27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਨਡਾਲਾ ਸੁਭਾਨਪੁਰ ਸੜਕ ਦੀ ਹਾਲਤ ਸੁਧਾਰਨ ਲਈ ਵਫ਼ਦ ਪੀ.ਡਬਲਯੂ.ਡੀ. ਦੇ ਐਕਸੀਅਨ ਨੂੰ ਮਿਲਿਆ

ਕਪੂਰਥਲਾ, 26 ਸਤੰਬਰ (ਸਡਾਨਾ)-ਕਈ ਵਰ੍ਹਿਆਂ ਬਾਅਦ ਬਣੀ ਨਡਾਲਾ-ਸੁਭਾਨਪੁਰ ਸੜਕ ਜੋ ਕਿ ਬਣਨ ਤੋਂ ਕੁੱਝ ਦਿਨਾਂ ਬਾਅਦ ਫਿਰ ਟੁੱਟਣੀ ਸ਼ੁਰੂ ਹੋ ਗਈ ਹੈ ਦੀ ਉਸਾਰੀ ਲਈ ਇਲਾਕਾ ਨਿਵਾਸੀਆਂ ਦੇ ਇਕ ਵਫ਼ਦ ਵਲੋਂ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਿਸ਼ਾਲ ਜੰਗਰਾਲ ਨੂੰ ਮੰਗ ਪੱਤਰ ਦਿੱਤਾ ਗਿਆ | ਵਫ਼ਦ ਵਿਚ ਸ਼ਾਮਲ ਗੁਰਦੀਪ ਸਿੰਘ, ਸੁੱਚਾ ਸਿੰਘ, ਗੁਰਚਰਨ ਸਿੰਘ ਘੁੰਮਣ ਅਤੇ ਜਸਵੰਤ ਵਿਰਲੀ ਨੇ ਦੱਸਿਆ ਕਿ ਇਹ ਸੜਕ ਬਣਨ ਤੋਂ ਕੁੱਝ ਦਿਨਾਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਸੀ | ਠੇਕੇਦਾਰ ਵਲੋਂ ਇਸ ਸੜਕ ‘ਤੇ 20 ਤੋਂ ਵੱਧ ਥਾਵਾਂ ‘ਤੇ ਖੱਡੇ ਮਾਰ ਕੇ ਇਸਦਾ ਮਲਬਾ ਸੜਕ ਦੇ ਇਕ ਪਾਸੇ ਖਿਲਾਰ ਦਿੱਤਾ ਗਿਆ | ਖੱਡਿਆਂ ਨੂੰ ਮੁਰੰਮਤ ਕਰਨ ਲਈ ਡਿਪਟੀ ਕਮਿਸ਼ਨਰ ਅਤੇ ਐਕਸੀਅਨ ਲੋਕ ਸੰਪਰਕ ਵਿਭਾਗ ਤੱਕ ਪਹੁੰਚ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਉਹ ਅੱਜ ਦੁਬਾਰਾ ਫਿਰ ਉਹ ਐਕਸੀਅਨ ਜੰਗਰਾਲ ਨੂੰ ਮਿਲੇ ਹਨ | ਉਨ੍ਹਾਂ ਮੰਗ ਕੀਤੀ ਕਿ ਹਾਦਸੇ ਤੇ ਵਾਹਨਾਂ ਦੇ ਨੁਕਸਾਨ ਦਾ ਕਾਰਨ ਬਣ ਰਹੇ ਇਨ੍ਹਾਂ ਖੱਡਿਆਂ ਨੂੰ ਤੁਰੰਤ ਰਿਪੇਅਰ ਕੀਤਾ ਜਾਵੇ ਤੇ ਸੜਕ ਵਧੀਆ ਤਰੀਕੇ ਨਾਲ ਬਣਾਈ ਜਾਵੇ ਤਾਂ ਜੋ ਦਹਾਕਿਆਂ ਤੋਂ ਤੰਗੀ ਝੱਲ ਰਹੇ ਲੋਕਾਂ ਨੂੰ ਰਾਹਤ ਮਿਲੇ | ਇਸ ਮੌਕੇ ਐਕਸੀਅਨ ਨੇ ਭਰੋਸਾ ਦਿਵਾਇਆ ਕਿ ਇਹ ਕੰਮ ਜਲਦੀ ਕਰਵਾ ਦਿੱਤਾ ਜਾਵੇਗਾ |

Ad Position 21
No active advertisement
ਅਜੀਤ ਡੈਸਕ 27-09-2026

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ’ਚ ਅਧਿਆਪਕਾਂ ਲਈ ਸੈਮੀਨਾਰ ਅਗਲੀ ਖ਼ਬਰ ਸ੍ਰੀ ਗਣੇਸ਼ ਮਹਾਂਉਤਸਵ ਧੂਮ-ਧਾਮ ਨਾਲ ਮਨਾਇਆ
Ad Position 24