ਨਡਾਲਾ, 13 ਅਕਤੂਬਰ (ਰਘਬਿੰਦਰ ਸਿੰਘ)-ਸਥਾਨਕ ਬੇਗੋਵਾਲ ਰੋਡ ’ਤੇ ਬਿਜਲੀ ਘਰ ਨੇੜੇ ਸਥਿਤ ਅਨਾਜ ਮੰਡੀ ’ਚ ਅੱਜ ਸਵੇਰੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਮੰਡੀ ’ਚ ਕਥਿਤ ਤੌਰ ’ਤੇ ਫੋਲਾ-ਫਰਾਲੀ ਕਰ ਰਹੇ ਇੱਕ ਸ਼ੱਕੀ ਵਿਅਕਤੀ ਨੂੰ ਮੰਡੀ ਵਾਲਿਆਂ ਨੇ ਕਾਬੂ ਕਰ ਲਿਆ | ਮੰਡੀ ’ਚ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦੇ ਸੋਨੀ ਨੇ ਦੱਸਿਆ ਕਿ ਉਕਤ ਵਿਅਕਤੀ ਪਹਿਲਾਂ ਮੰਡੀ ’ਚ ਘੁੰਮ ਕੇ ਫੋਲਾ-ਫਰਾਲੀ ਕਰਦਾ ਰਿਹਾ, ਪਰ ਉਸ ਨੂੰ ਕੁਝ ਨਹੀਂ ਮਿਲਿਆ | ਇਸ ਤੋਂ ਬਾਅਦ ਉਹ ਬਾਹਰ ਆਇਆ ਅਤੇ ਝੋਨੇ ਦੀ ਇੱਕ ਬੋਰੀ ਲੱਦ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ | ਜਦੋਂ ਉਸ ਨੇ ਆਪਣਾ ਸੀ ਟੀ -100 ਪੀ ਬੀ 09-ਏ ਐਚ - 4879 ਮੋਟਰਸਾਈਕਲ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਟਾਰਟ ਨਹੀਂ ਹੋਇਆ | ਇਸ ਦੌਰਾਨ ਮੰਡੀ ਦੇ ਸੁਰੱਖਿਆ ਕਰਮਚਾਰੀ ਅਤੇ ਹੋਰ ਲੋਕ ਉਸ ਦੀਆਂ ਹਰਕਤਾਂ ’ਤੇ ਨਜ਼ਰ ਰੱਖਦੇ ਰਹੇ ਅਤੇ ਮੌਕਾ ਮਿਲਣ ’ਤੇ ਉਸ ਨੂੰ ਕਾਬੂ ਕਰ ਲਿਆ | ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਵਾਲਿਆਂ ਵਲੋਂ ਉਕਤ ਵਿਅਕਤੀ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਕੁਝ ਕੈਪਸੂਲ, ਚਿੱਟੇ ਵਰਗੇ ਪਦਾਰਥ ਦੀ ਇੱਕ ਛੋਟੀ ਪੁੜੀ ਅਤੇ ਹੋਰ ਸਾਮਾਨ ਮਿਲਣ ਦਾ ਦਾਅਵਾ ਕੀਤਾ ਗਿਆ | ਇਸ ਉਪਰੰਤ ਮੰਡੀ ਵਾਲਿਆਂ ਨੇ ਉਕਤ ਵਿਅਕਤੀ ਨੂੰ ਉਸ ਦੇ ਮੋਟਰਸਾਈਕਲ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ | ਇਸ ਸੰਬੰਧੀ ਨਡਾਲਾ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ | ਵਿਅਕਤੀ ਦੀ ਪਹਿਚਾਣ ਪ੍ਰਦੀਪ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਭੁਲੱਥ ਵਜੋਂ ਹੋਈ ਹੈ |
ਅਨਾਜ ਮੰਡੀ ’ਚੋਂ ਚੋਰੀ ਦੇ ਸ਼ੱਕ ’ਚ ਵਿਅਕਤੀ ਕਾਬੂ, ਕੀਤਾ ਪੁਲਿਸ ਹਵਾਲੇ