06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੋਪਾਲ ਗੋਧਾਮ ਮਹਾਂ ਤੀਰਥ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਕਿ੍ਸ਼ਨ ਅਸ਼ਟਮੀ ਦਾ ਤਿਉਹਾਰ

ਸੁਲਤਾਨਪੁਰ ਲੋਧੀ, 5 ਸਤੰਬਰ (ਨਰੇਸ਼ ਹੈਪੀ)-ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਗੋਪਾਲ ਗੋਧਾਮ ਮਹਾਂਤੀਰਥ ਵਿਖੇ ਕਰਵਾਏ ਗਏ ਵਿਸ਼ਾਲ ਧਾਰਮਿਕ ਸਮਾਗਮ ਦੌਰਾਨ ਭਗਤਾਂ ਦਾ ਜਿਵੇਂ ਹੜ੍ਹ ਹੀ ਆ ਗਿਆ | ਗੋਪਾਲ ਗੋਧਾਮ ਮਹਾਂ ਤੀਰਥ ਦੇ ਚੇਅਰਮੈਨ ਅਨਿਲ ਭੋਲਾ, ਪ੍ਰਧਾਨ ਪ੍ਰਮੋਦ ਗੁਪਤਾ, ਸੀਨੀਅਰ ਮੀਤ ਪ੍ਰਧਾਨ ਕਮਲ ਕਿਸ਼ੋਰ ਚਾਵਲਾ, ਖ਼ਜ਼ਾਨਚੀ ਮਿੰਟੂ ਉੱਪਲ, ਮੀਤ ਪ੍ਰਧਾਨ ਘਣਸ਼ਿਆਮ ਧੀਰ ਅਤੇ ਸੈਕਟਰੀ ਦੀਨ ਦਿਆਲ ਦੀ ਸੁਚੱਜੀ ਅਗਵਾਈ ਹੇਠ ਕਰਵਾਏ ਇਸ ਪਾਵਨ ਸਮਾਗਮ ਲਈ ਪੂਰੇ ਗੋਧਾਮ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਬੇਹੱਦ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ | ਗੋਧਾਮ ਵਿਖੇ ਨਵੇਂ ਬਣੇ ਰਾਧਾ-ਕਿ੍ਸ਼ਨ ਮੰਦਰ ਵਿੱਚ ਸਵੇਰ ਤੋਂ ਹੀ ਭਗਤਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ | ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਪ੍ਰਭੂ ਸ੍ਰੀ ਕਿ੍ਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਪੰਡਿਤ ਗੌਰਵ ਭਾਰਦਵਾਜ ਵੱਲੋਂ ਭਗਤਾਂ ਨੂੰ ਮਿਸ਼ਰੀ, ਫਲ ਅਤੇ ਮਿੱਠੇ ਦਾ ਪ੍ਰਸਾਦ ਵੰਡਿਆ ਗਿਆ | ਚੇਅਰਮੈਨ ਅਨਿਲ ਭੋਲਾ ਨੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਸ੍ਰੀ ਕਿ੍ਸ਼ਨ ਦਾ ਜੀਵਨ ਸਾਨੂੰ ਸੱਚ, ਧਰਮ, ਕਰਮ ਅਤੇ ਨਿਆਂ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ | ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਾਉਣ ਲਈ ਸਾਥੀਆਂ ਕੌਂਸਲਰ ਪਵਨ ਕਨੌਜੀਆ, ਆਰਕੀਟੈਕਟ ਸਮੁੰਦਰ ਢਿੱਲੋਂ, ਕਰਨ ਚੌਹਾਨ, ਵਿਪੁਲ ਚੌਹਾਨ ਆਦਿ ਸਮੇਤ ਪੁੱਜੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ ਨੇ ਕਿਹਾ ਕਿ ਭਗਵਾਨ ਸ੍ਰੀ ਕਿ੍ਸ਼ਨ ਨੇ ਆਪਣੇ ਜੀਵਨ ਰਾਹੀਂ ਮਨੁੱਖਤਾ ਨੂੰ ਸੱਚ ਅਤੇ ਧਰਮ ਦੇ ਮਾਰਗ ‘ਤੇ ਚੱਲਣ ਦਾ ਸੰਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਸ੍ਰੀ ਕਿ੍ਸ਼ਨ ਦੀਆਂ ਸਿੱਖਿਆਵਾਂ ਅੱਜ ਵੀ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾਇਕ ਹਨ | ਚੇਅਰਮੈਨ ਅਨਿਲ ਭੋਲਾ ਅਤੇ ਸੀਨੀਅਰ ਮੀਤ ਪ੍ਰਧਾਨ ਕਮਲ ਕਿਸ਼ੋਰ ਚਾਵਲਾ ਵੱਲੋਂ ਭਗਤਾਂ ਨੂੰ ਪ੍ਰਭੂ ਸ੍ਰੀ ਕਿ੍ਸ਼ਨ ਦੇ ਸਰੂਪ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮੌਕੇ ਕਰਵਾਏ ਗਏ ਵਿਸ਼ਾਲ ਧਾਰਮਿਕ ਸੰਕੀਰਤਨ ਦਰਬਾਰ ਵਿੱਚ ਪ੍ਰਸਿੱਧ ਭਜਨ ਗਾਇਕ ਗੌਰਵ ਗਿਰੀ ਲੁਧਿਆਣੇ ਵਾਲਿਆਂ ਨੇ ਆਪਣੀ ਸੁਰੀਲੀ ਅਤੇ ਭਾਵਪੂਰਨ ਆਵਾਜ਼ ਰਾਹੀਂ ਪ੍ਰਭੂ ਸ੍ਰੀ ਕਿ੍ਸ਼ਨ ਦਾ ਗੁਣਗਾਨ ਕੀਤਾ | ਰਾਤ 12 ਵਜੇ ਭਗਵਾਨ ਸ੍ਰੀ ਕਿ੍ਸ਼ਨ ਦੇ ਜਨਮ ਮੌਕੇ ਸ਼ੰਖ, ਘੜਿਆਲ ਤੇ ਨਗਾੜਿਆਂ ਦੀਆਂ ਗੂੰਜਾਂ ਨਾਲ ਪੂਰਾ ਗੋਪਾਲ ਗੋਧਾਮ ਗੂੰਜ ਉੱਠਿਆ | ਇਸ ਪਾਵਨ ਮੌਕੇ ਪ੍ਰਭੂ ਸ੍ਰੀ ਕਿ੍ਸ਼ਨ ਨੂੰ 56 ਵਿਅੰਜਨਾਂ ਦਾ ਭੋਗ ਲਗਾਇਆ ਗਿਆ | ਆਤਿਸ਼ਬਾਜ਼ੀ ਨਾਲ ਜਨਮ ਉਤਸਵ ਦੀ ਖ਼ੁਸ਼ੀ ਮਨਾਈ ਗਈ ਅਤੇ ਸੰਗਤ ਨੂੰ ਪ੍ਰਸਾਦ ਵੰਡਿਆ ਗਿਆ | ਇਸ ਮੌਕੇ ਚੇਅਰਮੈਨ ਅਨਿਲ ਭੋਲਾ, ਪ੍ਰਧਾਨ ਪ੍ਰਮੋਦ ਗੁਪਤਾ, ਸੀਨੀਅਰ ਮੀਤ ਪ੍ਰਧਾਨ ਕਮਲ ਕਿਸ਼ੋਰ ਚਾਵਲਾ, ਸੈਕਟਰੀ ਦੀਨ ਦਿਆਲ, ਖ਼ਜ਼ਾਨਚੀ ਮਿੰਟੂ ਉੱਪਲ, ਮੀਤ ਪ੍ਰਧਾਨ ਘਨਸ਼ਾਮ ਧੀਰ, ਸਤਪਾਲ ਅਰੋੜਾ, ਇੰਜੀਨੀਅਰ ਰਾਕੇਸ਼ਵਰ, ਰਚਿਤ ਕੋਛੜ, ਸੁਖਦੇਵ ਭਾਰਦਵਾਜ, ਪੰਡਿਤ ਗੌਰਵ ਭਾਰਦਵਾਜ, ਵਿਜੇ ਚੱਢਾ, ਬਾਬਾ ਚੱਢਾ, ਸ਼ਾਮ ਲਾਲ, ਰਵੀ ਵਾਹੀ, ਕਮਲਜੀਤ ਗੁਪਤਾ, ਗੁਲਸ਼ਨ ਗੁਪਤਾ, ਦੀਕਸ਼ਿਤ ਧੀਰ, ਉਮਦਤ ਸ਼ਰਮਾ, ਇੰਦਰਮੋਹਨ ਗੁਪਤਾ, ਅਮਿਤ ਜੋਸ਼ੀ, ਮਨੀ ਗੁਪਤਾ, ਦੀਪਕ ਚਾਵਲਾ, ਅੰਕੁਸ਼ ਉੱਪਲ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਅਤੇ ਸ਼ਰਧਾਲੂ ਹਾਜ਼ਰ ਸਨ |

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਮੰਦਰਾਂ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗਾਏ... ਅਗਲੀ ਖ਼ਬਰ ਭਾਰਾ ਮਲ ਮੰਦਰ ਵਿਖੇ ਸ੍ਰੀ ਕਿ੍ਸ਼ਨ ਅਸ਼ਟਮੀ ਦਾ ਤਿਉਹਾਰ ਮਨਾਇਆ
Ad Position 24