30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਜ਼ਿਲ੍ਹੇ ਵਿਚ ਪਟਾਕੇ ਵੇਚਣ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਥਾਵਾਂ ਨਿਰਧਾਰਿਤ

ਕਪੂਰਥਲਾ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸੁਪਰੀਮ ਕੋਰਟ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦੀਵਾਲੀ ਦੇ ਤਿਉਹਾਰ ਦੌਰਾਨ ਪਟਾਕੇ ਤੇ ਆਤਿਸ਼ਬਾਜ਼ੀ ਕਾਰਨ ਹੋਣ ਵਾਲੇ ਸ਼ੋਰ ਸ਼ਰਾਬੇ, ਅੱਗ ਦੀਆਂ ਘਟਨਾਵਾਂ, ਜਾਨੀ ਤੇ ਮਾਲੀ ਨੁਕਸਾਨ ਦੇ ਖ਼ਤਰੇ ਨੂੰ ਮੁੱਖ ਰੱਖਦਿਆਂ ਸ਼ਿਖਾ ਭਗਤ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿਚ ਨਿਰਧਾਰਿਤ ਕੀਤੇ ਸਥਾਨਾਂ ਤੋਂ ਇਲਾਵਾ ਕਿਸੇ ਵੀ ਹੋਰ ਸਥਾਨ ’ਤੇ ਪਟਾਕੇ, ਆਤਿਸ਼ਬਾਜ਼ੀ ਤੇ ਵਿਸਫੋਟਕ ਸਮਗਰੀ ਵੇਚਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਆਪਣੇ ਹੁਕਮ ਵਿਚ ਕਿਹਾ ਕਿ ਲਾਇਸੈਂਸ ਤੋਂ ਬਿਨ੍ਹਾਂ ਪਟਾਕੇ ਵੇਚਣ, ਚਾਈਨੀਜ਼ ਪਟਾਕਿਆਂ ਨੂੰ ਸਟੋਰ ਕਰਨ, ਵੇਚਣ ਜਾਂ ਵਰਤੋਂ ’ਤੇ ਵੀ ਮੁਕੰਮਲ ਪਾਬੰਦੀ ਹੋਵੇਗੀ।

Ad Position 21
No active advertisement
ਅਜੀਤ ਡੈਸਕ 31-10-2026
ਕਪੂਰਥਲਾ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸੁਪਰੀਮ ਕੋਰਟ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦੀਵਾਲੀ ਦੇ ਤਿਉਹਾਰ ਦੌਰਾਨ ਪਟਾਕੇ ਤੇ ਆਤਿਸ਼ਬਾਜ਼ੀ ਕਾਰਨ ਹੋਣ ਵਾਲੇ ਸ਼ੋਰ ਸ਼ਰਾਬੇ, ਅੱਗ ਦੀਆਂ ਘਟਨਾਵਾਂ, ਜਾਨੀ ਤੇ ਮਾਲੀ ਨੁਕਸਾਨ ਦੇ ਖ਼ਤਰੇ ਨੂੰ ਮੁੱਖ ਰੱਖਦਿਆਂ ਸ਼ਿਖਾ ਭਗਤ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿਚ ਨਿਰਧਾਰਿਤ ਕੀਤੇ ਸਥਾਨਾਂ ਤੋਂ ਇਲਾਵਾ ਕਿਸੇ ਵੀ ਹੋਰ ਸਥਾਨ ’ਤੇ ਪਟਾਕੇ, ਆਤਿਸ਼ਬਾਜ਼ੀ ਤੇ ਵਿਸਫੋਟਕ ਸਮਗਰੀ ਵੇਚਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਆਪਣੇ ਹੁਕਮ ਵਿਚ ਕਿਹਾ ਕਿ ਲਾਇਸੈਂਸ ਤੋਂ ਬਿਨ੍ਹਾਂ ਪਟਾਕੇ ਵੇਚਣ, ਚਾਈਨੀਜ਼ ਪਟਾਕਿਆਂ ਨੂੰ ਸਟੋਰ ਕਰਨ, ਵੇਚਣ ਜਾਂ ਵਰਤੋਂ ’ਤੇ ਵੀ ਮੁਕੰਮਲ ਪਾਬੰਦੀ ਹੋਵੇਗੀ। ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਾਕੇ ਵੇਚਣ ਲਈ ਜ਼ਿਲ੍ਹੇ ਵਿਚ ਵੱਖ-ਵੱਖ ਸਬ ਡਵੀਜ਼ਨਾਂ ਵਿਚ ਜਿਹਡ਼ੇ ਸਥਾਨ ਨਿਰਧਾਰਿਤ ਕੀਤੇ ਗਏ ਹਨ, ਉਨ੍ਹਾਂ ਵਿਚ ਕਪੂਰਥਲਾ ਵਿਚ ਬਾਬਾ ਪੀਰ ਚੌਧਰੀ ਨੇਡ਼ੇ ਗਰਾਉਂਡ, ਗਰਾਉਂਡ ਬਾਬਾ ਬ੍ਰਹਮਦਾਸ ਨਡਾਲਾ ਰੋਡ ਢਿਲਵਾਂ, ਫਗਵਾਡ਼ਾ ਵਿਚ ਅਕਾਲ ਸਟੇਡੀਅਮ ਸਤਨਾਮਪੁਰਾ, ਦੁਸਹਿਰਾ ਗਰਾਉਂਡ ਨੇਡ਼ੇ ਗੋਲ ਚੌਂਕ ਹਦੀਆਬਾਦ, ਨਵੀਂ ਸਬਜ਼ੀ ਮੰਡੀ ਹੁਸ਼ਿਆਰਪੁਰ ਰੋਡ, ਖੇਡ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੁਰਾਣਾ ਡਾਕਖ਼ਾਨਾ ਰੋਡ ਤੇ ਸੋਹਣ ਸਿੰਘ ਬੰਗਾ ਮਾਰਕੀਟ (ਪਲਾਹੀ ਰੋਡ) ਨਿਰਧਾਰਿਤ ਕੀਤੀ ਗਈ ਹੈ, ਜਦਕਿ ਸੁਲਤਾਨਪੁਰ ਲੋਧੀ ਵਿਚ ਨਵੀਂ ਸਬਜ਼ੀ ਮੰਡੀ ਨੇਡ਼ੇ ਸ਼ਹੀਦ ਊਧਮ ਸਿੰਘ ਚੌਂਕ ਅਤੇ ਭੁਲੱਥ ਵਿਚ ਨਗਰ ਪੰਚਾਇਤ ਦੀ ਪਾਰਕ ਨੇਡ਼ੇ ਵੇਈਂ ਪੁਲ, ਸਰਦਾਰ ਬਲਵੰਤ ਸਿੰਘ ਯਾਦਗਾਰੀ ਸਟੇਡੀਅਮ ਨਡਾਲਾ ਤੇ ਸ਼ਹੀਦ ਭਗਤ ਸਿੰਘ ਪਾਰਕ ਬੇਗੋਵਾਲ ਰੋਡ ਸ਼ਾਮਲ ਹਨ, ਜਿੱਥੇ ਪਟਾਕਿਆਂ ਦੀ ਵਿੱਕਰੀ ਕੀਤੀ ਜਾ ਸਕੇਗੀ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਨ੍ਹਾਂ ਨਿਰਧਾਰਿਤ ਸਥਾਨਾਂ ਤੋਂ ਇਲਾਵਾ ਹੋਰ ਕਿਸੇ ਵੀ ਥਾਂ ’ਤੇ ਪਟਾਕੇ ਖ਼ਰੀਦਣ/ਵੇਚਣ ਦੀ ਮਨਾਹੀ ਹੈ। ਨਗਰ ਨਿਗਮ ਕਪੂਰਥਲਾ ਤੇ ਫਗਵਾਡ਼ਾ ਦੇ ਕਮਿਸ਼ਨਰ, ਸੁਲਤਾਨਪੁਰ ਲੋਧੀ ਦੇ ਕਾਰਜਸਾਧਕ ਅਫ਼ਸਰ ਨੂੰ ਫਾਇਰ ਬ੍ਰਿਗੇਡ ਹਰ ਵੇਲੇ ਤਿਆਰ ਰੱਖਣ ਲਈ ਵੀ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਮੁਤਾਬਿਕ ਹਸਪਤਾਲਾਂ, ਨਰਸਿੰਗ ਹੋਮਾਂ, ਵਿੱਦਿਅਕ ਸੰਸਥਾਵਾਂ, ਅਦਾਲਤਾਂ ਤੇ ਧਾਰਮਿਕ ਸਥਾਨਾਂ ਦੇ 100 ਮੀਟਰ ਦੇ ਘੇਰੇ (ਸਾਈਲੈਂਸ ਜ਼ੋਨ) ਵਿਚ ਪਟਾਕੇ ਚਲਾਉਣ ’ਤੇ ਪੂਰਨ ਪਾਬੰਦੀ ਹੋਵੇਗੀ। ਇਹ ਹੁਕਮ 9 ਨਵੰਬਰ 2026 ਤੱਕ ਲਾਗੂ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਨੂੰ ਵਾਟਰ ਕੂਲਰ ਭੇਟ ਅਗਲੀ ਖ਼ਬਰ ਭੁਲੱਥ ਯੂਨਾਈਟਿਡ ਪਾਸਟਰਜ਼ ਐਸੋਸੀਏਸ਼ਨ ਦੀ ਮੀਟਿੰਗ * ਵੱਡੇ ਦਿਨ ਮੌਕੇ 12 ਦਸੰਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਦਾ ਫ਼ੈਸਲ...
Ad Position 24