ਜ਼ਿਲ੍ਹਾ ਬਾਰ ਐਸੋਸੀਏਸ਼ਨ ਕ ਪ ੂਰਥਲਾ ਦੀ ਚੋਣ
ਐਡਵੋਕੇਟ ਰਘਬੀਰ ਪਾਲ ਸਿੰਘ ਬਾਜਵਾ ਪ੍ਰਧਾਨ ਤੇ ਐਡਵੋਕੇਟ ਮਨਪ੍ਰੀਤ ਸਿੰਘ ਵਾਲੀਆ ਸਕੱਤਰ ਬਣੇ
ਚੋਣ ’ਚ ਬਾਰ ਦੇ 353 ਵੋਟਰਾਂ ’ਚੋਂ 329 ਵੋਟਰਾਂ
ਕਪੂਰਥਲਾ, 11 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ, ਸਕੱਤਰ, ਜੁਆਇੰਟ ਸੈਕਟਰੀ ਤੇ ਉਪ ਪ੍ਰਧਾਨ ਦੀ ਹੋਈ ਚੋਣ ਵਿਚ ਐਡਵੋਕੇਟ ਰਘਬੀਰ ਪਾਲ ਸਿੰਘ ਬਾਜਵਾ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਨਿਤਿਨ ਸ਼ਰਮਾ ਨੂੰ ਪਛਾੜ ਕੇ ਜਿੱਤ ਹਾਸਿਲ ਕੀਤੀ | ਐਡਵੋਕੇਟ ਰਘਬੀਰ ਪਾਲ ਸਿੰਘ ਬਾਜਵਾ ਨੂੰ 180 ਤੇ ਐਡਵੋਕੇਟ ਨਿਤਿਨ ਸ਼ਰਮਾ ਨੂੰ 146 ਵੋਟ ਪਏ | ਇਸੇ ਤਰ੍ਹਾਂ ਸਕੱਤਰ ਦੀ ਚੋਣ ਵਿਚ ਐਡਵੋਕੇਟ ਮਨਪ੍ਰੀਤ ਸਿੰਘ ਵਾਲੀਆ 169 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਨਵੀਨ ਕਪੂਰ ਨੂੰ 158 ਵੋਟਾਂ ਪਈਆਂ | ਇਸੇ ਤਰ੍ਹਾਂ ਉਪ ਪ੍ਰਧਾਨ (ਰਿਜ਼ਰਵ ਔਰਤਾਂ) ਦੀ ਚੋਣ ਵਿਚ ਐਡਵੋਕੇਟ ਹਰਪ੍ਰੀਤ ਕੌਰ ਬੱਗਾ ਨੇ 200 ਵੋਟ ਹਾਸਲ ਕੀਤੀ | ਜਦਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਐਡਵੋਕੇਟ ਦੀਪਕਾ ਸ਼ੀਤਲ ਨੂੰ 125 ਵੋਟਾਂ ਪਈਆਂ | ਇਸੇ ਤਰ੍ਹਾਂ ਜੁਆਇੰਟ ਸਕੱਤਰ ਦੀ ਚੋਣ ਵਿਚ ਐਡਵੋਕੇਟ ਵਿਵੇਕਾ ਯਾਖੂ 213 ਵੋਟਾਂ ਲੈ ਕੇ ਜੇਤੂ ਰਹੀ | ਜਦਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਐਡਵੋਕੇਟ ਕੋਮਲ ਕੁਮਾਰੀ ਸਿੰਘ ਨੂੰ 112 ਵੋਟਾਂ ਪਈਆਂ | ਰਿਟਰਨਿੰਗ ਅਫ਼ਸਰ ਨੇ ਐਡਵੋਕੇਟ ਹਮੀਸ਼ ਕੁਮਾਰ, ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਦਰਸ਼ਨ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਅੰਮਿ੍ਤਪਾਲ ਦੀ ਦੇਖ ਰੇਖ ਹੇਠ ਹੋਈ ਇਸ ਚੋਣ ਵਿਚ ਬਾਰ ਦੇ 353 ਵੋਟਰਾਂ ਵਿਚੋਂ 329 ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਦਕਿ 13 ਵੋਟ ਰੱਦ ਕਰ ਦਿੱਤੇ ਗਏ | ਚੋਣ ਨਤੀਜਾ ਐਲਾਨੇ ਜਾਣ ਤੋਂ ਬਾਅਦ ਰਿਟਰਨਿੰਗ ਅਫ਼ਸਰ ਨੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ | ਇਸ ਮੌਕੇ ਬਾਰ ਦੇ ਮੈਂਬਰਾਂ ਨੇ ਢੋਲ ਦੀ ਥਾਪ ‘ਤੇ ਭੰਗੜੇ ਪਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਬਾਰ ਦੇ ਨਵਨਿਯੁਕਤ ਪ੍ਰਧਾਨ ਐਡਵੋਕੇਟ ਰਘਬੀਰ ਪਾਲ ਸਿੰਘ ਬਾਜਵਾ ਤੇ ਨਵਨਿਯੁਕਤ ਸਕੱਤਰ ਐਡਵੋਕੇਟ ਮਨਪ੍ਰੀਤ ਸਿੰਘ ਵਾਲੀਆ ਨੇ ਆਪਣੀ ਜਿੱਤ ਲਈ ਬਾਰ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਬਾਰ ਤੇ ਬੈਂਚ ਦਰਮਿਆਨ ਬਿਹਤਰ ਤਾਲਮੇਲ ਬਣਾਉਣ, ਵਕੀਲਾਂ ਦੀ ਸੁਰੱਖਿਆ, ਵੈੱਲਫੇਅਰ ਫੰਡ, ਬਾਰ ਰੂਮ ਵਿਚ ਲੋੜੀਂਦੀਆਂ ਸਹੂਲਤਾਂ ਨੂੰ ਉਪਲਬਧ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ | ਇਸੇ ਦੌਰਾਨ ਹੀ ਬਾਰ ਦੇ ਸਾਬਕਾ ਪ੍ਰਧਾਨ ਐਡਵੋਕੇਟ ਐਸ. ਐਸ.
ਕਪੂਰਥਲਾ, 11 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ, ਸਕੱਤਰ, ਜੁਆਇੰਟ ਸੈਕਟਰੀ ਤੇ ਉਪ ਪ੍ਰਧਾਨ ਦੀ ਹੋਈ ਚੋਣ ਵਿਚ ਐਡਵੋਕੇਟ ਰਘਬੀਰ ਪਾਲ ਸਿੰਘ ਬਾਜਵਾ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਨਿਤਿਨ ਸ਼ਰਮਾ ਨੂੰ ਪਛਾੜ ਕੇ ਜਿੱਤ ਹਾਸਿਲ ਕੀਤੀ | ਐਡਵੋਕੇਟ ਰਘਬੀਰ ਪਾਲ ਸਿੰਘ ਬਾਜਵਾ ਨੂੰ 180 ਤੇ ਐਡਵੋਕੇਟ ਨਿਤਿਨ ਸ਼ਰਮਾ ਨੂੰ 146 ਵੋਟ ਪਏ | ਇਸੇ ਤਰ੍ਹਾਂ ਸਕੱਤਰ ਦੀ ਚੋਣ ਵਿਚ ਐਡਵੋਕੇਟ ਮਨਪ੍ਰੀਤ ਸਿੰਘ ਵਾਲੀਆ 169 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਨਵੀਨ ਕਪੂਰ ਨੂੰ 158 ਵੋਟਾਂ ਪਈਆਂ | ਇਸੇ ਤਰ੍ਹਾਂ ਉਪ ਪ੍ਰਧਾਨ (ਰਿਜ਼ਰਵ ਔਰਤਾਂ) ਦੀ ਚੋਣ ਵਿਚ ਐਡਵੋਕੇਟ ਹਰਪ੍ਰੀਤ ਕੌਰ ਬੱਗਾ ਨੇ 200 ਵੋਟ ਹਾਸਲ ਕੀਤੀ | ਜਦਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਐਡਵੋਕੇਟ ਦੀਪਕਾ ਸ਼ੀਤਲ ਨੂੰ 125 ਵੋਟਾਂ ਪਈਆਂ | ਇਸੇ ਤਰ੍ਹਾਂ ਜੁਆਇੰਟ ਸਕੱਤਰ ਦੀ ਚੋਣ ਵਿਚ ਐਡਵੋਕੇਟ ਵਿਵੇਕਾ ਯਾਖੂ 213 ਵੋਟਾਂ ਲੈ ਕੇ ਜੇਤੂ ਰਹੀ | ਜਦਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਐਡਵੋਕੇਟ ਕੋਮਲ ਕੁਮਾਰੀ ਸਿੰਘ ਨੂੰ 112 ਵੋਟਾਂ ਪਈਆਂ | ਰਿਟਰਨਿੰਗ ਅਫ਼ਸਰ ਨੇ ਐਡਵੋਕੇਟ ਹਮੀਸ਼ ਕੁਮਾਰ, ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਦਰਸ਼ਨ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਅੰਮਿ੍ਤਪਾਲ ਦੀ ਦੇਖ ਰੇਖ ਹੇਠ ਹੋਈ ਇਸ ਚੋਣ ਵਿਚ ਬਾਰ ਦੇ 353 ਵੋਟਰਾਂ ਵਿਚੋਂ 329 ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਦਕਿ 13 ਵੋਟ ਰੱਦ ਕਰ ਦਿੱਤੇ ਗਏ | ਚੋਣ ਨਤੀਜਾ ਐਲਾਨੇ ਜਾਣ ਤੋਂ ਬਾਅਦ ਰਿਟਰਨਿੰਗ ਅਫ਼ਸਰ ਨੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ | ਇਸ ਮੌਕੇ ਬਾਰ ਦੇ ਮੈਂਬਰਾਂ ਨੇ ਢੋਲ ਦੀ ਥਾਪ ‘ਤੇ ਭੰਗੜੇ ਪਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਬਾਰ ਦੇ ਨਵਨਿਯੁਕਤ ਪ੍ਰਧਾਨ ਐਡਵੋਕੇਟ ਰਘਬੀਰ ਪਾਲ ਸਿੰਘ ਬਾਜਵਾ ਤੇ ਨਵਨਿਯੁਕਤ ਸਕੱਤਰ ਐਡਵੋਕੇਟ ਮਨਪ੍ਰੀਤ ਸਿੰਘ ਵਾਲੀਆ ਨੇ ਆਪਣੀ ਜਿੱਤ ਲਈ ਬਾਰ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਬਾਰ ਤੇ ਬੈਂਚ ਦਰਮਿਆਨ ਬਿਹਤਰ ਤਾਲਮੇਲ ਬਣਾਉਣ, ਵਕੀਲਾਂ ਦੀ ਸੁਰੱਖਿਆ, ਵੈੱਲਫੇਅਰ ਫੰਡ, ਬਾਰ ਰੂਮ ਵਿਚ ਲੋੜੀਂਦੀਆਂ ਸਹੂਲਤਾਂ ਨੂੰ ਉਪਲਬਧ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ | ਇਸੇ ਦੌਰਾਨ ਹੀ ਬਾਰ ਦੇ ਸਾਬਕਾ ਪ੍ਰਧਾਨ ਐਡਵੋਕੇਟ ਐਸ.ਐਸ. ਮੱਲੀ, ਐਡਵੋਕੇਟ ਟੀ.ਐਸ. ਢਿੱਲੋਂ, ਐਡਵੋਕੇਟ ਰਣਵੀਰ ਰਾਵਤ, ਐਡਵੋਕੇਟ ਸਰਬਜੀਤ ਸਿੰਘ ਵਾਲੀਆ, ਐਡਵੋਕੇਟ ਅਨੁਜ ਆਨੰਦ, ਐਡਵੋਕੇਟ ਮਨੂੰ ਦੇਵ ਗੋਤਮ, ਐਡਵੋਕੇਟ ਐਮ.ਆਰ. ਕਾਲੀਆ, ਐਡਵੋਕੇਟ ਪਰਮਜੀਤ ਸਿੰਘ, ਐਡਵੋਕੇਟ ਹਿਤੇਸ਼ ਗੁਪਤਾ, ਐਡਵੋਕੇਟ ਅਸ਼ੀਸ਼ ਕੁਮਾਰ, ਐਡਵੋਕੇਟ ਹਰਮਨ ਬਾਵਾ, ਐਡਵੋਕੇਟ ਸੁਕੇਤ ਗੁਪਤਾ, ਐਡਵੋਕੇਟ ਹਰਪ੍ਰੀਤ ਸਿੰਘ ਬਾਬਾ, ਐਡਵੋਕੇਟ ਪਿਊਸ਼ ਮਨਚੰਦਾ, ਐਡਵੋਕੇਟ ਮੁਕੇਸ਼ ਗੁਪਤਾ, ਐਡਵੋਕੇਟ ਪੂਜਾ ਨੇਗੀ, ਐਡਵੋਕੇਟ ਚੰਦਰ ਸ਼ੇਖਰ, ਐਡਵੋਕੇਟ ਰਜੇਸ਼ ਸ਼ਰਮਾ ਤੇ ਬਾਰ ਦੇ ਹੋਰ ਮੈਂਬਰਾਂ ਨੇ ਨਵਨਿਯੁਕਤ ਪ੍ਰਧਾਨ ਐਡਵੋਕੇਟ ਰਘਬੀਰ ਪਾਲ ਸਿੰਘ ਬਾਜਵਾ ਤੇ ਸਕੱਤਰ ਮਨਪ੍ਰੀਤ ਸਿੰਘ ਵਾਲੀਆ ਤੇ ਹੋਰ ਜੇਤੂ ਰਹੇ ਉਮੀਦਵਾਰਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ | ਇੱਥੇ ਜ਼ਿਕਰਯੋਗ ਹੈ ਕਿ ਬਾਰ ਦੀ ਚੋਣ ਲਈ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਤੋਂ ਬਾਅਦ ਪਰਚੇ ਵਾਪਸ ਲੈਣ ਤੋਂ ਬਾਅਦ ਰਿਟਰਨਿੰਗ ਅਫ਼ਸਰ ਵਲੋਂ ਐਡਵੋਕੇਟ ਡੇਵਿਡ ਜੋਨ ਨੂੰ ਉਪ ਪ੍ਰਧਾਨ, ਐਡਵੋਕੇਟ ਸੁਮਿਤ ਸਹੋਤਾ ਨੂੰ ਜੂਨੀਅਰ ਉਪ ਪ੍ਰਧਾਨ ਤੇ ਐਡਵੋਕੇਟ ਸਾਹਿਲ ਚੋਪੜਾ, ਐਡਵੋਕੇਟ ਅੰਕਰਪ੍ਰੀਤ ਸਿੰਘ, ਐਡਵੋਕੇਟ ਕਮਲਪ੍ਰੀਤ ਕੌਰ, ਐਡਵੋਕੇਟ ਮਨਪ੍ਰੀਤ ਕੌਰ ਤੇ ਐਡਵੋਕੇਟ ਸਿਮਰਪ੍ਰੀਤ ਕੌਰ ਨੂੰ ਕਾਰਜਕਾਰੀ ਦੇ ਮੈਂਬਰ ਵਜੋਂ ਜੇਤੂ ਕਰਾਰ ਦਿੱਤਾ ਸੀ |