23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਗਰ ਨਿਗਮ ਨੇ ਪਲਾਸਟਿਕ ਦੀ ਵਰਤੋਂ ਨਾ ਕਰਨ ਸੰਬੰਧੀ ਕੱਢੀ ਜਾਗਰੂਕਤਾ ਰੈਲੀ

ਕਪੂਰਥਲਾ, 22 ਸਤੰਬਰ (ਸਡਾਨਾ)-ਨਗਰ ਨਿਗਮ ਵਲੋਂ ਸਵੱਛ ਭਾਰਤ ਮਿਸ਼ਨ ਤਹਿਤ ਨਿਗਮ ਕਮਿਸ਼ਨਰ ਅਨੂਪਮ ਕਲੇਰ ਦੇ ਨਿਰਦੇਸ਼ਾਂ ਤਹਿਤ ਹੈਲਥ ਸ਼ਾਖਾ ਦੇ ਸੁਪਰਡੈਂਟ ਅਮਿਤ ਕਾਲੀਆ ਦੀ ਅਗਵਾਈ ਹੇਠ ਪਲਾਸਟਿਕ ਦੇ ਇਸਤੇਮਾਲ ਵਿਰੁੱਧ ਇਕ ਜਾਗਰੂਕਤਾ ਰੈਲੀ ਕੱਢੀ ਗਈ | ਆਈ. ਟੀ.

Ad Position 21
No active advertisement
ਅਜੀਤ ਡੈਸਕ 23-09-2026
ਕਪੂਰਥਲਾ, 22 ਸਤੰਬਰ (ਸਡਾਨਾ)-ਨਗਰ ਨਿਗਮ ਵਲੋਂ ਸਵੱਛ ਭਾਰਤ ਮਿਸ਼ਨ ਤਹਿਤ ਨਿਗਮ ਕਮਿਸ਼ਨਰ ਅਨੂਪਮ ਕਲੇਰ ਦੇ ਨਿਰਦੇਸ਼ਾਂ ਤਹਿਤ ਹੈਲਥ ਸ਼ਾਖਾ ਦੇ ਸੁਪਰਡੈਂਟ ਅਮਿਤ ਕਾਲੀਆ ਦੀ ਅਗਵਾਈ ਹੇਠ ਪਲਾਸਟਿਕ ਦੇ ਇਸਤੇਮਾਲ ਵਿਰੁੱਧ ਇਕ ਜਾਗਰੂਕਤਾ ਰੈਲੀ ਕੱਢੀ ਗਈ | ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ, ਫਿਨੀਸ਼ ਸੁਸਾਇਟੀ ਦੇ ਸਹਿਯੋਗ ਨਾਲ ਕੱਢੀ ਗਈ ਇਸ ਜਾਗਰੂਕਤਾ ਰੈਲੀ ਨੂੰ ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਨੇ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ | ਇਹ ਰੈਲੀ ਸ਼ਾਲਾਮਾਰ ਬਾਗ ਤੋਂ ਹੁੰਦੀ ਹੋਈ | ਸ਼ਹੀਦ ਭਗਤ ਸਿੰਘ ਚੌਂਕ ਤੋਂ ਹੁੰਦੀ ਹੋਈ ਵਾਪਸ ਬਾਗ ਵਿਚ ਪਹੁੰਚ ਕੇ ਸਮਾਪਤ ਹੋਈ | ਰੈਲੀ ਦੌਰਾਨ ਲੋਕਾਂ ਨੂੰ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਨਿਗਮ ਦੇ ਸੈਨੀਟੇਸ਼ਨ ਅਧਿਕਾਰੀ ਜਗਦੀਪ ਸਿੰਘ, ਹਿਤੇਸ਼ ਕੁਮਾਰ ਅਗਰਵਾਲ, ਰਜੇਸ਼ ਕੁਮਾਰ, ਗੁਰਸੇਵਕ ਸਿੰਘ, ਦਿਨੇਸ਼ ਕੁਮਾਰ, ਆਈ.ਟੀ.ਆਈ. ਦੇ ਪਿ੍ੰਸੀਪਲ ਸ਼ਕਤੀ ਸਿੰਘ, ਐਨ.ਐਸ.ਐਸ. ਦੇ ਨੋਡਲ ਅਫ਼ਸਰ ਗੁਰਦਾਵਲ ਸਿੰਘ, ਰੋਡ ਸੇਫ਼ਟੀ ਟੀਮ ਦੇ ਮੈਂਬਰ ਗੁਰਬਚਨ ਸਿੰਘ ਬੰਗੜ, ਵਿਸ਼ਾਲ ਪਾਂਡੇ, ਸੰਦੀਪ ਕੁਮਾਰ ਬਿਸ਼ਨੋਈ, ਪ੍ਰੋਜੈਕਟ ਅਫ਼ਸਰ ਆਰਤੀ, ਮਨਜੀਤ, ਜੋਤੀ, ਰਾਜ ਮੱਟੂ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਣਮੈਪਡ ਤੇ ਲਾਜੀਕਲ ਖਾਮੀਆਂ ਵਾਲੇ ਵੋਟਰ 30 ਸਤੰਬਰ ਤੱਕ ਆਪਣੇ ਦਸਤਾਵੇਜ਼ ਬੀ.ਐਲ.ਓਜ਼ ਕੋਲ ਜਮ੍ਹਾਂ ਕਰਵਾਉਣ-ਜ਼ਿਲ੍ਹਾ ਚੋਣ... ਅਗਲੀ ਖ਼ਬਰ ਫਾਸ਼ੀ ਹਮਲਿਆਂ ਖ਼ਿਲਾਫ਼ 26 ਦੀ ਮੋਗਾ ਰੈਲੀ ਦਾ ਸੁਨੇਹਾ ਦੇਣ ਲਈ ਪਿੰਡ ਬੂਲੇਵਾਲ ’ਚ ਕੱਢੀ ਜਾਗੋ
Ad Position 24