01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸ਼ਿਸ਼ੂ ਮਾਡਲ ਸਕੂਲ ਭੁਲੱਥ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ ’ਚੋਂ ਜਿੱਤੇ 2 ਸੋਨ ਤਗਮੇ ਵਿਦਿਆਰਥਣ ਮਨਰੂਪ ਕੌਰ ਅਤੇ ਸਪੋਰਟਸ ਵਿਭਾਗ ਹੈੱਡ ਵਿਸ਼ਾਖਾ ਦੀ ਸਟੇਟ ਪੱਧਰ ਮੁਕਾਬਲਿਆਂ ਲਈ ਹੋਈ ਚੋਣ

ਭੁਲੱਥ, 30 ਸਤੰਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਦੀਆਂ ਵਿਦਿਆਰਥਣਾਂ ਤੇ ਮਹਿਲਾ ਅਧਿਆਪਕਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ ਅਥਲੈਟਿਕਸ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਸਕੂਲ ਦੇ ਨਾਮ ਦੋ ਗੋਲਡ ਮੈਡਲ, ਇੱਕ ਸਿਲਵਰ ਮੈਡਲ ਅਤੇ ਇੱਕ ਕਾਂਸੀ ਮੈਡਲ ਦਰਜ ਕੀਤਾ | ਸਕੂਲ ਦੀ 10 +1 ਮੈਡੀਕਲ ਦੀ ਮਨਰੂਪ ਕੌਰ ਆਲਮਪੁਰ ਬੱਕਾ ਨੇ ਅੰਡਰ 17 ਸਾਲ ਉਮਰ ਵਰਗ ਵਿਚ 3000 ਮੀਟਰ ਦੌੜ ਵਿਚੋਂ ਪਹਿਲਾਂ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ| ਸਪੋਰਟਸ ਵਿਭਾਗ ਦੇ ਹੈੱਡ ਵਿਸ਼ਾਖਾ ਨੇ ਉਮਰ ਵਰਗ 21 ਤੋਂ 30 ਸਾਲ ਵਿਚ 1500 ਮੀਟਰ ਦੌੜ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਲਈ ਦੂਜਾ ਗੋਲਡ ਮੈਡਲ ਜਿੱਤਿਆ | ਅਧਿਆਪਕਾ ਨਿਸ਼ਾ ਭਗਵਾਨਪੁਰ ਨੇ ਉਮਰ ਵਰਗ 21 ਤੋਂ 30 ਸਾਲ ਵਿਚ ਲੰਬੀ ਛਾਲ ਲਗਾ ਕੇ ਦੂਜਾ ਸਥਾਨ ਹਾਸਿਲ ਕੀਤਾ ਤੇ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਸਿਲਵਰ ਮੈਡਲ ਪ੍ਰਾਪਤ ਕੀਤਾ | ਵਿਦਿਆਰਥਣ ਮਨਰੂਪ ਕੌਰ ਅਤੇ ਅਧਿਆਪਕਾ ਵਿਸ਼ਾਖਾ ਦੀ ਸਟੇਟ ਪੱਧਰ ਮੁਕਾਬਲਿਆਂ ਲਈ ਚੋਣ ਕੀਤੀ ਗਈ | ਇਸ ਮੌਕੇ ਤੇ ਪਿ੍ੰਸੀਪਲ ਡਾ. ਸੁਨੀਲ ਸ਼ਰਮਾ ਨੇ ਜੇਤੂ ਖਿਡਾਰੀਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਸਟੇਟ ਪੱਧਰ ਦੇ ਚੰਗੇ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 21
No active advertisement
ਅਜੀਤ ਡੈਸਕ 01-10-2026

Ad Position 22
No active advertisement
ਪਿਛਲੀ ਖ਼ਬਰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਲੱਗੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ-ਸਿੱਧੂ, ਵਾਲੀਆ ਪਾਰਟੀ ਦਫ਼ਤਰ ਵਿਚ ਹ... ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ’ਤੇ 80 ਨੌਜਵਾਨਾਂ ਵੱਲੋਂ ਖ਼ੂਨਦਾਨ ਕੀਤਾ
Ad Position 24