ਵਿਦੇਸ਼ ਫੇਰੀ ਤੋਂ ਵਾਪਸ ਪਰਤੇ ਜਸਬੀਰ ਸਿੰਘ ਲਿੱਟਾਂ ਦਾ ਜਥੇਬੰਦੀ ਵਲੋਂ ਸਨਮਾਨ
ਭੁਲੱਥ, 13 ਅਕਤੂਬਰ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਦੇ ਕੈਨੇਡਾ ਅਤੇ ਇੰਗਲੈਂਡ ਦੀ ਵਿਦੇਸ਼ ਫੇਰੀ ਤੋਂ ਵਾਪਸ ਪਰਤਣ ’ਤੇ ਕਿਸਾਨ ਜਥੇਬੰਦੀ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਿਸਾਨ ਆਗੂਆਂ ਨੇ ਜਸਬੀਰ ਸਿੰਘ ਲਿਟਾਂ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਦੀ ਵਾਪਸੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਸਬੀਰ ਸਿੰਘ ਲਿਟਾਂ ਕਿਸਾਨਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਲਗਾਤਾਰ ਯਤਨਸ਼ੀਲ ਰਹਿੰਦੇ ਹਨ | ਇਸ ਮੌਕੇ ਜਸਬੀਰ ਸਿੰਘ ਲਿਟਾਂ ਨੇ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਦਿੱਤੇ ਗਏ ਮਾਣ-ਸਤਿਕਾਰ ਲਈ ਧੰਨਵਾਦ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਮਾਨਾ ਤਲਵੰਡੀ ਜ਼ਿਲ੍ਹਾ ਮੀਤ ਪ੍ਰਧਾਨ, ਗੁਲਜ਼ਾਰ ਸਿੰਘ ਖੱਸਣ, ਕੁਲਵੰਤ ਸਿੰਘ ਭਕੂਵਾਲ, ਅਮਰੀਕ ਸਿੰਘ ਘੱਗ, ਨਿਸ਼ਾਨ ਸਿੰਘ ਇਬਰਹੀਮਵਾਲ, ਮਹਿੰਦਰ ਸਿੰਘ ਇਬਰਾਹੀਮਵਾਲ, ਬਲਕਾਰ ਸਿੰਘ, ਕਰਮ ਸਿੰਘ ਮਾਨਾ ਤਲਵੰਡੀ, ਚਰਨਜੀਤ ਸਿੰਘ ਨਡਾਲਾ, ਬਲਕਾਰ ਸਿੰਘ ਇਬਰਾਹੀਮਵਾਲ, ਕੇਵਲ ਸਿੰਘ ਭੱਕੂਵਾਲ, ਤਰਸੇਮ ਸਿੰਘ ਭੱਕੂ ਵਾਲ, ਬਲਵੀਰ ਸਿੰਘ ਆਦਿ ਹਾਜ਼ਰ ਸਨ |