ਰਾਜ ਪੱਧਰੀ ਖੇਡ ਕੈਕਿੰਗ ਅਤੇ ਕਨੋਇੰਗ ਦੇ ਦੂਸਰੇ ਦਿਨ ਅੱਵਲ ਰਹੇ ਖਿਡਾਰੀਆਂ ਨੂੰ ਸੰਤ ਸੀਚੇਵਾਲ ਨੇ ਕੀਤਾ ਸਨਮਾਨਿਤ
ਸੁਲਤਾਨਪੁਰ ਲੋਧੀ, 11 ਅਕਤੂਬਰ (ਨਰੇਸ਼ ਹੈਪੀ)-ਰਾਜ ਪੱਧਰੀ ਖੇਡ ਕੈਕਿੰਗ ਅਤੇ ਕਨੋਇੰਗ ਖੇਡ ਦੇ ਦੂਜੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਸ਼੍ਰੀ ਪੁਸ਼ਪਿੰਦਰ ਸਿੰਘ ਗਿੱਲ, ਵਾਈਸ ਚਾਂਸਲਰ ਮਹਾਰਾਜਾ ਭੁਪਿੰਦਰ ਸਿੰਘ ਯੂਨੀਵਰਸਿਟੀ ਵੱਲੋਂ ਕੀਤੀ ਗਈ | ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਖੇਡਾਂ ਵਿਚ ਸਖ਼ਤ ਮਿਹਨਤ ਅਤੇ ਲਗਨ ਨਾਲ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈ ਕੇ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਵਧੀਆ ਪ੍ਰਦਰਸ਼ਨ ਕਰਕੇ ਚੰਗੇ ਭਵਿੱਖ ਦੀ ਆਸ ਕੀਤੀ | ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਸਿਹਤਮੰਦ ਜੀਵਨ ਜਿਊਣ ਅਤੇ ਚੰਗੀ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਵੀ ਦਿੱਤੀ ਗਈ | ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਇਕ ਚੰਗੇ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ | ਅੱਜ ਦੇ ਹੋਏ ਮੁਕਾਬਲਿਆਂ ਵਿਚ ਅੰਡਰ-14 ਵਰਗ ਦੇ 200 ਮੀਟਰ ਸੀ-1 ਫਾਈਨਲ ਦੇ ਵਿਚ ਪਰਨੀਤ ਕੌਰ, ਕਪੂਰਥਲਾ ਨੇ ਜਸਨਪ੍ਰੀਤ, ਰੋਪੜ ਨੂੰ ਹਰਾ ਕੇ ਪਹਿਲਾਂ ਸਥਾਨ ਹਾਸਲ ਕੀਤਾ | ਅੰਡਰ-14 ਕੁੜੀਆਂ ਦੇ ਸੀ-2 200 ਮੀਟਰ ਈਵੈਂਟ ਵਿਚ ਖੁਸ਼ਵੀਨ ਕੌਰ, ਰਾਜਵਿੰਦਰ ਕੌਰ (ਕਪੂਰਥਲਾ) ਟੀਮ ਨੇ ਜਸ਼ਨਪ੍ਰੀਤ ਕੌਰ, ਇਸ਼ਪ੍ਰੀਤ ਕੌਰ (ਰੋਪੜ) ਦੀ ਟੀਮ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ | ਅੰਡਰ-17 ਕੇ-1 200 ਮੀਟਰ ਲੜਕੇ ਦੇ ਈਵੈਂਟ ਵਿਚ ਕਾਰਤਿਕ (ਫਾਜ਼ਿਲਕਾ) ਨੇ ਪਹਿਲਾਂ, ਸੁਖਪ੍ਰੀਤ ਸਿੰਘ (ਰੋਪੜ) ਨੇ ਦੂਜਾ ਅਤੇ ਮਨਕਿਰਤ ਸਿੰਘ (ਰੋਪੜ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਅੰਡਰ-17 ਕੁੜੀਆਂ ਦੇ ਸੀ-1 200 ਮੀਟਰ ਵਿਚ ਮਨਪ੍ਰੀਤ ਕੌਰ (ਤਰਨਤਾਰਨ) ਨੇ ਪਹਿਲਾਂ, ਗੁਰਲੀਨ ਕੌਰ (ਰੋਪੜ) ਨੇ ਦੂਸਰਾ ਅਤੇ ਪ੍ਰਭਲੀਨ ਕੌਰ (ਰੋਪੜ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਅੰਡਰ-17 ਲੜਕੇ 200 ਮੀਟਰ ਸੀ-1 ਦੇ ਮੁਕਾਬਲੇ ਵਿਚ ਗੁਰਪ੍ਰੀਤ ਸਿੰਘ (ਰੋਪੜ) ਨੇ ਜੋਬਨਪ੍ਰੀਤ ਸਿੰਘ (ਕਪੂਰਥਲਾ) ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ | ਅੰਡਰ-17 ਲੜਕਿਆਂ ਦੇ 200 ਮੀਟਰ ਕੇ-1 ਮੁਕਾਬਲੇ ਵਿਚ ਮਨਕਿਰਤ ਸਿੰਘ (ਰੋਪੜ) ਨੇ ਪਹਿਲਾਂ, ਦਿਲਪ੍ਰੀਤ ਸਿੰਘ ( ਕਪੂਰਥਲਾ) ਨੇ ਦੂਸਰਾ ਅਤੇ ਜਗਜੋਤ ਸਿੰਘ (ਮੋਹਾਲੀ) ਨੇ ਤੀਸਰੇ ਸਥਾਨ ਤੇ ਰਹਿ ਕੇ ਰੇਸ ਨੂੰ ਖ਼ਤਮ ਕੀਤਾ | ਇਨ੍ਹਾਂ ਖੇਡ ਮੁਕਾਬਲਿਆਂ ਨੂੰ ਸਫਲ ਬਣਾਉਣ ਵਿਚ ਵਿਭਾਗ ਦੇ ਸਮੂਹ ਕੋਚਿਜ਼ ਦਾ ਵੀ ਅਹਿਮ ਯੋਗਦਾਨ ਰਿਹਾ | ਜੇਤੂ ਖਿਡਾਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਵੱਲੋਂ ਸਨਮਾਨ ਕੀਤਾ ਗਿਆ |
ਰ
ਰਾਜ ਪੱਧਰੀ ਖੇਡ ਕੈਕਿੰਗ ਅਤੇ ਕਨੋਇੰਗ ਮੁਕਾਬਲਿਆਂ ਵਿਚੋਂ ਅੱਵਲ ਰਹੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ | ਤਸਵੀਰ : ਲਾਡੀ ਸਟੂਡੀਓ
12-10-2026