24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਦਿਆਲਾ ਗਿੱਲ ਦੂਜੀ ਵਾਰ ਭਗਵਾਨ ਵਾਲਮੀਕਿ ਮੰਦਰ ਕਮੇਟੀ ਸ਼ਾਹਕੋਟ ਦੇ ਪ੍ਰਧਾਨ ਬਣੇ

ਸ਼ਾਹਕੋਟ, 24 ਸਤੰਬਰ (ਦਲਜੀਤ ਸਿੰਘ ਸਚਦੇਵਾ, ਨਗਿੰਦਰ ਸਿੰਘ ਬਾਂਸਲ)-ਭਗਵਾਨ ਵਾਲਮੀਕਿ ਮੰਦਰ ਮੁਹੱਲਾ ਬਾਗਵਾਲਾ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੀ ਇਕ ਸਾਲ ਦੀ ਮਿਆਦ ਪੂਰੀ ਹੋਣ ਉਪਰੰਤ ਮੰਦਰ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਸਰਬਸੰਮਤੀ ਨਾਲ ਦਿਆਲਾ ਗਿੱਲ ਨੂੰ ਦੂਜੀ ਵਾਰ ਪ੍ਰਧਾਨ ਬਣਾਇਆ ਗਿਆ ਜਦ ਕਿ ਕੁਮਾਰ ਨਾਹਰ ਨੂੰ ਵਾਈਸ ਪ੍ਰਧਾਨ, ਸੋਮਰਾਜ ਨੂੰ ਖ਼ਜ਼ਾਨਚੀ ਤੇ ਗੋਰਾ ਗਿੱਲ ਨੂੰ ਸੈਕਟਰੀ ਚੁਣਿਆ ਗਿਆ। ਇਸ ਮੌਕੇ ਪ੍ਰਧਾਨ ਦਿਆਲਾ ਗਿੱਲ ਨੇ ਕਿਹਾ ਕਿ ਉਹ ਮੁਹੱਲੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਗੇ, ਜਿਨ੍ਹਾਂ ਨੇ ਉਨ੍ਹਾਂ ਨੂੰ ਦੂਜੀ ਵਾਰ ਪ੍ਰਧਾਨ ਚੁਣ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 25-09-2026
ਸ਼ਾਹਕੋਟ, 24 ਸਤੰਬਰ (ਦਲਜੀਤ ਸਿੰਘ ਸਚਦੇਵਾ, ਨਗਿੰਦਰ ਸਿੰਘ ਬਾਂਸਲ)-ਭਗਵਾਨ ਵਾਲਮੀਕਿ ਮੰਦਰ ਮੁਹੱਲਾ ਬਾਗਵਾਲਾ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੀ ਇਕ ਸਾਲ ਦੀ ਮਿਆਦ ਪੂਰੀ ਹੋਣ ਉਪਰੰਤ ਮੰਦਰ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਸਰਬਸੰਮਤੀ ਨਾਲ ਦਿਆਲਾ ਗਿੱਲ ਨੂੰ ਦੂਜੀ ਵਾਰ ਪ੍ਰਧਾਨ ਬਣਾਇਆ ਗਿਆ ਜਦ ਕਿ ਕੁਮਾਰ ਨਾਹਰ ਨੂੰ ਵਾਈਸ ਪ੍ਰਧਾਨ, ਸੋਮਰਾਜ ਨੂੰ ਖ਼ਜ਼ਾਨਚੀ ਤੇ ਗੋਰਾ ਗਿੱਲ ਨੂੰ ਸੈਕਟਰੀ ਚੁਣਿਆ ਗਿਆ। ਇਸ ਮੌਕੇ ਪ੍ਰਧਾਨ ਦਿਆਲਾ ਗਿੱਲ ਨੇ ਕਿਹਾ ਕਿ ਉਹ ਮੁਹੱਲੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਗੇ, ਜਿਨ੍ਹਾਂ ਨੇ ਉਨ੍ਹਾਂ ਨੂੰ ਦੂਜੀ ਵਾਰ ਪ੍ਰਧਾਨ ਚੁਣ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਗਿੱਲ ਨੇ ਕਿਹਾ ਕਿ ਮੰਦਰ ਕਮੇਟੀ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਤੇ ਇਸ ਸਾਲ ਵੀ ਪ੍ਰਗਟ ਦਿਵਸ ਸੰਬੰਧੀ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਵਧੀਆ ਢੰਗ ਨਾਲ ਸਜਾਈ ਜਾਵੇਗੀ। ਇਸ ਮੌਕੇ ਪਰਮਜੀਤ ਸਿੰਘ ਮੱਟੂ, ਹੰਸ ਰਾਜ ਨੰਬਰਦਾਰ, ਰੇਸ਼ਮ ਲਾਲ ਗਿੱਲ, ਰੋਮੀ ਗਿੱਲ, ਸੰਦੀਪ (ਕੇਨਰਾ ਬੈਂਕ), ਦੀਪੂ, ਗੋਰੀ ਮੱਟੂ, ਸੰਦੀਪ (ਸੀ.ਡੀ), ਮੰਗਾ ਮੱਟੂ, ਸੁਖਦੇਵ (ਨੋਨੀ), ਪਵਨ, ਵਿਸ਼ਾਲ ਗਿੱਲ, ਰਵੀ ਮੱਟੂ , ਚੈਰੀ ਖੋਸਲਾ, ਦਵਿੰਦਰ ਢੋਲੀ, ਰਮਨ, ਅਜੇ, ਸੁਨੀਲ ਢਿੱਲੋਂ, ਅਕਾਸ਼, ਬਿੱਟਾ, ਕਾਲੀ, ਅਰਸ਼ ਮੱਟੂ, ਸੁਖਮਨ ਮੱਟੂ, ਤੋਤਾ, ਭਿਤੀ, ਸਨੀ ਖੋਸਲਾ, ਹੈਪੀ ਗਿੱਲ, ਸੋਢੀ ਗਿੱਲ, ਸੁਰਜੀਤ (ਜੌਰਡਨ), ਲੱਕੀ, ਕਾਰਤਿਕ ਅਰੋੜਾ, ਜਸਪਾਲ, ਜੇ.ਪੀ ਥਾਪਰ, ਰਾਹੁਲ ਗਿੱਲ, ਰਿੰਕੂ ਮੱਟੂ, ਸੰਦੀਪ, ਸਨੀ ਥਾਪਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅੰਮ੍ਰਿਤਸਰ ਅਤੇ ਤਰਨਤਾਰਨ ਦੇ 500 ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਦੀ ਕੀਤੀ ਫੇਰੀ ਅਗਲੀ ਖ਼ਬਰ ਜਥੇ: ਕਾਹਲੋਂ ਵਲੋਂ ਵਿਆਹ ਪੁਰਬ ਸਬੰਧੀ ਉਲੀਕੇ ਜਾਣ ਵਾਲੇ ਸੂਬਾ ਪੱਧਰੀ ਧਾਰਮਿਕ ਸਮਾਗਮਾਂ ਦਾ ਉੱਘੀਆਂ ਪੰਥਕ ਸ਼ਖਸੀਅਤਾਂ ਨੂ...
Ad Position 24