ਏ . ਸੀ . ਚੋਰੀ ਕਰਨ ਵਾਲੇ 2 ਨੌਜਵਾਨ ਕਾਬੂ
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਖੇੜਾ ਰੋਡ ਵਿਖੇ ਇੱਕ ਦੁਕਾਨ ਤੋਂ ਏ. ਸੀ.
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਖੇੜਾ ਰੋਡ ਵਿਖੇ ਇੱਕ ਦੁਕਾਨ ਤੋਂ ਏ.ਸੀ. ਚੋਰੀ ਕਰਕੇ ਲੈ ਜਾਣ ਵਾਲੇ ਦੋ ਵਿਅਕਤੀਆਂ ਨੂੰ ਸਿਟੀ ਪੁਲਿਸ ਨੇ ਕਾਬੂ ਕਰਕੇ ਧਾਰਾ 305 ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸਰਬਜੀਤ ਜੱਖੂ ਪੁੱਤਰ ਸੀਤਲ ਪ੍ਰਕਾਸ਼ ਵਾਸੀ ਪਿੰਡ ਢੇਸੀਆਂ ਕਾਨਹਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਉਹ ਕਿਸੇ ਕੰਮ ਦੇ ਸਬੰਧ ‘ਚ ਹੁਸ਼ਿਆਰਪੁਰ ਗਿਆ ਸੀ ਤੇ ਦੁਕਾਨ ਉਸ ਦੇ ਲੜਕੇ ਦਿਵੇਸ਼ ਦੁਆਰਾ ਖੋਲ੍ਹੀ ਗਈ ਸੀ ਤੇ ਉਸ ਦਾ ਲੜਕਾ ਦੁਕਾਨ ਦੇ ਸ਼ੀਸ਼ੇ ਵਾਲੇ ਦਰਵਾਜ਼ੇ ਨੂੰ ਤਾਲਾ ਲੱਗਾ ਕੇ ਰਿਪੇਅਰ ਦੇ ਸਬੰਧ ‘ਚ ਕਿਸੇ ਦੇ ਘਰ ਗਏ ਸੀ ਤੇ ਜਦੋਂ ਵਾਪਸ ਆ ਕੇ ਦੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਦੋ ਏ.ਸੀ. ਦੇ ਯੂਨਿਟ ਗ਼ਾਇਬ ਸੀ ਜਿਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਏ ਸਨ | ਉਸਨੇ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ | ਐਸ.ਪੀ. ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਟੀਮ ਬਣਾ ਕੇ ਜਾਂਚ ਕੀਤੀ ਗਈ ਤੇ ਮਨਪ੍ਰੀਤ ਕੁਮਾਰ ਪੁੱਤਰ ਬੂਟਾ ਰਾਮ ਵਾਸੀ ਭੁੱਲਾਰਾਈ ਕਾਲੋਨੀ ਅਮਰੀਕ ਨਗਰ ਤੇ ਬਲਵਿੰਦਰ ਕੁਮਾਰ ਪੁੱਤਰ ਜੀਵਨ ਰਾਮ ਵਾਸੀ ਪਿੰਡ ਪਲਾਹੀ ਨੂੰ ਕਾਬੂ ਕੀਤਾ ਹੈ |