31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਭੁਲੱਥ ਰਾਜਪੁਰ ਦੇ ਕਬਰਿਸਤਾਨ ਦੇ ਸ਼ਮਸ਼ਾਨ ਘਾਟ ਵਿਚ ਸਫ਼ਾਈ ਦਾ ਮੰਦਾ ਹਾਲ , ਘਾਹ ਬੂਟੀ ਨੇ ਪੈਰ ਪਸਾਰੇ

ਭੁਲੱਥ, 31 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਰਾਜਪੁਰ ਦੇ ਕਬਰਿਸਤਾਨ ਤੇ ਨਾਲ ਹੀ ਲੱਗਦੇ ਸ਼ਮਸ਼ਾਨ ਘਾਟ ਅੰਦਰ ਸਫ਼ਾਈ ਦਾ ਮੰਦਾ ਹਾਲ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਭੁਲੱਥ ਰਾਜਪੁਰ ਦੇ ਇਸਾਈ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦਾ ਕਬਰਸਤਾਨ ਤੇ ਨਾਲ ਹੀ ਰਾਜਪੁਰ ਦਾ ਸ਼ਮਸ਼ਾਨ ਘਾਟ ਬਿਲਕੁਲ ਨੇਡ਼ੇ ਨੇਡ਼ੇ ਹਨ, ਕਬਰਿਸਤਾਨ ਤੇ ਸ਼ਮਸ਼ਾਨ ਘਾਟ ਅੰਦਰ ਘਾਹ ਬੂਟੀ ਨੇ ਪੂਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ।

Ad Position 21
No active advertisement
ਅਜੀਤ ਡੈਸਕ 01-11-2026
ਭੁਲੱਥ, 31 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਰਾਜਪੁਰ ਦੇ ਕਬਰਿਸਤਾਨ ਤੇ ਨਾਲ ਹੀ ਲੱਗਦੇ ਸ਼ਮਸ਼ਾਨ ਘਾਟ ਅੰਦਰ ਸਫ਼ਾਈ ਦਾ ਮੰਦਾ ਹਾਲ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਭੁਲੱਥ ਰਾਜਪੁਰ ਦੇ ਇਸਾਈ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦਾ ਕਬਰਸਤਾਨ ਤੇ ਨਾਲ ਹੀ ਰਾਜਪੁਰ ਦਾ ਸ਼ਮਸ਼ਾਨ ਘਾਟ ਬਿਲਕੁਲ ਨੇਡ਼ੇ ਨੇਡ਼ੇ ਹਨ, ਕਬਰਿਸਤਾਨ ਤੇ ਸ਼ਮਸ਼ਾਨ ਘਾਟ ਅੰਦਰ ਘਾਹ ਬੂਟੀ ਨੇ ਪੂਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ। ਕਬਰਿਸਤਾਨ ਅੰਦਰ ਬਣੀਆਂ ਕਬਰਾਂ ਬਿਲਕੁਲ ਘਾਹ ਬੂਟੀ ਨੇ ਪੂਰੀ ਤਰ੍ਹਾਂ ਢੱਕ ਲਈਆਂ ਹਨ, ਦੂਜੇ ਪਾਸੇ ਸ਼ਮਸ਼ਾਨ ਘਾਟ ਅੰਦਰ ਬਣਿਆ ਕਮਰਾ ਤੇ ਬੈਠਣ ਵਾਸਤੇ ਬਣਾਏ ਗਏ ਸੀਟ ਬਿਲਕੁਲ ਘਾਹ ਬੂਟੀ ਨੇ ਆਪਣੀ ਲਪੇਟ ਵਿਚ ਲੈ ਲਏ ਹਨ। ਇਸ ਮੌਕੇ ਗੱਲਬਾਤ ਕਰਦਿਆਂ ਅਸ਼ੋਕ ਕੁਮਾਰ ਟੀ ਸਟਾਲ , ਬਿੱਲਾ , ਬਲਵਿੰਦਰ ਸਿੰਘ ਬਿੱਲਾ ਪ੍ਰਧਾਨ ਟੈਂਪੂ ਯੂਨੀਅਨ ਤੇ ਅਸ਼ੋਕ ਕੁਮਾਰ ਰਾਜਪੁਰ ਨੇ ਮੰਗ ਕਰਦਿਆਂ ਕਿਹਾ ਕਿ ਨਗਰ ਪੰਚਾਇਤ ਭੁਲੱਥ ਨੂੰ ਇਸ ਪਾਸੇ ਧਿਆਨ ਦੇਣ ਦੀ ਲੋਡ਼ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਉਦਯੋਗਿਕ ਟੂਰ ਲਗਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਅਰਦਾਸ ਕਰ ਕੇ ਦੋਆਬੇ ’ਚ ਚੋਣ ਮੁਹਿੰਮ ਦਾ ਕੀਤਾ...
Ad Position 24