ਇੰਜੀਨੀਅਰਜ਼ ਡੇ ਮੌਕੇ ਇੰਜ. ਪ੍ਰਦੀਪ ਚੁਟਾਨੀ ਦਾ ਸਨਮਾਨ
ਫਗਵਾੜਾ, 15 ਸਤੰਬਰ (ਚਾਨਾ)-ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ.) , ਫਗਵਾੜਾ ਵੱਲੋਂ ਇੰਜੀਨੀਅਰਜ਼ ਡੇ ਦੇ ਮੌਕੇ ‘ਤੇ ਇੰਜ.
ਫਗਵਾੜਾ, 15 ਸਤੰਬਰ (ਚਾਨਾ)-ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ.), ਫਗਵਾੜਾ ਵੱਲੋਂ ਇੰਜੀਨੀਅਰਜ਼ ਡੇ ਦੇ ਮੌਕੇ ‘ਤੇ ਇੰਜ. ਪ੍ਰਦੀਪ ਚੁਟਾਨੀ ਨੂੰ ਉਨ੍ਹਾਂ ਵੱਲੋਂ ਫਗਵਾੜਾ ‘ਚ ਐਸਡੀਓ ਵਜੋਂ ਨਿਭਾਈਆਂ ਜਾ ਰਹੀਆਂ ਸਮਰਪਿਤ ਪਾਣੀ ਸਪਲਾਈ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਾਫ਼ ਤੇ ਨਿਰੰਤਰ ਪਾਣੀ ਦੀ ਸਪਲਾਈ ਲੋਕਾਂ ਦੀ ਮੁੱਢਲੀ ਲੋੜ ਹੈ ਅਤੇ ਇਸ ਖੇਤਰ ਵਿਚ ਇੰਜ. ਪ੍ਰਦੀਪ ਚੁਟਾਨੀ ਵੱਲੋਂ ਨਿਭਾਈ ਗਈ ਜ਼ਿੰਮੇਵਾਰੀ ਤੇ ਸੇਵਾਵਾਂ ਸ਼ਲਾਘਾਯੋਗ ਹਨ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਹੁਲ ਸ਼ਰਮਾ, ਜਨਰਲ ਸਕੱਤਰ ਵਿਤਿਨ ਪੁਰੀ ਅਤੇ ਪ੍ਰੋਜੈਕਟ ਡਾਇਰੈਕਟਰ ਐਨ.ਕੇ. ਸ਼ਰਮਾ ਅਤੇ ਹਰਜਿੰਦਰ ਗੋਗਨਾ ਨੇ ਇੰਜ. ਪ੍ਰਦੀਪ ਚੁਟਾਨੀ ਨੂੰ ਇੰਜੀਨੀਅਰਜ਼ ਡੇ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਰਣਵੀਰ ਪਰਮਾਰ, ਪ੍ਰੇਮ ਗੁਪਤਾ, ਅਰਜੁਨ ਕੁਮਾਰ, ਜੋਗਾ ਹਾਜ਼ਰ ਸਨ |