31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਅਕਾਲ ਅਕੈਡਮੀ ਵਿਖੇ ਸਾਲਾਨਾ ਸਪੋਰਟਸ ਅਤੇ ਗ੍ਰੈਂਡ ਪੇਰੈਂਟਸ ਡੇ ਮਨਾਇਆ

ਲੋਹੀਆਂ ਖਾਸ, (ਜਲੰਧਰ) 30 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ‘ਯ ੁਵਕ ਸੇਵਾਵਾਂ ਕਲੱਬ (ਰਜ਼ਿ:) ਪਿੰਡ ਮਾਣਕ’ ਵੱਲੋਂ ਇਨ੍ਹਾਂ ਵਿਆਹ ਕਾਰਜਾਂ ਨੂੰ ਰਚਾਉਣ ਵਾਲੇ ਮੁੱਖ ਪ੍ਰਬੰਧਕ ਅਤੇ ਪਿੰਡ ਮਾਣਕ ਦੇ ਸਰਪੰਚ ਸਵ: ਸਰਦਾਰਨੀ ਸੁਰਿੰਦਰ ਕੌਰ ਢਿੱਲੋਂ ਦੀ ਮਿੱਠੀ ਯਾਦ ਨੂੰ ਸਮਰਪਿਤ’ ਕਰਵਾਇਆ ਜਾ ਰਿਹਾ ‘20ਵਾਂ ਸਮੂਹਿਕ ਸ਼ਾਦੀ ਸਮਾਗਮ’ 31 ਅਕਤੂਬਰ, ਦਿਨ ਸਨਿਚਰਵਾਰ ਨੂੰ ਪਿੰਡ ਮਾਣਕ ਵਿਖੇ ਸਵੇਰੇ 9 ਵਜੇ ਤੋਂ ਹੋਵੇਗਾ। ‘ਧੀਆਂ ਦੇ ਮਾਪਿਆਂ ਵਾਂਗ’ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਸੰਸਥਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ (ਸੇਵਾ ਮੁਕਤ ਐੱਸ.

Ad Position 21
No active advertisement
ਅਜੀਤ ਡੈਸਕ 31-10-2026
ਲੋਹੀਆਂ ਖਾਸ, (ਜਲੰਧਰ) 30 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ‘ਯ ੁਵਕ ਸੇਵਾਵਾਂ ਕਲੱਬ (ਰਜ਼ਿ:) ਪਿੰਡ ਮਾਣਕ’ ਵੱਲੋਂ ਇਨ੍ਹਾਂ ਵਿਆਹ ਕਾਰਜਾਂ ਨੂੰ ਰਚਾਉਣ ਵਾਲੇ ਮੁੱਖ ਪ੍ਰਬੰਧਕ ਅਤੇ ਪਿੰਡ ਮਾਣਕ ਦੇ ਸਰਪੰਚ ਸਵ: ਸਰਦਾਰਨੀ ਸੁਰਿੰਦਰ ਕੌਰ ਢਿੱਲੋਂ ਦੀ ਮਿੱਠੀ ਯਾਦ ਨੂੰ ਸਮਰਪਿਤ’ ਕਰਵਾਇਆ ਜਾ ਰਿਹਾ ‘20ਵਾਂ ਸਮੂਹਿਕ ਸ਼ਾਦੀ ਸਮਾਗਮ’ 31 ਅਕਤੂਬਰ, ਦਿਨ ਸਨਿਚਰਵਾਰ ਨੂੰ ਪਿੰਡ ਮਾਣਕ ਵਿਖੇ ਸਵੇਰੇ 9 ਵਜੇ ਤੋਂ ਹੋਵੇਗਾ। ‘ਧੀਆਂ ਦੇ ਮਾਪਿਆਂ ਵਾਂਗ’ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਸੰਸਥਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ (ਸੇਵਾ ਮੁਕਤ ਐੱਸ.ਐੱਸ.ਪੀ.), ਰਛਪਾਲ ਕੌਰ ਥਿਆੜਾ, ਯੂ.ਕੇ. ਤੋਂ ਪੁੱਜੇ ਬੀਬੀ ਢਿੱਲੋਂ ਦੇ ਫਰਜ਼ੰਦ ਗੁਰਨਾਮ ਸਿੰਘ ਢਿੱਲੋਂ, ਰਿਟਾ. ਕਾਨੂੰਗੋ ਨਰਵਿੰਦਰਜੀਤ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਇਸ ਵਿਆਹ ਸਮਾਗਮ ਦੌਰਾਨ 21 ਧੀਆਂ ਦੀਆਂ ਡੋਲੀਆਂ ਤੋਰੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਮੂਹ ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀ ਸਹਿਯੋਗੀਆਂ ਦੇ ਸਹਿਯੋਗ ਨਾਲ ਲੜਕੀਆਂ ਲਈ ਜਿਥੇ ਉਨ੍ਹਾਂ ਨੂੰ ਤੋਹਫਿਆਂ ਵਜੋਂ ਫਰਨੀਚਰ, ਪੇਟੀਆਂ, ਅਲਮਾਰੀਆਂ, ਬਿਸਤਰੇ, ਸੂਟ, ਸਿਲਾਈ ਮਸ਼ੀਨ, ਘੜੀਆਂ ਆਦਿ ਦੇ ਪ੍ਰਬੰਧਾਂ ਕੀਤੇ ਹਨ, ਉਥੇ ਸਮਾਗਮਾਂ ਵਾਸਤੇ ਪੁੱਜ ਰਹੇ ਮਹਿਮਾਨਾਂ ਤੇ ਬਰਾਤਾਂ ਦੇ ਸਵਾਗਤ ਅਤੇ ਹੋਰ ਖਾਣੇ ਆਦਿ ਦੇ ਪ੍ਰਬੰਧਾਂ ਲਈ ਵੱਖ ਵੱਖ ਕਮੇਟੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰਾਂ ਅਤੇ ਸਹਿਯੋਗੀਆਂ ਅਤੇ ਐੱਨ.ਆਰ.ਆਈ. ਦਾਨੀ ਸੱਜਣਾਂ ’ਚ ਵਿਸ਼ੇਸ਼ ਤੌਰ ’ਤੇ ਰਿਟਾ. ਕਾਨੂੰਗੋ ਸੁਰਜੀਤ ਸਿੰਘ ਕੈਨੇਡਾ, ਰਿਟਾ. ਸੀ. ਮੈਨੇਜਰ ਬੇਅੰਤ ਸਿੰਘ ਢਿੱਲੋਂ, ਚਰਨਜੀਵ ਸਿੰਘ ਮਾਨਸ਼ਾਹੀਆ ਕੈਨੇਡਾ, ਸ਼ਮਿੰਦਰ ਸਿੰਘ ਧਾਲੀਵਾਲ ਯੂਕੇ, ਰਸ਼ਪਾਲ ਸਿੰਘ ਕੂਨਰ, ਕੌਂਸਲਰ ਹਰਜਿੰਦਰ ਸਿੰਘ ਲਾਡਾ, ਪੰਕਜ ਬਾਂਸਲ ਯੂ.ਕੇ. ਕੈਪਟਨ ਤਜਿੰਦਰ ਸਿੰਘ ਸੰਧੂ ਯੂਕੇ, ਇੰਦਰਪਾ ਲ ਸਿੰਘ ਥਿਆੜਾ ਯੂਕੇ, ਮਨਜਿੰਦਰ ਸਿੰਘ ਥਿਆੜਾ ਕੈਨੇਡਾ, ਸੁਖਰਾਬ ਖਾਲੜਾ ਕੈਨੇਡਾ, ਸੁਰਿੰਦਰ ਸਿੰਘ ਪੱਡਾ ਅਮਰੀਕਾ, ਪ੍ਰਿਥੀਪਲ ਸਿੰਘ ਰੰਧਾਵਾ, ਸੁਖਦੇਵ ਸਿੰਘ ਜਰਮਨ, ਸਰਬਜੀਤ ਸਿੰਘ ਵੜੈਚ ਅਮਰੀਕਾ, ਅਮਰਜੀਤ ਸਿੰਘ ਵੜੈਚ, ਨਰਿੰਦਰ ਸਿੰਘ ਤੂਰ, ਸਰਦੂਲ ਸਿੰਘ ਥਿਆੜਾ ਕੈਨੇਡਾ, ਐਡਵੋਕੇਟ ਮਨਜਿੰਦਰ ਸਿੰਘ ਕੈਨੇਡਾ, ਬਲਦੇਵ ਸਿੰਘ ਫੁੱਲ ਯੂ.ਕੇ. ਧਰਮਪਾਲ ਵਿਰਦੀ ਯੂ.ਕੇ. ਹਰਦੀਪ ਸਿੰਘ ਗੋਲਡੀ ਅਮਰੀਕਾ, ਟੀਟੂ ਬੇਗੋਵਾਲ, ਗੁਰਦਿਆਲ ਸਿੰਘ ਪੋਲਾ, ਵਿਕਰਮਜੀਤ ਸਿੰਘ ਵਿੱਕੀ ਸਿਆਟਲ ਅਮਰੀਕਾ, ਹਰਬੰਸ ਸਿੰਘ ਗੌਂਸਲ, ਪਵਿੱਤਰ ਸਿੰਘ ਢਿੱਲੋਂ ਯੂਕੇ, ਮਨਦੀਪ ਕੌਰ, ਦਮਨ ਢਿੱਲੋਂ ਯੂਕੇ, ਜਸਵਿੰਦਰ ਸਿੰਘ ਕਾਲਾ ਯੂ.ਕੇ. ਬਿੱਕਰ ਸਿੰਘ ਸਰਪੰਚ, ਜਸਵੀਰ ਸਿੰਘ ਪੰਚ, ਕੁਲਦੀਪ ਸਿੰਘ ਪ੍ਰਧਾਨ, ਪ੍ਰੀਤਮ ਸਿੰਘ ਪ੍ਰੀਤ ਕਰ੍ਹਾ, ਅਵਤਾਰ ਸਿੰਘ ਚੰਦੀ, ਨੰਬਰਦਾਰ ਬਲਵਿੰਦਰ ਸਿੰਘ ਮਹਿੰਮੂਵਾਲ ਮਾਹਲਾ, ਮਲਕੀਤ ਸਿੰਘ ਸੈਕਟਰੀ, ਬਲਵੰਤ ਸਿੰਘ ਸੰਗਰ ਸਮੇਤ ਹੋਰ ਸਹਿਯੋਗੀ ਵੀ ਸ਼ਾਮਲ ਹਨ|
Ad Position 22
No active advertisement
ਪਿਛਲੀ ਖ਼ਬਰ ਥਾਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਕੀਤਾ ਜ਼ਖਮੀ ਅੱਜ ਬਿਜਲੀ ਬੰਦ ਰਹੇਗੀ. ਅਗਲੀ ਖ਼ਬਰ ਰਾਸ਼ਟਰੀ ਸਾਂਹਸਮਲ ਸਾਂਸੀ ਸਮਾਜ ਧਰਮ ਸੰਘ ਇੰਡੀਆ ਵਲੋਂ ਢਿਲਵਾਂ ’ਚ ਦਫ਼ਤਰ ਦਾ ਉਦਘਾਟਨ ਭਲਕੇ
Ad Position 24