30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਉੱਘੇ ਲੇਖਕ ਪ੍ਰੋ. ਕੁਲਵੰਤ ਸਿੰਘ ਔਜਲਾ ਦਾ ਨਵ ਰਚਿਤ ਕਾਵਿ ਸੰਗ੍ਰਹਿ ‘ਤੌਫ਼ੀਕ ਬਖ਼ਸ਼ ਮੌਲਾ’ ਕੀਤਾ ਲੋਕ ਅਰਪਣ

ਕਪੂਰਥਲਾ, 29 ਅਗਸਤ (ਅਮਰਜੀਤ ਸਿੰਘ ਸਡਾਨਾ)-ਉੱਘੇ ਸਾਹਿਤਕਾਰ ਪ੍ਰੋ. ਕੁਲਵੰਤ ਸਿੰਘ ਔਜਲਾ ਦੇ ਨਵਰਚਿਤ ਕਾਵਿ ਸੰਗ੍ਰਹਿ ‘ਤੌਫ਼ੀਕ ਬਖ਼ਸ਼ ਮੌਲਾ’ ਨੂੰ ਅੱਜ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ | ਅੱਖਰ ਮੰਚ ਦੇ ਪ੍ਰਧਾਨ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਪਿ੍ੰਸੀਪਲ ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਵਿਚ ਕਰਵਾਏ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਜਨਰਲ ਸੈਕੰਡਰੀ ਸਿੱਖਿਆ ਪੰਜਾਬ ਡਾ.

Ad Position 21
No active advertisement
ਅਜੀਤ ਡੈਸਕ 30-08-2026
ਕਪੂਰਥਲਾ, 29 ਅਗਸਤ (ਅਮਰਜੀਤ ਸਿੰਘ ਸਡਾਨਾ)-ਉੱਘੇ ਸਾਹਿਤਕਾਰ ਪ੍ਰੋ. ਕੁਲਵੰਤ ਸਿੰਘ ਔਜਲਾ ਦੇ ਨਵਰਚਿਤ ਕਾਵਿ ਸੰਗ੍ਰਹਿ ‘ਤੌਫ਼ੀਕ ਬਖ਼ਸ਼ ਮੌਲਾ’ ਨੂੰ ਅੱਜ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ | ਅੱਖਰ ਮੰਚ ਦੇ ਪ੍ਰਧਾਨ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਪਿ੍ੰਸੀਪਲ ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਵਿਚ ਕਰਵਾਏ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਜਨਰਲ ਸੈਕੰਡਰੀ ਸਿੱਖਿਆ ਪੰਜਾਬ ਡਾ. ਸਕੱਤਰ ਸਿੰਘ ਬੱਲ, ਪਿ੍ੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ, ਪਿ੍ੰਸੀਪਲ ਡਾ. ਬਿਕਰਮ ਸਿੰਘ ਵਿਰਕ, ਡਾ. ਗੋਪਾਲ ਸਿੰਘ ਬੁੱਟਰ, ਡਾ. ਬਲਵਿੰਦਰ ਸਿੰਘ ਬੱਟੂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ, ਡਾ. ਆਸਾ ਸਿੰਘ ਘੁੰਮਣ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਮੱਸਾ ਸਿੰਘ ਸਿੱਧੂ, ਡਾ. ਮਨਜਿੰਦਰ ਸਿੰਘ ਜੌਹਲ ਤੇ ਸਟੇਟ ਐਵਾਰਡੀ ਰੋਸ਼ਨ ਖੈੜਾ ਨੇ ਕੀਤੀ | ਇਸ ਮੌਕੇ ਡਾ. ਆਸਾ ਸਿੰਘ ਘੁੰਮਣ, ਰੋਸ਼ਨ ਸਿੰਘ ਖੈੜਾ, ਡਾ. ਸੁਖਵਿੰਦਰ ਸਿੰਘ ਰੰਧਾਵਾ, ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਤੇ ਡਾ. ਸਰਦੂਲ ਸਿੰਘ ਔਜਲਾ ਨੇ ਪ੍ਰੋ. ਕੁਲਵੰਤ ਸਿੰਘ ਔਜਲਾ ਦੇ ਕਾਵਿ ਸੰਗ੍ਰਹਿ ‘ਤੌਫ਼ੀਕ ਬਖ਼ਸ਼ ਮੌਲਾ’ ਸਬੰਧੀ ਸਾਹਿਤਕ ਗੱਲਾਂ ਹਾਜ਼ਰਾਂ ਨਾਲ ਸਾਂਝੀਆਂ ਕੀਤੀਆਂ ਤੇ ਪ੍ਰੋ. ਕੁਲਵੰਤ ਸਿੰਘ ਔਜਲਾ ਵਲੋਂ ਸਾਹਿਤਕ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ | ਡਾਇਰੈਕਟਰ ਜਨਰਲ ਸਕੂਲ ਡਾ. ਸਕੱਤਰ ਸਿੰਘ ਬੱਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਕਾਲਜ ਸਮੇਂ ਦੇ ਪਰਮ ਮਿੱਤਰ ਪ੍ਰੋ. ਕੁਲਵੰਤ ਸਿੰਘ ਔਜਲਾ ‘ਤੇ ਬੇਹੱਦ ਮਾਣ ਹੈ ਕਿ ਉਨ੍ਹਾਂ ਨੇ ਆਪਣਾ ਸਾਹਿਤਕ ਸਫ਼ਰ ਬਿਨਾਂ ਰੁਕੇ ਜਾਰੀ ਰੱਖਿਆ ਤੇ ਪੰਜਾਬੀ ਸਾਹਿਤਕ ਦੀ ਝੋਲੀ ਵਿਚ ਆਪਣਾ ਛੇਵਾਂ ਕਾਵਿ ਸੰਗ੍ਰਹਿ ਪਾਇਆ ਹੈ | ਉਨ੍ਹਾਂ ਕਿਹਾ ਕਿ ਪ੍ਰੋ. ਔਜਲਾ ਦੀ ਕਲਮ ਦੀ ਖ਼ੂਬਸੂਰਤੀ ਹੈ ਕਿ ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਲੋਕ ਕਾਵਿ ਹੋ ਨਿੱਬੜਿਆਂ ਹਨ ਜੋ ਪਾਠਕਾਂ ਦੇ ਚੇਤਿਆਂ ਵਿਚ ਵਸੀਆਂ ਹਨ | ਇਸ ਮੌਕੇ ਅੱਖਰ ਮੰਚ ਤੇ ਲਾਇਲਪੁਰ ਖ਼ਾਲਸਾ ਕਾਲਜ ਵਲੋਂ ਡਾ. ਸਕੱਤਰ ਸਿੰਘ ਬੱਲ, ਪ੍ਰੋ. ਕੁਲਵੰਤ ਸਿੰਘ ਔਜਲਾ ਤੇ ਡਾ. ਸਰਦੂਲ ਸਿੰਘ ਔਜਲਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਆਪਣੀ ਕਾਵਿ ਪੁਸਤਕ ਲੋਕ ਅਰਪਿਤ ਕਰਨ ਮੌਕੇ ਆਖਿਆ ਕਿ ਆਪਣੀਆਂ ਲਿਖਤਾਂ ਤੇ ਰਚਨਾਵਾਂ ਹਰ ਲੇਖਕ ਦੀ ਜਿੰਦ ਜਾਨ ਹੁੰਦੀਆਂ ਹਨ ਜੋ ਲੇਖਕ ਦੇ ਖ਼ੁਆਬਾਂ ਤੇ ਸੁਪਨਿਆਂ ਦੇ ਖੰਭ ਵਾਂਗ ਹੁੰਦੀਆਂ ਹਨ ਤੇ ਉਹ ਹਮੇਸ਼ਾ ਆਪਣੀਆਂ ਰਚਨਾਵਾਂ ਰਾਹੀਂ ਪਾਠਕਾਂ ਦੇ ਬਰੰੂਹਾਂ ‘ਤੇ ਦਸਤਕ ਦਿੰਦੇ ਰਹਿਣਗੇ | ਇਸ ਮੌਕੇ ਉਨ੍ਹਾਂ ਪ੍ਰਧਾਨਗੀ ਮੰਡਲ ਵਿਚ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਗਗਨਗੀਤ ਸਿੰਘ ਔਜਲਾ, ਡਾ. ਤਜਿੰਦਰਪਾਲ ਸਿੰਘ, ਚਰਨਜੀਤ ਸਿੰਘ, ਪਿ੍ੰਸੀਪਲ ਲਖਬੀਰ ਸਿੰਘ, ਰਤਨ ਸਿੰਘ ਸੰਧੂ, ਆਰਟਿਸਟ ਜਸਬੀਰ ਸਿੰਘ ਸੰਧੂ, ਸ਼ਹਿਬਾਜ ਖ਼ਾਨ, ਜਸਵਿੰਦਰ ਸਿੰਘ ਕੋਟ ਕਰਾਰ ਖਾਂ, ਡਾ. ਸਵਰਨ ਸਿੰਘ, ਮੁਖ਼ਤਾਰ ਸਿੰਘ, ਡਾ. ਪਰਮਜੀਤ ਸਿੰਘ ਮਾਨਸਾ, ਸਾਬਕਾ ਕੌਂਸਲਰ ਕਰਨ ਮਹਾਜਨ, ਜੋਤੀ ਮਹਿੰਦਰੂ, ਐਡਵੋਕੇਟ ਖਲਾਰ ਸਿੰਘ ਧੰਮ, ਮਾਸਟਰ ਸਤਨਾਮ ਸਿੰਘ, ਇੰਜ. ਛੱਜਾ ਸਿੰਘ, ਸੁਕੇਸ਼ ਜੋਸ਼ੀ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚਾਰਬੱਤੀ ਚੌਂਕ ਨੇੜੇ ਆਈ.ਡੀ.ਬੀ.ਆਈ. ਬੈਂਕ ਵਿਚ ਲੱਗੀ ਅਚਾਨਕ ਅੱਗ ਅਗਲੀ ਖ਼ਬਰ ਪ੍ਰਸ਼ਾਸਨ ਵਲੋਂ ਡਰੋਨ ਸ਼ੋਅ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
Ad Position 24