29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਚੰਨ ਦੇ ਨਾਲ ਪਤੀ ਦਾ ਦੀਦਾਰ ਕਰਕੇ ਸੁਹਾਗਣਾਂ ਨੇ ਖੋਲ੍ਹਿਆ ਕਰਵਾ ਚੌਥ ਦਾ ਵਰਤ

ਫਗਵਾਡ਼ਾ, 29 ਅਕਤੂਬਰ (ਹਰਜੋਤ ਸਿੰਘ ਚਾਨਾ)- ਕਰਵਾ ਚੌਥ ਦੇ ਤਿਉਹਾਰ ਮੌਕੇ ਵੀਰਵਾਰ ਨੂੰ ਸੁਹਾਗਣਾਂ ਨੇ ਆਪਣੇ ਪਤੀਆਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਲਈ ਨਿਰਜਲਾ ਵਰਤ ਰੱਖਿਆ। ਦੇਰ ਸ਼ਾਮ ਚੰਦਰਮਾ ਦੇ ਦਰਸ਼ਨ ਹੋਣ ਤੋਂ ਬਾਅਦ ਔਰਤਾਂ ਨੇ ਪੂਜਾ-ਅਰਚਨਾ ਕੀਤੀ ਅਤੇ ਛਾਨਣੀ ਵਿਚੋਂ ਚੰਨ ਦੇ ਨਾਲ ਆਪਣੇ ਪਤੀ ਦਾ ਦੀਦਾਰ ਕਰਕੇ ਵਰਤ ਖੋਲ੍ਹਿਆ।

Ad Position 21
No active advertisement
ਫਗਵਾਡ਼ਾ ਵਿਖੇ ਚੰਨ ਅਤੇ ਪਤੀ ਦਾ ਮੁੱਖ ਦੇਖ ਕੇ ਆਪਣਾ ਵਰਤ ਸੰਪੂਰਨ ਕਰਦੀ ਹੋਈ ਇਕ ਸੁਹਾਗਣ। 30-10-2026
ਫਗਵਾਡ਼ਾ, 29 ਅਕਤੂਬਰ (ਹਰਜੋਤ ਸਿੰਘ ਚਾਨਾ)- ਕਰਵਾ ਚੌਥ ਦੇ ਤਿਉਹਾਰ ਮੌਕੇ ਵੀਰਵਾਰ ਨੂੰ ਸੁਹਾਗਣਾਂ ਨੇ ਆਪਣੇ ਪਤੀਆਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਲਈ ਨਿਰਜਲਾ ਵਰਤ ਰੱਖਿਆ। ਦੇਰ ਸ਼ਾਮ ਚੰਦਰਮਾ ਦੇ ਦਰਸ਼ਨ ਹੋਣ ਤੋਂ ਬਾਅਦ ਔਰਤਾਂ ਨੇ ਪੂਜਾ-ਅਰਚਨਾ ਕੀਤੀ ਅਤੇ ਛਾਨਣੀ ਵਿਚੋਂ ਚੰਨ ਦੇ ਨਾਲ ਆਪਣੇ ਪਤੀ ਦਾ ਦੀਦਾਰ ਕਰਕੇ ਵਰਤ ਖੋਲ੍ਹਿਆ। ਕਈ ਔਰਤਾਂ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਆਪਣੇ ਪਤੀਆਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਕੇ ਉਨ੍ਹਾਂ ਦਾ ਚਿਹਰਾ ਦੇਖਿਆ ਅਤੇ ਆਪਣੀ ਵਰਤ ਦੀ ਰਸਮ ਪੂਰੀ ਕੀਤੀ। ਕਰਵਾ ਚੌਥ ਨੂੰ ਲੈ ਕੇ ਔਰਤਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਸਵੇਰ ਤੋਂ ਹੀ ਸੁਹਾਗਣਾਂ ਨੇ ਆਪਣੇ ਪਤੀਆਂ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਨਿਰਜਲਾ ਵਰਤ ਰੱਖਿਆ। ਸ਼ਾਮ ਸਮੇਂ ਔਰਤਾਂ ਨੇ ਸੋਲ੍ਹਾਂ ਸ਼ਿੰਗਾਰ ਕਰਕੇ ਕਰਵਾ ਚੌਥ ਦੀ ਕਥਾ ਸੁਣੀ ਅਤੇ ਰਵਾਇਤੀ ਢੰਗ ਨਾਲ ਪੂਜਾ ਕੀਤੀ। ਚੰਦਰਮਾ ਦੇ ਦਰਸ਼ਨ ਹੋਣ ਤੋਂ ਬਾਅਦ ਸੁਹਾਗਣਾਂ ਨੇ ਚੰਦਰਦੇਵ ਨੂੰ ਅਰਘ ਭੇਟ ਕਰਕੇ ਆਪਣੇ ਪਤੀਆਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਖ਼ੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ। ਇਸ ਤੋਂ ਬਾਅਦ ਔਰਤਾਂ ਨੇ ਆਪਣੇ ਪਤੀਆਂ ਦੇ ਹੱਥੋਂ ਪਾਣੀ ਪੀ ਕੇ ਅਤੇ ਮੂੰਹ ਮਿੱਠਾ ਕਰਕੇ ਨਿਰਜਲਾ ਵਰਤ ਦਾ ਪਾਰਣ ਕੀਤਾ। ਭਾਰਤੀ ਸੰਸਕ੍ਰਿਤੀ ਵਿੱਚ ਪਤੀ-ਪਤਨੀ ਦੇ ਰਿਸ਼ਤੇ ਨੂੰ ਸੱਤ ਜਨਮਾਂ ਦੇ ਬੰਧਨ ਨਾਲ ਜੋਡ਼ ਕੇ ਦੇਖਿਆ ਜਾਂਦਾ ਹੈ। ਕਰਵਾ ਚੌਥ ਦਾ ਤਿਉਹਾਰ ਵੀ ਇਸੇ ਪਿਆਰ, ਵਿਸ਼ਵਾਸ ਅਤੇ ਸਮਰਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਸੁਹਾਗਣਾਂ ਵੱਲੋਂ ਰੱਖਿਆ ਜਾਣ ਵਾਲਾ ਵਰਤ ਵਿਆਹੁਤਾ ਜੀਵਨ ਦੀ ਖ਼ੁਸ਼ਹਾਲੀ ਅਤੇ ਪਤੀ ਦੀ ਲੰਮੀ ਉਮਰ ਪ੍ਰਤੀ ਉਨ੍ਹਾਂ ਦੀ ਆਸਥਾ ਨੂੰ ਦਰਸਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ 2 ਨੌਜਵਾਨ ਕਾਬੂ ਅਗਲੀ ਖ਼ਬਰ ਦਰਬਾਰ ਮੌਲਾ ਅਲੀ ਵਿਖੇ 20ਵਾਂ ਸਾਲਾਨਾ ਦੋ ਰੋਜ਼ਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸਮਾਪਤ
Ad Position 24