05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮੋਟਰਸਾਈਕਲ ਚੋਰ ਗਰੋਹ ਦੇ 2 ਸਕੇ ਭਰਾਵਾਂ ਸਮੇਤ 3 ਕਾਬੂ

ਕਾਲਾ ਸੰਘਿਆਂ, 4 ਸਤੰਬਰ (ਬਲਜੀਤ ਸਿੰਘ ਸੰਘਾ)-ਇਲਾਕੇ ਵਿਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਵਿਚਕਾਰ ਕਾਲਾ ਸੰਘਿਆਂ ਪੁਲਿਸ ਵੱਲੋਂ ਇਲਾਕੇ ਵਿਚ ਸਰਗਰਮ ਮੋਟਰਸਾਈਕਲ ਚੋਰ ਗਿਰੋਹ ਦੇ ਦੋ ਸਕੇ ਭਰਾਵਾਂ ਸਮੇਤ 3 ਮੈਂਬਰਾਂ ਨੂੰ ਗਿ੍ਫ਼ਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਚੌਂਕੀ ਕਾਲਾ ਸੰਘਿਆਂ ਦੇ ਇੰਚਾਰਜ ਏਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਕਾਲਾ ਸੰਘਿਆਂ ਵਾਸੀ ਨੰਬਰਦਾਰ ਜੈਦਰਥ ਸਿੰਘ ਦਾ ਘਰ ਅੱਗੋਂ ਮੋਟਰਸਾਈਕਲ ਚੋਰੀ ਹੋਇਆ ਸੀ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਇਲਾਕੇ ਵਿਚ ਮਾੜੇ ਅਨਸਰਾਂ ਨੂੰ ਨੱਥ ਪਾਉਣ ਤੇ ਇਸ ਚੋਰੀ ਸਮੇਤ ਹੋਈਆਂ ਹੋਰ ਚੋਰੀਆਂ ਦੀਆਂ ਘਟਨਾਵਾਂ ਨੂੰ ਸੁਲਝਾਉਣ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਪੁਲਿਸ ਲਗਾਤਾਰ ਤਫ਼ਤੀਸ਼ ਕਰ ਰਹੀ ਸੀ ਤੇ ਇਸ ਵਿਚ ਨੰਬਰਦਾਰ ਜੈਦਰਥ ਸਿੰਘ ਅਤੇ ਗੁਰਪ੍ਰੀਤ ਸਿੰਘ ਫੁੱਲ ਹੁਰਾਂ ਦੀ ਮਦਦ ਨਾਲ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਿਸ ਵਿਚ ਇਕ ਨੌਜਵਾਨ ਮੋਟਰਸਾਈਕਲ ਤੌਰ ਕੇ ਲਿਜਾਂਦਾ ਵਿਖਾਈ ਦੇ ਰਿਹਾ ਸੀ ਜਿਸ ਦੀ ਤਫ਼ਤੀਸ਼ ਚੱਲ ਰਹੀ ਸੀ ਤੇ ਭਾਲ ਜਾਰੀ ਸੀ ਅਤੇ ਇਸੇ ਦੌਰਾਨ ਪੁਲਿਸ ਨੇ ਪਿੰਡ ਸੰਧੂ ਚੱਠਾ ਤੋਂ ਤਲਵੰਡੀ ਮਾਧੋ ਰੋਡ ਤੇ ਸੰਧੂ ਚੱਠਾ ਚੌਂਕ ਵਿਖੇ ਨਾਕੇਬੰਦੀ ਦੌਰਾਨ ਇਕ ਡਿਸਕਵਰ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਨੂੰ ਰੋਕਿਆ ਗਿਆ ਤਾਂ ਇਹ ਨੌਜਵਾਨ ਸ਼ੱਕੀ ਲੱਗੇ ਤੇ ਪੁਲਿਸ ਟੀਮ ਵੱਲੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹਨਾਂ ਕੋਲ਼ ਮੌਜੂਦ ਮੋਟਰਸਾਈਕਲ ਚੋਰੀ ਦਾ ਸੀ | ਚੌਂਕੀ ਇੰਚਾਰਜ ਨੇ ਕਿਹਾ ਕਿ ਇਹਨਾਂ ਨੂੰ ਕਾਬੂ ਕਰਕੇ ਹੋਰ ਤਫ਼ਤੀਸ਼ ਕੀਤੀ ਤਾਂ ਇਹਨਾਂ ਕੋਲੋਂ ਕੁਲ 3 ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਜਿਨ੍ਹਾਂ ਵਿਚ ਇਕ ਮੋਟਰਸਾਈਕਲ ਨੰਬਰਦਾਰ ਜੈਦਰਥ ਸਿੰਘ ਦਾ ਹੈ | ਉਹਨਾਂ ਕਿਹਾ ਕਿ ਇਹਨਾਂ ਨੇ ਇਲਾਕੇ ਵਿਚ ਕੀਤੀਆਂ ਕਈ ਚੋਰੀਆਂ ਵੀ ਮੰਨੀਆਂ ਹਨ | ਚੌਂਕੀ ਇੰਚਾਰਜ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਵਿਚੋਂ ਇਕ ਪਿੰਡ ਕੇਸਰਪੁਰ ਵਾਸੀ ਗੁਰਪ੍ਰੀਤ ਸਿੰਘ ਉਰਫ਼ ਕਾਲੂ ਪੁੱਤਰ ਮੰਗੀ ਹੈ ਅਤੇ ਬਾਕੀ ਦੋਵੇਂ ਸਕੇ ਭਰਾ ਹਨ ਜਿਨ੍ਹਾਂ ਦੇ ਨਾਂਅ ਗੁਰਪ੍ਰੀਤ ਸਿੰਘ ਉਰਫ਼ ਗੋਪੀ ਤੇ ਗੁਰਵਿੰਦਰ ਸਿੰਘ ਉਰਫ਼ ਗੁਰੀ ਦੋਵੇਂ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਮੰਨਣ ਹਨ | ਚੌਂਕੀ ਇੰਚਾਰਜ ਨੇ ਕਿਹਾ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਇਕ ਹੋਰ ਸਾਥੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ‘ਚ ਇਹਨਾਂ ਨਾਲ਼ ਮੌਜੂਦ ਹੁੰਦਾ ਸੀ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਅਤੇ ਇਹਨਾਂ ਤੇ ਬੀਐਨਐਸ ਦੀਆਂ ਧਾਰਾਵਾਂ 303 (2) ਤਹਿਤ ਮੁਕੱਦਮਾ ਨੰਬਰ 222 ਦਰਜ਼ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ |

Ad Position 21
repet_subhas-goyals [Copy P29]
ਅਜੀਤ ਡੈਸਕ 05-09-2026

Ad Position 22
No active advertisement
ਪਿਛਲੀ ਖ਼ਬਰ ਆਰ.ਸੀ.ਐਫ. ਇੰਪਲਾਈਜ਼ ਥਿ੍ਫਟ ਐਂਡ ਕਰੈਡਿਟ ਕੋਆਪ੍ਰੇਟਿਵ ਸੁਸਾਇਟੀ ਦੀ ਨਵੀਂ ਟੀਮ ਦਾ ਗਠਨ ਅਗਲੀ ਖ਼ਬਰ ਸਾਲਾਨਾ ਬਰਸੀ ਸਮਾਗਮਾਂ ਦੇ ਸੰਬੰਧ ’ਚ ਰਾਤਰੀ ਦੇ ਦੀਵਾਨ ਸਜਾਏ ਸੁੰਦਰ ਨਗਰ ਪੈਟਰੋਲ ਪੰਪ ਨੇੜਿਓ ਭੇਦਭਰੀ ਹਾਲਤ ’ਚ ਵਿਅਕਤ...
Ad Position 24