ਰੇਲਵੇ ਪੁਲਿਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਢਿਲਵਾਂ, 19 ਸਤੰਬਰ (ਪ੍ਰਵੀਨ ਕੁਮਾਰ)-ਰੇਲਵੇ ਪੁਲਿਸ ਢਿਲਵਾਂ ਨੂੰ ਕਿੱਲੋਮੀਟਰ ਨੰਬਰ 460/3-5 ਨਜ਼ਦੀਕ ਰੇਲਵੇ ਫਾਟਕ ਢਿਲਵਾਂ ਦੀਆਂ ਰੇਲ ਲਾਈਨਾਂ ਤੋਂ ਬਾਹਰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਢਿਲਵਾਂ ਦੇ ਇੰਚਾਰਜ ਏ. ਐਸ.
ਢਿਲਵਾਂ, 19 ਸਤੰਬਰ (ਪ੍ਰਵੀਨ ਕੁਮਾਰ)-ਰੇਲਵੇ ਪੁਲਿਸ ਢਿਲਵਾਂ ਨੂੰ ਕਿੱਲੋਮੀਟਰ ਨੰਬਰ 460/3-5 ਨਜ਼ਦੀਕ ਰੇਲਵੇ ਫਾਟਕ ਢਿਲਵਾਂ ਦੀਆਂ ਰੇਲ ਲਾਈਨਾਂ ਤੋਂ ਬਾਹਰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਢਿਲਵਾਂ ਦੇ ਇੰਚਾਰਜ ਏ.ਐਸ.ਆਈ ਕੇਵਲ ਸਿੰਘ ਨੇ ਦੱਸਿਆ ਕਿ ਬਰਾਮਦ ਕੀਤੀ ਲਾਸ਼ ਕੁੱਝ ਦਿਨ ਪੁਰਾਣੀ ਲੱਗਦੀ ਹੈ | ਉਨ੍ਹਾਂ ਦੱਸਿਆ ਕਿ ਇਸ ਬਾਰੇ ਗੈਂਗ ਮੈਨ ਵਲੋਂ ਉਕਤ ਸਥਾਨ ‘ਤੇ ਬਦਬੂ ਆਉਣ ਤੇ ਜਦੋਂ ਉਸ ਨੇ ਰੇਲਵੇ ਲਾਈਨਾਂ ਦਾ ਬਾਹਰ ਝਾੜੀਆਂ ਵਿਚ ਦੇਖਿਆ ਤਾਂ ਉੱਥੇ ਇਹ ਲਾਸ਼ ਪਈ ਸੀ ਜਿਸ ਦੀ ਸੂਚਨਾ ਉਸ ਵਲੋਂ ਸਟੇਸ਼ਨ ਮਾਸਟਰ ਢਿਲਵਾਂ ਨੂੰ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇਖਣ ਨੂੰ ਪ੍ਰਵਾਸੀ ਲੱਗਦਾ ਹੈ ਜਿਸ ਦੀ ਉਮਰ ਕਰੀਬ 25-30 ਸਾਲ ਜਾਪਦੀ ਹੈ ਉਨ੍ਹਾਂ ਦੱਸਿਆ ਕਿ ਮਿ੍ਤਕ ਪਾਸੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ | ਇਸ ਸਬੰਧੀ ਰੇਲਵੇ ਪੁਲਿਸ ਢਿਲਵਾਂ ਵਲੋਂ ਕਾਰਵਾਈ ਕਰਦਿਆਂ ਲਾਸ਼ ਨੂੰ ਸ਼ਨਾਖ਼ਤ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਰੱਖਿਆ ਗਿਆ ਹੈ |