ਵਿਅਕਤੀ ਦੀ ਕੁੱਟਮਾਰ ਕਰਨ ਸੰਬੰਧੀ 2 ਖ਼ਿਲਾਫ਼ ਕੇਸ ਦਰਜ
ਫਗਵਾਡ਼ਾ, 1 ਨਵੰਬਰ (ਚਾਨਾ)-ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਸਬੰਧ ’ਚ ਸਤਨਾਮਪੁਰਾ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਰਾਮ ਆਸਰਾ ਪੁੱਤਰ ਭਗਤ ਰਾਮ ਵਾਸੀ ਮੇਨ ਰੋਡ ਬਸੰਤ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਕਤ ਵਿਅਕਤੀ ਜੋ ਉਸ ਦੇ ਕੋਲੋਂ ਸ਼ਰਾਬ ਪੀਣ ਨੂੰ ਜਬਰੀ ਪੈਸਿਆਂ ਦੀ ਮੰਗ ਕਰਨ ਲੱਗੇ ਤੇ ਉਸ ਨੇ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਦੋਨਾਂ ਨੇ ਜਬਰੀ ਉਸ ਦੇ ਅਹਾਤੇ ਦੇ ਗੱਲੇ ’ਚੋਂ ਪੈਸੇ ਕੱਢਣ ਲੱਗੇ ਤੇ ਉਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਉਸ ਦੀ ਕੁੱਟਮਾਰ ਕੀਤੀ।
ਅਜੀਤ ਡੈਸਕ
02-11-2026