ਓਮਾਨ ਵਿਚ ਫਸੀਆਂ 2 ਪੰਜਾਬੀ ਲੜਕੀਆਂ ਦੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਵਾਪਸੀ
ਸੁਲਤਾਨਪੁਰ ਲੋਧੀ, 3 ਅਕਤੂਬਰ (ਨਰੇਸ਼ ਹੈਪੀ)-ਓਮਾਨ ਦੇ ਮਸਕਟ ਵਿਚ ਫਸੀਆਂ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੀਆਂ ਦੋ ਪੰਜਾਬੀ ਲੜਕੀਆਂ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਭਾਰਤ ਵਾਪਸੀ ਹੋਈ ਹੈ | ਇਹ ਦੋਵੇਂ ਲੜਕੀਆਂ ਏਸੇ ਸਾਲ ਮਸਕਟ ਪਹੁੰਚੀਆਂ ਸਨ, ਜਿੱਥੇ ਉਨ੍ਹਾਂ ਨੂੰ ਮੋਟੀ ਤਨਖ਼ਾਹ ਤੇ ਨੌਕਰੀ ਦਾ ਭਰੋਸਾ ਦਿੱਤਾ ਸੀ ਪਰ ਹੋਇਆ ਸਭ ਕੁਝ ਉਲਟ | ਸੁਲਤਾਨਪੁਰ ਲੋਧੀ ਨਿਰਮਲ ਕੁਟੀਆ ਇਨ੍ਹਾਂ ਲੜਕੀਆਂ ਨਾਲ ਆਏ ਪਰਿਵਾਰਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਉਨ੍ਹਾਂ ਦੀਆਂ ਧੀਆਂ ਵਾਪਸ ਪਰਿਵਾਰਾਂ ਵਿਚ ਪਰਤ ਆਈਆਂ ਹਨ | ਇਨ੍ਹਾਂ ਦੋਵੇਂ ਮਾਮਲਿਆਂ ਵਿਚ ਇਨ੍ਹਾਂ ਲੜਕੀਆਂ ਨੂੰ ਓਮਾਨ ਲੈ ਜਾਣ ਵਿਚ ਲੜਕੀਆਂ ਹੀ ਟਰੈਵਲ ਏਜੰਟ ਵਜੋਂ ਵਿਚਰ ਰਹੀਆਂ ਸਨ | ਦੋਹਾਂ ਪਰਿਵਾਰਾਂ ਨੇ ਪੁਲਿਸ ਕੋਲ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ | ਇਹਨਾਂ ਲੜਕੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮੁੰਬਈ ਏਅਰਪੋਰਟ ਤੋਂ ਓਮਾਨ ਲਿਜਾਇਆ ਜਾ ਰਿਹਾ ਹੈ | ਮੀਡੀਆ ਨਾਲ ਰੂਬਰੂ ਹੁੰਦਿਆਂ ਇਨ੍ਹਾਂ ਲੜਕੀਆਂ ਨੇ ਦੱਸਿਆ ਕਿ ਅਜੇ ਵੀ ਮਸਕਟ ਵਿਚ 130 ਦੇ ਕਰੀਬ ਲੜਕੀਆਂ ਫਸੀਆਂ ਹੋਈਆਂ ਹਨ | ਜਿਹੜੀਆਂ ਵਾਪਸੀ ਦੀ ਉਡੀਕ ਕਰ ਰਹੀਆਂ ਹਨ | ਦੋਵਾਂ ਲੜਕੀਆਂ ਦੇ ਪਰਿਵਾਰਾਂ ਵਲੋਂ ਸੰਤ ਸੀਚੇਵਾਲ ਨੂੰ ਲਿਖਤੀ ਅਰਜ਼ੀਆਂ ਦੇ ਕੇ ਆਪਣੀਆਂ ਧੀਆਂ ਨੂੰ ਓਮਾਨ ਤੋਂ ਸੁਰੱਖਿਅਤ ਵਾਪਸ ਲਿਆਉਣ ਲਈ ਪਹੁੰਚ ਕੀਤੀ ਸੀ | ਪਰਿਵਾਰਾਂ ਵਲੋਂ ਦਿੱਤੀਆਂ ਅਰਜ਼ੀਆਂ ’ਚ ਓਮਾਨ ਵਿਚ ਉਨ੍ਹਾਂ ਦੀਆਂ ਧੀਆਂ ਨਾਲ ਹੋ ਰਹੇ ਸ਼ੋਸ਼ਣ, ਕੁੱਟਮਾਰ, ਧਮਕੀਆਂ ਅਤੇ ਵਾਪਸੀ ਲਈ ਪੈਸਿਆਂ ਦੀ ਮੰਗ ਸਬੰਧੀ ਗੰਭੀਰ ਦੋਸ਼ ਲਗਾਏ ਗਏ ਸਨ | ਜਲੰਧਰ ਜ਼ਿਲ੍ਹੇ ਦੀ ਵਾਪਸ ਆਈ ਲੜਕੀ ਨੇ ਦੱਸਿਆ ਕਿ ਉਹ ਏਸੇ ਸਾਲ ਮਾਰਚ ਵਿਚ ਓਮਾਨ ਗਈ ਸੀ | ਮਰੀਅਮ ਨਾਂਅ ਦੀ ਲੜਕੀ ਨੇ ਉਸ ਨੂੰ ਓਮਾਨ ਵਿਚ ਬਿਊਟੀ ਪਾਰਲਰ ਵਿਚ ਕੰਮ ਕਰਨ ਅਤੇ 25 ਤੋਂ 30 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਦਾ ਭਰੋਸਾ ਦਿੱਤਾ ਸੀ | ਪਰ ਉੱਥੇ ਪਹੁੰਚਣ ਤੋਂ ਬਾਅਦ ਉਸ ਨੂੰ ਪਾਰਲਰ ਦੇ ਕੰਮ ਦੀ ਬਜਾਏ ਗਲਤ ਕੰਮਾਂ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਗਈ | ਵਿਰੋਧ ਕਰਨ ’ਤੇ ਉਸ ਨਾਲ ਕੁੱਟਮਾਰ ਅਤੇ ਮਾਨਸਿਕ ਤਸ਼ੱਦਦ ਕੀਤਾ ਗਿਆ | ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਲੜਕੀ ਦਾ ਪਾਸਪੋਰਟ ਖੋਹ ਲਿਆ ਗਿਆ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ | ਮਰੀਅਮ ਉਨ੍ਹਾਂ ਕੋਲੋਂ ਕਦੇ 20 ਹਾਜ਼ਰ ਕਦੇ 35 ਹਾਜ਼ਰ ਮੰਗਵਾਉਂਦੀ ਰਹੀ | ਏਸੇ ਤਰ੍ਹਾਂ ਆਪਣੀ ਧੀ ਦੀ ਓਮਾਨ ਵਿਚ ਸਲਾਮਤੀ ਲਈ ਆਪਣਾ ਮੋਟਰਸਾਈਕਲ ਵੇਚਣਾ ਪਿਆ | ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਦੂਜੀ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਉਨ੍ਹਾਂ ਦੇ ਪਿੰਡ ਦੀ ਰਹਿਣ ਵਾਲੀ ਅੰਜੂ ਨਾਂਅ ਦੀ ਲੜਕੀ ਰਾਹੀਂ ਓਮਾਨ ਵਿਚ ਘਰੇਲੂ ਕੰਮ ਕਰਨ ਦਾ ਕਹਿ ਕੇ ਲੈ ਕੇ ਗਈ ਸੀ | ਪਰਿਵਾਰ ਅਨੁਸਾਰ, ਸ਼ੁਰੂ ਵਿਚ ਲਗਭਗ ਦੋ ਮਹੀਨੇ ਤੱਕ ਸਭ ਕੁਝ ਠੀਕ ਰਿਹਾ, ਪਰ ਬਾਅਦ ਵਿਚ ਲੜਕੀ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਸ ਨੂੰ ਲੋੜੀਂਦਾ ਇਲਾਜ ਅਤੇ ਦਵਾਈਆਂ ਨਹੀਂ ਮਿਲੀਆਂ | ਪਰਿਵਾਰ ਨੇ ਦੋਸ਼ ਲਗਾਇਆ ਕਿ ਲੜਕੀ ਨੂੰ ਭਾਰਤ ਵਾਪਸ ਭੇਜਣ ਲਈ ਉਨ੍ਹਾਂ ਕੋਲੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਵਾਪਸ ਨਾ ਭੇਜਣ ਦੀਆਂ ਧਮਕੀਆਂ ਦਿੱਤੀਆਂ ਗਈਆਂ | ਪਰਿਵਾਰ ਨੇ ਆਪਣਾ ਘਰ ਅਤੇ ਘਰ ਗਹਿਣੇ ਰੱਖ ਕੇ ਇੱਕ ਲੱਖ ਰੁਪਏ ਦਾ ਪ੍ਰਬੰਧ ਕਰਕੇ ਸਬੰਧਿਤ ਵਿਅਕਤੀਆਂ ਨੂੰ ਦਿੱਤੇ | ਇਸ ਦੇ ਬਾਵਜੂਦ ਹੋਰ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਪਰਿਵਾਰ ‘ਤੇ ਹੋਰ ਲੜਕੀਆਂ ਭੇਜਣ ਲਈ ਵੀ ਦਬਾਅ ਪਾਇਆ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਿਦੇਸ਼ ਵਿਚ ਨੌਕਰੀ ਦੇ ਨਾਂ ‘ਤੇ ਮਨੁੱਖੀ ਤਸਕਰੀ ਅਤੇ ਸ਼ੋਸ਼ਣ ਦੇ ਮਾਮਲੇ ਬਹੁਤ ਚਿੰਤਾਜਨਕ ਹਨ | ਉਨ੍ਹਾਂ ਕਿਹਾ, ‘’ਸਾਡੀਆਂ ਧੀਆਂ ਬਿਹਤਰ ਭਵਿੱਖ ਦੀ ਆਸ ਵਿਚ ਵਿਦੇਸ਼ ਜਾਂਦੀਆਂ ਹਨ, ਪਰ ਜੇ ਉਨ੍ਹਾਂ ਨੂੰ ਉੱਥੇ ਧੋਖੇ, ਤਸ਼ੱਦਦ ਜਾਂ ਸ਼ੋਸ਼ਣ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਪੀੜ ਹੈ | ਸਰਕਾਰਾਂ ਨੂੰ ਅਜਿਹੇ ਮਾਮਲਿਆਂ ਵਿਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨੀ ਚਾਹੀਦੀ ਹੈ |
ਓ
ਓਮਾਨ ਤੋਂ ਪਰਤੀਆਂ ਲੜਕੀਆਂ ਸੰਤ ਸੀਚੇਵਾਲ ਦੀ ਹਾਜ਼ਰੀ ਵਿਚ ਆਪਣੇ ਹੱਡਬੀਤੀ ਸੁਣਾਉਂਦੀਆਂ ਹੋਈਆਂ | ਤਸਵੀਰ : ਲਾਡੀ ਸਟੂਡੀਓ
04-10-2026