ਲੜਾਈ ਝਗੜੇ ਉਪਰੰਤ ਇਲਾਜ ਕਰਵਾਉਣ ਆਏ 1 ਵਿਅਕਤੀ ਨੇ ਸਿਵਲ ਹਸਪਤਾਲ ’ਚ ਕੀਤਾ ਹੰਗਾਮਾ
ਕਪੂਰਥਲਾ, 5 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਮਹਿਤਾਬਗੜ੍ਹ ’ਚ 2 ਧਿਰਾਂ ਦਰਮਿਯਾਨ ਹੋਈ ਲੜਾਈ ’ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਪਰਿਵਾਰਕ ਮੈਂਬਰਾਂ ਵਲੋਂ ਲਿਆਂਦਾ ਗਿਆ। ਜ਼ੇਰੇ ਇਲਾਜ ਹਰਜਿੰਦਰ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਮਹੱਲਾ ਮਹਿਤਾਬਗੜ੍ਹ ਨੇ ਦੱਸਿਆ ਕਿ ਉਹ ਜਗਰਾਤੇ ਦੀ ਗਰਾਹੀ ਕਰਕੇ ਆਏ ਸਨ ਤਾਂ ਨਿਸ਼ਾਂਤ ਸਿੰਘ ਨੇ ਕਥਿਤ ਤੌਰ ਤੇ ਗਾਲੀ ਗਲੋਚ ਕਰਦੇ ਹੋਏ ਉਹਨਾਂ ਤੇ ਹਮਲਾ ਕਰਕੇ ਜਖਮੀ ਕਰ ਦਿੱਤਾ।
ਕਪੂਰਥਲਾ, 5 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਮਹਿਤਾਬਗੜ੍ਹ ’ਚ 2 ਧਿਰਾਂ ਦਰਮਿਯਾਨ ਹੋਈ ਲੜਾਈ ’ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਪਰਿਵਾਰਕ ਮੈਂਬਰਾਂ ਵਲੋਂ ਲਿਆਂਦਾ ਗਿਆ। ਜ਼ੇਰੇ ਇਲਾਜ ਹਰਜਿੰਦਰ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਮਹੱਲਾ ਮਹਿਤਾਬਗੜ੍ਹ ਨੇ ਦੱਸਿਆ ਕਿ ਉਹ ਜਗਰਾਤੇ ਦੀ ਗਰਾਹੀ ਕਰਕੇ ਆਏ ਸਨ ਤਾਂ ਨਿਸ਼ਾਂਤ ਸਿੰਘ ਨੇ ਕਥਿਤ ਤੌਰ ਤੇ ਗਾਲੀ ਗਲੋਚ ਕਰਦੇ ਹੋਏ ਉਹਨਾਂ ਤੇ ਹਮਲਾ ਕਰਕੇ ਜਖਮੀ ਕਰ ਦਿੱਤਾ। ਦੂਸਰੀ ਧਿਰ ਦੇ ਨਿਸ਼ਾਂਤ ਸਿੰਘ ਨੇ ਵੀ ਹਰਜਿੰਦਰ ਸਿੰਘ ਤੇ ਗੁਰਦੇਵ ਸਿੰਘ ਤੇ ਮਾਰਕੁੱਟ ਦੇ ਕਥਿਤ ਦੋਸ਼ ਲਗਾਏ। ਦੋਵੇਂ ਧਿਰ ਸਿਵਲ ਹਸਪਤਾਲ ਵਿੱਚ ਫਿਰ ਆਪਸ ਦੇ ਵਿੱਚ ਹੰਗਾਮਾ ਕਰਨ ਲੱਗੇ ਤਾਂ ਸਿਵਲ ਹਸਪਤਾਲ ਵਿੱਚ ਹੰਗਾਮਾ ਹੁੰਦਾ ਦੇਖ ਡਿਊਟੀ ਡਾਕਟਰ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੇ ਪੀਸੀਆਰ ਇੰਚਾਰਜ ਰਣਜੀਤ ਸਿੰਘ ਤੇ ਉਹਨਾਂ ਦੇ ਸਾਥੀ ਮੌਕੇ ਤੇ ਪਹੁੰਚੇ ਜਿਨਾਂ ਨੇ ਮਾਹੌਲ ਨੂੰ ਸ਼ਾਂਤ ਕੀਤਾ ਅਤੇ ਉਹਨਾਂ ਕਿਹਾ ਕਿ ਉਹਨਾਂ ਨੇ ਥਾਣਾ ਸਿਟੀ ਪੁਲਿਸ ਨੂੰ ਇਸ ਮਾਮਲੇ ਸਬੰਧੀ ਸੂਚਿਤ ਕਰ ਦਿੱਤਾ ਹੈ। ਡਿਊਟੀ ਡਾਕਟਰ ਜਸ਼ਨ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਐਮ ਐਲ ਆਰ ਕੱਟ ਕੇ ਥਾਣਾ ਸਿਟੀ ਕਪੂਰਥਲਾ ਨੂੰ ਭੇਜ ਦਿੱਤੀ ਗਈ ਹੈ।