12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜੇਲ੍ਹ ’ਚ ਸੁਰੱਖਿਆ ਕਰਮਚਾਰੀਆਂ ਨਾਲ ਝਗੜਾ ਕਰਨ ਦੇ ਮਾਮਲੇ ’ਚ 6 ਕੈਦੀਆਂ ਵਿਰੁੱਧ ਕੇਸ ਦਰਜ

ਕਪੂਰਥਲਾ, 11 ਸਤੰਬਰ (ਸਡਾਨਾ)-ਮਾਡਰਨ ਜੇਲ੍ਹ ਵਿਚ ਤਾਇਨਾਤ ਸੀ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਕਪੂਰਥਲਾ, 11 ਸਤੰਬਰ (ਸਡਾਨਾ)-ਮਾਡਰਨ ਜੇਲ੍ਹ ਵਿਚ ਤਾਇਨਾਤ ਸੀ.ਆਰ.ਪੀ.ਐਫ. ਦੇ ਕਰਮਚਾਰੀਆਂ ਨਾਲ ਧੱਕਾਮੁੱਕੀ ਕਰਨ ਤੇ ਉਨ੍ਹਾਂ ਦੀ ਡਿਊਟੀ ਵਿਚ ਵਿਘਨ ਪਾਉਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ 6 ਕੈਦੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਦਰਖਾਸਤ ਵਿਚ ਸਹਾਇਕ ਸੁਪਰਡੈਂਟ ਧੀਰਜ ਕੁਮਾਰ ਨੇ ਦੱਸਿਆ ਕਿ ਜੇਲ੍ਹ ਦੀ ਹਾਈ ਸਕਿਉਰਿਟੀ ਜ਼ੋਨ ਏ ਵਿਚ ਬੰਦ ਕੈਦੀਆਂ ਵਲੋਂ ਡਿਊਟੀ ‘ਤੇ ਤਾਇਨਾਤ ਸੀ.ਆਰ.ਪੀ.ਐਫ. ਦੇ ਕਰਮਚਾਰੀਆਂ ਨਾਲ ਧੱਕਾ ਮੁੱਕੀ ਕੀਤੀ ਗਈ ਤੇ ਉਨ੍ਹਾਂ ਨਾਲ ਬਹਿਸ ਬਾਜ਼ੀ ਕਰਦੇ ਹੋਏ ਕਰਮਚਾਰੀਆਂ ਦੀ ਡਿਊਟੀ ਵਿਚ ਵਿਘਨ ਪਾਇਆ | ਕੋਤਵਾਲੀ ਪੁਲਿਸ ਨੇ ਉਕਤ ਮਾਮਲੇ ਸਬੰਧੀ ਕੈਦੀ ਸੰਦੀਪ ਸਿੰਘ ਉਰਫ ਭੱਟੀ ਵਾਸੀ ਮੋਗਾ, ਕੈਦੀ ਮਨਦੀਪ ਕੁਮਾਰ ਉਰਫ ਮੰਗੀ ਵਾਸੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਕੈਦੀ ਤੇਜਵੀਰ ਸਿੰਘ ਉਰਫ ਸਾਹਿਬ ਵਾਸੀ ਅੰਮਿ੍ਤਸਰ, ਕੈਦੀ ਪਰਮਜੀਤ ਸਿੰਘ ਉਰਫ ਧਰਮਾ ਵਾਸੀ ਰਾਏਕੋਟ, ਕੈਦੀ ਅੰਕਿਤ ਭੂਰੀ ਵਾਸੀ ਲੁਧਿਆਣਾ ਤੇ ਕੈਦੀ ਗੁਰਧਿਆਨ ਸਿੰਘ ਉਰਫ ਭੋਲਾ ਵਾਸੀ ਸੰਗਰੂਰ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਇਨ੍ਹਾਂ ਨੂੰ ਪੋ੍ਰਡਕਸ਼ਨ ਵਰੰਟ ‘ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਦਰਿਆ ਬਿਆਸ ’ਤੇ ਬਣੇ ਪੁਲ ਨਜ਼ਦੀਕ ਲੱਗਦੇ ਟ੍ਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ
Ad Position 24