ਅੱਜ ਬਿਜਲੀ ਬੰਦ ਰਹੇਗੀ
ਕਪੂਰਥਲਾ, 29 ਅਕਤੂਬਰ (ਵਿ. ਪ੍ਰ.)
ਕਪੂਰਥਲਾ, 29 ਅਕਤੂਬਰ (ਵਿ.ਪ੍ਰ.)-ਪਾਵਰਕਾਮ ਦੀ ਸਬ ਅਰਬਨ ਸਬ ਡਵੀਜ਼ਨ ਕਪੂਰਥਲਾ ਦੇ ਸਹਾਇਕ ਕਾਰਜਕਾਰੀ ਇੰਜ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ 220 ਕੇ.ਵੀ. ਸਬ ਸਟੇਸ਼ਨ ਸਾਇੰਸ ਸਿਟੀ ਅੰਦਰ 11ਕੇ.ਵੀ. ਬਸ ਬਾਰ ਦੀ ਜ਼ਰੂਰੀ ਮੁਰੰਮਤ ਕਾਰਨ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਤੋਂ ਦੁਪਹਿਰ ਬਾਅਦ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਬਿਜਲੀ ਬੰਦ ਹੋਣ ਕਾਰਨ 11ਕੇ.ਵੀ. ਸਰਦਾਰ ਆਤਮਾ ਸਿੰਘ ਅਰਬਨ ਅਸਟੇਟ ਫੀਡਰ, 11ਕੇ.ਵੀ. ਪੀ.ਟੀ.ਯੂ., ਸਾਇੰਸ ਸਿਟੀ, ਐਸ.ਐਸ. ਨਾਇਰ, 11ਕੇ.ਵੀ. ਵਡਾਲਾ ਕਲਾਂ ਯੂ.ਪੀ.ਐਸ. ਫੀਡਰ, 11ਕੇ.ਵੀ. ਢਪਈ ਯੂ.ਪੀ.ਐਸ. ਫੀਡਰ ਤੇ 11ਕੇ.ਵੀ. ਵਡਾਲਾ ਫੀਡਰਾਂ ’ਤੇ ਪੈਂਦੇ ਖੇਤਰਾਂ ਅਰਬਨ ਅਸਟੇਟ, ਸਾਊਥ ਸਿਟੀ, ਸੈਫਰਨ ਕਲੋਨੀ, ਇੰਡਸਟਰੀ ਏਰੀਆ, ਪਿੰਡ ਕਾਦੂਪੁਰ, ਧਾਰੀਵਾਲ, ਢਪਈ, ਇੱਬਣ, ਧੁਆਂਖੇ ਜਗੀਰ, ਵਡਾਲਾਂ ਕਲਾਂ, ਵਡਾਲਾ ਖ਼ੁਰਦ, ਫਿਆਲੀ, ਕੋਟਲੀ, ਨੂਰਪੁਰ, ਮੈਣਵਾਂ, ਖੈਰਾ ਮੱਝਾ, ਖੋਜੇਵਾਲ ਆਦਿ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।