾਡ਼ਾ, 1 ਨਵੰਬਰ (ਅਸ਼ੋਕ ਕੁਮਾ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਾਨਾ ਤਲਵੰਡੀ ਵਿਖੇ ਮੀਟਿੰਗ
Ad Position 24