ਕੁੱਟਮਾਰ ਕਰਨ ਸੰਬੰਧੀ ਅੱਧੀ ਦਰਜਨ ਤੋਂ ਵੱਧ ਖ਼ਿਲਾਫ਼ ਕੇਸ ਦਰਜ
ਫਗਵਾਡ਼ਾ, 28 ਅਕਤੂਬਰ (ਹਰਜੋਤ ਸਿੰਘ ਚਾਨਾ)-ਕੁੱਟਮਾਰ ਕਰਨ ਦੇ ਸਬੰਧ ’ਚ ਸਤਨਾਮਪੁਰਾ ਪੁਲਿਸ ਨੇ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨਮਨ ਬ੍ਰਹੰਮੀ ਪੁੱਤਰ ਲੇਟ ਗਣੇਸ਼ ਦੱਤ ਵਾਸੀ ਪਿੰਡ ਹੱਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਰੈਸਟੋਰੈਂਟ ਦੇ ਬਾਹਰ ਖਾਣਾ ਖਾਣ ਲਈ ਆਏ ਸੀ ਤੇ ਇਸੇ ਦੌਰਾਨ ਕੁੱਝ ਨੌਜਵਾਨ ਆਏ ਤੇ ਉਸਦੇ ਤੇ ਉਸਦੇ ਦੋਸਤ ਹਿਮਾਂਗ ਦੀ ਤੇਜ਼ ਹਥਿਆਰਾਂ ਨਾਲ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ।
ਫਗਵਾਡ਼ਾ, 28 ਅਕਤੂਬਰ (ਹਰਜੋਤ ਸਿੰਘ ਚਾਨਾ)-ਕੁੱਟਮਾਰ ਕਰਨ ਦੇ ਸਬੰਧ ’ਚ ਸਤਨਾਮਪੁਰਾ ਪੁਲਿਸ ਨੇ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨਮਨ ਬ੍ਰਹੰਮੀ ਪੁੱਤਰ ਲੇਟ ਗਣੇਸ਼ ਦੱਤ ਵਾਸੀ ਪਿੰਡ ਹੱਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਰੈਸਟੋਰੈਂਟ ਦੇ ਬਾਹਰ ਖਾਣਾ ਖਾਣ ਲਈ ਆਏ ਸੀ ਤੇ ਇਸੇ ਦੌਰਾਨ ਕੁੱਝ ਨੌਜਵਾਨ ਆਏ ਤੇ ਉਸਦੇ ਤੇ ਉਸਦੇ ਦੋਸਤ ਹਿਮਾਂਗ ਦੀ ਤੇਜ਼ ਹਥਿਆਰਾਂ ਨਾਲ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਜਿਸ ਸਬੰਧ ’ਚ ਪੁਲਿਸ ਨੇ ਅਕਸ਼ੈ ਪ੍ਰਤਾਪ ਸਿੰਘ ਪੁੱਤਰ ਨਵੀਨ ਪ੍ਰਤਾਪ ਸਿੰਘ ਹਾਲ ਵਾਸੀ ਨੇਡ਼ੇ ਮੁਗਲਈ ਪੁਆਇੰਟ ਲਾਅ ਗੇਟ, ਹਰਸ਼ ਰਾਜ ਪੁੱਤਰ ਪਰਵਣ ਕੁਮਾਰ ਵਾਸੀ ਮਹਿਤਾ ਕਲੋਨੀ ਹਾਲ ਵਾਸੀ ਪੀਜੀ ਏਰੀਆ ਏਰੀਆ ਮਹੇਡ਼ੂ, ਮਹਿੰਦਰ ਗਡ਼ੀਆ, ਨਮਨ ਕੁਮਾਰ ਉਪਾਧਿਆ ਪੁੱਤਰ ਨੀਰਜ ਉਪਾਧਿਆ ਵਾਸੀ ਸੁੱਖਪੁਰਾਬਲੀਆ ਸਟੇਟ ਉੱਤਰ ਪ੍ਰਦੇਸ਼ ਤੇ ਸੱਤਿਆਮ ਯਾਦਵ ਮੁਸੱਲਾ ਗਰਾਰੀ ਲੋਹਾ, ਸਾਰਥਕ ਤੇ ਅੱਧੀ ਦਰਜਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।