14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰਨ ਵਾਲੇ ਮੰਮੂ ਚਾਹਲ ਗੁਰਦੁਆਰਾ ਟਾਹਲੀ ਸਾਹਿਬ ਹੋਏ ਨਤਮਸਤਕ

ਕਾਲਾ ਸੰਘਿਆਂ, 14 ਅਕਤੂਬਰ (ਬਲਜੀਤ ਸਿੰਘ ਸੰਘਾ)- ਹਲਕਾ ਕਪੂਰਥਲਾ ਦੇ ਪਿੰਡ ਕੱਸੋ ਚਾਹਲ ਦੇ ਅਮਰੀਕਾ ਵੱਸਦੇ ਉੱਘੇ ਆਗੂ ਮਲਵਿੰਦਰ ਸਿੰਘ ਚਾਹਲ ਉਰਫ਼ ਮੰਮੂ ਚਾਹਲ ਵੱਲੋਂ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਆਜ਼ਾਦ ਉਮੀਦਵਾਰ ਵਜੋਂ 2027 ਦੀ ਚੋਣ ਲੜਨ ਦਾ ਐਲਾਨ ਕੀਤਾ ਸੀ ਅਤੇ ਅੱਜ ਪਿੰਡ ਬਲੇਰ ਖਾਨਪੁਰ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਨਤਮਸਤਕ ਹੋਣ ਉਪਰੰਤ ਬਾਬਾ ਲੀਡਰ ਸਿੰਘ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਮੀਟਿੰਗ ਕਰਕੇ ਚੋਣ ਲਈ ਕਮਰ ਕੱਸੇ ਕਰ ਤਿਆਰੀਆਂ ਅਰੰਭ ਕਰ ਦਿੱਤੀਆਂ ਹਨ | ਇਸ ਮੌਕੇ ਮੰਮੂ ਚਾਹਲ ਨੇ ਕਪੂਰਥਲਾ ਦੇ ਵਿਧਾਇਕ ਵੱਲੋਂ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਸਰਕਾਰ ਵਿਚ ਮੰਤਰੀ ਰਹਿਣ ਦੇ ਬਾਵਜੂਦ ਵੀ ਹਲਕਾ ਦਾ ਕੁੱਝ ਨਹੀਂ ਸੰਵਾਰਿਆ | ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਰੰਗਲੇ ਪੰਜਾਬ ਦੇ ਸੁਪਨੇ ਵਿਖਾ ਕੇ ਗੁੰਮਰਾਹ ਕੀਤਾ ਗਿਆ ਅਤੇ ਪੰਜਾਬ ਵਿਚ ਨਸ਼ਾ ਤਸਕਰਾਂ ਦਾ ਬੋਲਬਾਲਾ ਹੈ | ਉਹਨਾਂ ਕਿਹਾ ਕਿ ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ | ਇਸ ਮੌਕੇ ਤੇ ਸਤਿੰਦਰ ਸਿੰਘ ਛਿੰਦੂ, ਮੋਹਨ ਸਿੰਘ ਆਈਆ, ਗੁਰਮੇਲ੍ਹ ਸਿੰਘ ਸਿੱਧਵਾਂ ਦੋਨਾ, ਹਰਮੇਲ ਸਿੰਘ, ਕਰਮਪਾਲ, ਰਣਜੋਧ ਸਿੰਘ, ਸਤਵੀਰ ਸਿੰਘ, ਅਮਨਦੀਪ ਸਰਪੰਚ ਕੇਸਰਪੁਰ, ਕਿਰਪਾਲ ਸਿੰਘ ਆਈਆ, ਸਰਬਜੀਤ ਵਾਲੀਆ, ਅਮਰੀਕ ਸਿੰਘ ਚਾਹਲ ਸਾਬਕਾ ਡੀਐਸਪੀ, ਸੁਰਜੀਤ ਸਿੰਘ ਥਿਗਲੀ, ਮੱਖਣ ਸਿੰਘ ਕੱਸੋਚਾਹਲ, ਕੁਲਦੀਪ ਸਿੰਘ ਕੀਪਾ ਸੈਦੋਵਾਲ, ਚਰਨਜੀਤ ਸਿੰਘ, ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 15-10-2026

Ad Position 22
No active advertisement
ਪਿਛਲੀ ਖ਼ਬਰ ‘ ਆਪ’ ਸਰਕਾਰ ਨੇ ਪੰਚਾਇਤਾਂ ਦਾ ਹੱਕ ਬਿਲਕੁਲ ਖ਼ਤਮ ਕਰਕੇ ਰੱਖ ਦਿੱਤਾ ਹੈ : ਰਾਵਲਪਿੰਡੀ ਅਗਲੀ ਖ਼ਬਰ ਸੰਤ ਸੀਚੇਵਾਲ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਦੱਸਿਆ ਮੰਦਭਾਗਾ
Ad Position 24