05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸ਼ਹਿਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ ਵੱਖ-ਵੱਖ ਮੰਦਰਾਂ ਨੂੰ ਰੰਗ ਬਰੰਗੀਆਂ ਰੌਸ਼ਨੀਆਂ ਤੇ ਫੁੱਲਾਂ ਨਾਲ ਸਜਾਇਆ

ਕਪੂਰਥਲਾ, 4 ਸਤੰਬਰ (ਸਡਾਨਾ)-ਜ਼ਿਲ੍ਹੇ ਭਰ ਵਿਚ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਨੂੰ ਰੰਗ ਬਰੰਗੀਆਂ ਰੌਸ਼ਨੀਆਂ ਤੇ ਫੁੱਲਾਂ ਨਾਲ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ | ਸ਼ਹਿਰ ਦੇ ਮੰਦਰਾਂ ਵਿਚ ਨਤਮਸਤਕ ਹੋਣ ਲਈ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ | ਸ਼ਹਿਰ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਸ੍ਰੀ ਮਨੀ ਮਹੇਸ਼ ਮੰਦਰ, ਕਚਹਿਰੀ ਚੌਕ ਸਥਿਤ ਸ਼ਿਵ ਮੰਦਰ, ਸ੍ਰੀ ਸਤਨਰਾਇਣ ਮੰਦਰ, ਸ੍ਰੀ ਰਾਣੀ ਸਾਹਿਬਾ ਮੰਦਰ, ਜਲੋਖਾਨਾ ਚੌਕ ਦੇ ਸ੍ਰੀ ਸ਼ੀਤਲਾ ਮਾਤਾ ਮੰਦਰ, ਅੰਮਿ੍ਤ ਬਾਜ਼ਾਰ ਦੇ ਸ਼ਿਵ ਮੰਦਰ, ਮਾਡਲ ਟਾਊਨ ਦੇ ਸ਼ਿਵ ਮੰਦਰ, ਸ੍ਰੀ ਪੰਚ ਮੁਖੀ ਮੰਦਰ ਅਤੇ ਸ੍ਰੀ ਬ੍ਰਹਮਕੁੰਡ ਮੰਦਰ ਵਿਖੇ ਭਗਵਾਨ ਸ੍ਰੀ ਕਿ੍ਸ਼ਨ ਜੀ ਦੇ ਬਾਲ ਰੂਪ ਅਤੇ ਜੀਵਨ ਲੀਲਾਵਾਂ ਨਾਲ ਸਬੰਧਿਤ ਮਨਮੋਹਕ ਝਾਕੀਆਂ ਸਜਾਈਆਂ ਗਈਆਂ, ਜੋ ਸਭ ਦੇ ਆਕਰਸ਼ਨ ਦਾ ਕੇਂਦਰ ਰਹੀਆਂ | ਇਸ ਮੌਕੇ ਨੰਨ੍ਹੇ-ਮੁੰਨੇ ਬੱਚੇ ਬਾਲ ਕਿ੍ਸ਼ਨ ਦੇ ਮਨਮੋਹਕ ਸਰੂਪ ਵਿਚ ਸਜ ਕੇ ਮੰਦਿਰਾਂ ਵਿਚ ਪਹੁੰਚੇ | ਇਸ ਦੌਰਾਨ ਸ਼ਹਿਰ ਵਿਚ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਅਤੁੱਟ ਲੰਗਰ ਲਗਾਏ ਗਏ | ਤਿਉਹਾਰ ਦੌਰਾਨ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਮੰਦਿਰਾਂ ਵਿਚ ਨਤਮਸਤਕ ਹੋ ਕੇ ਪ੍ਰਭੂ ਸ੍ਰੀ ਕਿ੍ਸ਼ਨ ਜੀ ਦਾ ਆਸ਼ੀਰਵਾਦ ਲਿਆ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ | ਸ੍ਰੀ ਮਨੀ ਮਹੇਸ਼ ਮੰਦਿਰ ਵਿਖੇ ਸ੍ਰੀ ਅਮਰਨਾਥ ਦੀ ਤਰਜ਼ ‘ਤੇ ਬਰਫ਼ ਦੀ ਗੁਫ਼ਾ ਬਣਾਈ ਗਈ| ਇਸੇ ਤਰ੍ਹਾਂ ਹੋਰ ਮੰਦਿਰਾਂ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਜੀਵਨ ਲੀਲਾਵਾਂ ਨਾਲ ਸਬੰਧਿਤ ਸੁੰਦਰ ਝਾਕੀਆਂ ਸਜਾਈਆਂ ਗਈਆਂ | ਫਗਵਾੜਾ ’ ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੰਦਰਾਂ ’ ਚ ਲੱਗੀਆਂ ਭਾਰੀ ਰੌਣਕਾਂ ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕਰੀਬ ਇੱਕ ਦਰਜਨ ਦੇ ਕਰੀਬ ਮੰਦਰਾਂ ਵਿਚ ਭਾਰੀ ਰੌਣਕਾਂ ਲੱਗੀਆਂ ਰਹੀਆਂ | ਸਵੇਰ ਤੋਂ ਹੀ ਰਾਹਗੀਰਾਂ ਲਈ ਲੰਗਰ ਅਤੇ ਸ੍ਰੀ ਕਿ੍ਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਚੱਲਦਾ ਰਿਹਾ | ਮੰਦਰਾਂ ਵਿਚ ਸੰਗਤਾਂ ਦਾ ਭਾਰੀ ਇਕੱਠ ਰਿਹਾ | ਫਗਵਾੜਾ ਦੇ ਮੰਦਰ ਦੁਲਹਨ ਦੀ ਤਰ੍ਹਾਂ ਸਜਾਏ ਗਏ | ਇਸ ਮੌਕੇ ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ, ਸਾਬਕਾ ਮੰਤਰੀ ਵਿਜੈ ਸਾਂਪਲਾ, ਲੋਕ ਸਭਾ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਸਾਬਕਾ ਹਲਕਾ ਇੰਚਾਰਜ ਹਰਜੀ ਮਾਨ, ਸਮਾਜ ਸੇਵਕਾ ਅਨੀਤਾ ਸੋਮ ਪ੍ਰਕਾਸ਼ ਨੇ ਮੰਦਰਾਂ ਵਿਚ ਪੁੱਜਦੇ ਮੱਥਾ ਟੇਕਿਆਂ ਅਤੇ ਸਭ ਸੰਗਤਾਂ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੀ ਵਧਾਈਆਂ ਦਿੱਤੀਆਂ |

Ad Position 21
repet_subhas-goyals [Copy P29]
ਅਜੀਤ ਡੈਸਕ 05-09-2026

Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਬਰਸੀ ਸਮਾਗਮਾਂ ਦੇ ਸੰਬੰਧ ’ਚ ਰਾਤਰੀ ਦੇ ਦੀਵਾਨ ਸਜਾਏ ਸੁੰਦਰ ਨਗਰ ਪੈਟਰੋਲ ਪੰਪ ਨੇੜਿਓ ਭੇਦਭਰੀ ਹਾਲਤ ’ਚ ਵਿਅਕਤ... ਅਗਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਤੇ ਭੰਗੜਾ ਅਕੈਡਮੀ ਨੇ ਡਾਂਸ ਸਪੋਰਟਸ ਚੈਂਪੀਅਨਸ਼ਿਪ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24