08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜਲੰਧਰ ਦਫ਼ਤਰ ’ ਚ ਹਿੰਸਾ ਮਾਮਲੇ ’ ਚ ਸੋਸ਼ਲ ਮੀਡੀਆ ਮੁਹਿੰਮ ਨਾਲ ਸੰਬੰਧਾਂ ਦੀ ਵੀ ਹੋਵੇ ਜਾਂਚ - ਪਿਰਾਮਿਡ ਈ ਸਰਵਿਸਿਜ਼

ਜਲੰਧਰ, 3 ਸਤੰਬਰ (ਅਜੀਤ ਬਿਊਰੋ)-ਪਿਰਾਮਿਡ ਈ ਸਰਵਿਸਿਜ਼ ਨੇ 1 ਸਤੰਬਰ 2026 ਨੂੰ ਆਪਣੇ ਜਲੰਧਰ ਦਫ਼ਤਰ ’ਚ ਵਾਪਰੀ ਹਿੰਸਕ ਘਟਨਾ ਦੀ ਨਿੰਦਾ ਕਰਦਿਆਂ ਪੁਲਿਸ ਤੋਂ ਇਸ ਘਟਨਾ ’ਤੇ ਲਗਾਤਾਰ ਚੱਲ ਰਹੀ ਸੋਸ਼ਲ ਮੀਡੀਆ ਮੁਹਿੰਮ ਵਿਚਕਾਰ ਸੰਭਾਵੀ ਸੰਬੰਧ ਦੀ ਜਾਂਚ ਕਰਨ ਦੀ ਮੰਗ ਕੀਤੀ। ਕੰਪਨੀ ਮੁਤਾਬਕ, ਘਟਨਾ ਦੌਰਾਨ ਕਰੀਬ 200 ਤੋਂ 250 ਲੋਕਾਂ ਦੀ ਭੀੜ ਇਮਾਰਤ ’ਚ ਦਾਖ਼ਲ ਹੋਈ, ਜਿਸ ਦੌਰਾਨ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਤੇ ਕੁਝ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 04-09-2026
ਜਲੰਧਰ, 3 ਸਤੰਬਰ (ਅਜੀਤ ਬਿਊਰੋ)-ਪਿਰਾਮਿਡ ਈ ਸਰਵਿਸਿਜ਼ ਨੇ 1 ਸਤੰਬਰ 2026 ਨੂੰ ਆਪਣੇ ਜਲੰਧਰ ਦਫ਼ਤਰ ’ਚ ਵਾਪਰੀ ਹਿੰਸਕ ਘਟਨਾ ਦੀ ਨਿੰਦਾ ਕਰਦਿਆਂ ਪੁਲਿਸ ਤੋਂ ਇਸ ਘਟਨਾ ’ਤੇ ਲਗਾਤਾਰ ਚੱਲ ਰਹੀ ਸੋਸ਼ਲ ਮੀਡੀਆ ਮੁਹਿੰਮ ਵਿਚਕਾਰ ਸੰਭਾਵੀ ਸੰਬੰਧ ਦੀ ਜਾਂਚ ਕਰਨ ਦੀ ਮੰਗ ਕੀਤੀ। ਕੰਪਨੀ ਮੁਤਾਬਕ, ਘਟਨਾ ਦੌਰਾਨ ਕਰੀਬ 200 ਤੋਂ 250 ਲੋਕਾਂ ਦੀ ਭੀੜ ਇਮਾਰਤ ’ਚ ਦਾਖ਼ਲ ਹੋਈ, ਜਿਸ ਦੌਰਾਨ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਤੇ ਕੁਝ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਪਿਰਾਮਿਡ ਈ ਸਰਵਿਸਿਜ਼ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਡਿਵੀਜ਼ਨ ਨੰਬਰ 6, ਜਲੰਧਰ ’ਚ 1 ਸਤੰਬਰ ਨੂੰ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਕੰਪਨੀ ਨੇ ਕਿਹਾ ਕਿ ਉਸ ਦੀ ਟੀਮ ਜਾਂਚ ’ਚ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਕੰਪਨੀ ਨੇ ਆਪਣੇ ਖ਼ਿਲਾਫ਼ ਲਗਾਏ ਗਏ ਗੈਰ-ਕਾਨੂੰਨੀ ਪੈਕੇਜ ਸੌਦਿਆਂ, ਅਣਅਧਿਕਾਰਤ ਫੰਡ ਪ੍ਰਬੰਧਾਂ ਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਇਕ ਵਿਦਿਆਰਥੀ ਨਾਲ ਸਬੰਧਿਤ ਮਾਮਲੇ ’ਚ ਪਿਰਾਮਿਡ ਈ ਨੇ ਸਪਸ਼ਟ ਕਰਦਿਆਂ ਕਿਹਾ ਕਿ ਉਸ ਦੀ ਫਾਈਲ ਇਸ ਲਈ ਪ੍ਰਕਿਰਿਆ ’ਚ ਨਹੀਂ ਲਈ ਗਈ ਕਿਉਂਕਿ ਉਸ ਦੇ ਫੰਡਾਂ ਦੀ ਤਸਦੀਕ ਨਹੀਂ ਹੋ ਸਕੀ ਸੀ। ਕੰਪਨੀ ਅਨੁਸਾਰ, ਕਾਊਂਸਲਰ ਵਲੋਂ ਵਿਦਿਆਰਥੀ ਨੂੰ ਆਪਣੀ ਅਰਜ਼ੀ ਵਾਪਸ ਲੈਣ ਦੀ ਸਲਾਹ ਦਿੱਤੀ ਗਈ ਤੇ ਪ੍ਰਸ਼ਾਸਕੀ ਤੇ ਪ੍ਰੋਸੈਸਿੰਗ ਫੀਸ ਸਮੇਤ ਲਾਗੂ ਰਕਮ ਵਾਪਸ ਕਰ ਦਿੱਤੀ ਗਈ ਸੀ। ਕੰਪਨੀ ਨੇ 1 ਕਰੋੜ, 3.65 ਕਰੋੜ ਤੇ 36 ਲੱਖ ਰੁਪਏ ਨਾਲ ਸਬੰਧਿਤ ਦੋਸ਼ਾਂ ਨੂੰ ਵੀ ਸਪਸ਼ਟ ਤੌਰ ’ਤੇ ਰੱਦ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਲਿਟਲ ਏਂਜਲਸ ਕੋ-ਐੱਡ ਸਕੂਲ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਆਪਣੀ ਰਸੋਈ ਵਿਚ ਡਾ. ਮਦਨ ਮੋਹਨ ਧੀਰ ਦੀ ਬਰਸੀ ਦੇ ਸੰਬੰਧ ਵਿਚ ਲੰਗਰ ਵਰਤਾਇਆ
Ad Position 24