ਜਲੰਧਰ ਰੋਡ ’ਤੇ ਅਠੌਲਾ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿਚ ਪਿਤਾ ਤੇ ਪੁੱਤਰ ਦੀ ਮੌਤ, ਪਤਨੀ ਜ਼ਖਮੀ
ਕਪੂਰਥਲਾ, 20 ਸਤੰਬਰ (ਅਮਨਜੋਤ ਸਿੰਘ ਵਾਲੀਆ)-ਜਲੰਧਰ ਰੋਡ ’ਤੇ ਪਿੰਡ ਅਠੌਲਾ ਨੇੜੇ ਟਰੱਕ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿਚ ਪਿਤਾ ਤੇ ਪੁੱਤਰ ਦੀ ਮੌਤ ਹੋ ਗਈ, ਜਦਕਿ ਮਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ| ਜਿਸਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ| ਜੇਰੇ ਇਲਾਜ ਗੌਰੀ ਪਤਨੀ ਕੈਲਾਸ਼ ਵਾਸੀ ਬਿਹਾਰ ਹਾਲ ਵਾਸੀ ਪਿੰਡ ਅਠੌਲਾ ਨੇ ਦੱਸਿਆ ਕਿ ਉਹ ਆਪਣੇ ਪਤੀ ਕੈਲਾਸ਼ (40) ਤੇ ਲੜਕਾ ਲਵਕੁਸ਼ (5) ਨਾਲ ਕਪੂਰਥਲਾ ਤੋਂ ਮੋਟਰਸਾਈਕਲ ਆਪਣੇ ਪਿੰਡ ਅਠੌਲਾ ਨੂੰ ਜਾ ਰਹੇ ਸੀ | ਜਦੋਂ ਉਹ ਪਿੰਡ ਦੇ ਨੇੜੇ ਜਲੰਧਰ ਰੋਡ ‘ਤੇ ਪੁੱਜੇ ਤਾਂ ਇਕ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋ ਗਈ | ਜਿਸ ਵਿਚ ਲੜਕੇ ਲਵਕੁਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਜਦਕਿ ਉਹ ਤੇ ਉਸਦੀ ਪਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ | ਜਿੱਥੇ ਡਿਊਟੀ ਡਾ. ਜਸ਼ਨ ਨੇ ਕੈਲਾਸ਼ ਨੂੰ ਜਾਂਚ ਉਪਰੰਤ ਮਿ੍ਤਕ ਐਲਾਨ ਦਿੱਤਾ | ਜਦਕਿ ਗੌਰੀ ਦਾ ਇਲਾਜ ਜਾਰੀ ਹੈ | ਘਟਨਾ ਦੀ ਸੂਚਨਾ ਮਿਲਣ ‘ਤੇ ਸਿਵਲ ਹਸਪਤਾਲ ਆਪਣੀ ਟੀਮ ਨਾਲ ਪਹੁੰਚੇ ਪੀ.
ਕਪੂਰਥਲਾ, 20 ਸਤੰਬਰ (ਅਮਨਜੋਤ ਸਿੰਘ ਵਾਲੀਆ)-ਜਲੰਧਰ ਰੋਡ ’ਤੇ ਪਿੰਡ ਅਠੌਲਾ ਨੇੜੇ ਟਰੱਕ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿਚ ਪਿਤਾ ਤੇ ਪੁੱਤਰ ਦੀ ਮੌਤ ਹੋ ਗਈ, ਜਦਕਿ ਮਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ| ਜਿਸਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ| ਜੇਰੇ ਇਲਾਜ ਗੌਰੀ ਪਤਨੀ ਕੈਲਾਸ਼ ਵਾਸੀ ਬਿਹਾਰ ਹਾਲ ਵਾਸੀ ਪਿੰਡ ਅਠੌਲਾ ਨੇ ਦੱਸਿਆ ਕਿ ਉਹ ਆਪਣੇ ਪਤੀ ਕੈਲਾਸ਼ (40) ਤੇ ਲੜਕਾ ਲਵਕੁਸ਼ (5) ਨਾਲ ਕਪੂਰਥਲਾ ਤੋਂ ਮੋਟਰਸਾਈਕਲ ਆਪਣੇ ਪਿੰਡ ਅਠੌਲਾ ਨੂੰ ਜਾ ਰਹੇ ਸੀ | ਜਦੋਂ ਉਹ ਪਿੰਡ ਦੇ ਨੇੜੇ ਜਲੰਧਰ ਰੋਡ ‘ਤੇ ਪੁੱਜੇ ਤਾਂ ਇਕ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋ ਗਈ | ਜਿਸ ਵਿਚ ਲੜਕੇ ਲਵਕੁਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਜਦਕਿ ਉਹ ਤੇ ਉਸਦੀ ਪਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ | ਜਿੱਥੇ ਡਿਊਟੀ ਡਾ. ਜਸ਼ਨ ਨੇ ਕੈਲਾਸ਼ ਨੂੰ ਜਾਂਚ ਉਪਰੰਤ ਮਿ੍ਤਕ ਐਲਾਨ ਦਿੱਤਾ | ਜਦਕਿ ਗੌਰੀ ਦਾ ਇਲਾਜ ਜਾਰੀ ਹੈ | ਘਟਨਾ ਦੀ ਸੂਚਨਾ ਮਿਲਣ ‘ਤੇ ਸਿਵਲ ਹਸਪਤਾਲ ਆਪਣੀ ਟੀਮ ਨਾਲ ਪਹੁੰਚੇ ਪੀ.ਸੀ.ਆਰ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਲੰਧਰ ਨਾਲ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ |