ਫਗਵਾਡ਼ਾ ’ਚ ਸਮਾਗਮ ’ਚ ਸ਼ਾਮਿਲ ਕਵੀ।
ਜੋਡ਼ ਮੇਲੇ ਦੌਰਾਨ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਬਾਬਾ ਮਨਜੀਤ ਸਿੰਘ ਬੇਦੀ ਨੇ ਕੀਤਾ ਧੰਨਵਾਦ
ਸੁਭਾਨਪੁਰ, 1 ਨਵੰਬਰ (ਸਤਨਾਮ ਸਿੰਘ)-ਤੱਪ ਅਸਥਾਨ ਬਾਬਾ ਸ਼੍ਰੀ ਚੰਦ ਜੀ ਨਿਜ਼ਾਮਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਸਾਲਾਨਾ ਜੋਡ਼ ਮੇਲਾ ਕਰਵਾਇਆ ਗਿਆ। ਜੋਡ਼ ਮੇਲਾ ਕਰਵਾਉਣ ਤੇ ਸਹਿਯੋਗ ਦੇਣ ਵਾਲੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਬਾਬਾ ਮਨਜੀਤ ਸਿੰਘ ਬੇਦੀ ਡੇਰਾ ਬਾਬਾ ਨਾਨਕ ਵਾਲੇ ਸੰਚਾਲਕ ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ।
ਸੁਭਾਨਪੁਰ, 1 ਨਵੰਬਰ (ਸਤਨਾਮ ਸਿੰਘ)-ਤੱਪ ਅਸਥਾਨ ਬਾਬਾ ਸ਼੍ਰੀ ਚੰਦ ਜੀ ਨਿਜ਼ਾਮਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਸਾਲਾਨਾ ਜੋਡ਼ ਮੇਲਾ ਕਰਵਾਇਆ ਗਿਆ। ਜੋਡ਼ ਮੇਲਾ ਕਰਵਾਉਣ ਤੇ ਸਹਿਯੋਗ ਦੇਣ ਵਾਲੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਬਾਬਾ ਮਨਜੀਤ ਸਿੰਘ ਬੇਦੀ ਡੇਰਾ ਬਾਬਾ ਨਾਨਕ ਵਾਲੇ ਸੰਚਾਲਕ ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ। ਬਾਬਾ ਮਨਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਨ੍ਹਾਂ ਵੱਲੋਂ ਮਾਨਵਤਾ ਦੇ ਭਲੇ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੱਡੀਆਂ ਦੀ ਜਾਂਚ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਦਵਾਈਆਂ ਲੋਡ਼ਵੰਦ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਆਯੁਰਵੈਦਿਕ ਕੈਂਪ ਵੀ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਕਰੀਬ 750 ਲੋਡ਼ਵੰਦ ਮਰੀਜ਼ਾਂ ਨੇ ਲਾਹਾ ਲਿਆ।ਬਾਬਾ ਮਨਜੀਤ ਸਿੰਘ ਬੇਦੀ ਨੇ ਸਮੂਹ ਸੰਗਤਾਂ , ਰਾਗੀ, ਢਾਡੀ ਜਥਿਆਂ ਤੇ ਸੰਤਾਂ ਮਹਾਂਪੁਰਖਾਂ ਦਾ ਧੰਨਵਾਦ ਕੀਤਾ।