30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਦੀ ਭੁਲੱਥ ਯੂਨਾਈਟਿਡ ਪਾਸਟਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

ਭੁਲੱਥ, 29 ਅਗਸਤ (ਮਨਜੀਤ ਸਿੰਘ ਰਤਨ)-ਦੀ ਭੁਲੱਥ ਯੂਨਾਈਟਿਡ ਪਾਸਟਰਜ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਸੇਵਨਥ ਡੇ ਐਡਵੈਟਿਸਟ ਚਰਚ ਭੁਲੱਥ ਵਿਖੇ ਪਾਸਟਰ ਜਸਵਿੰਦਰ ਬੱਬਲੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਕਰਨ ਉਪਰੰਤ ਮਸੀਹੀ ਗੀਤ ਗਾ ਕੇ ਪ੍ਰਭੂ ਦੀ ਮਹਿਮਾ ਕੀਤੀ ਗਈ | ਪਾਸਟਰ ਬਲਦੇਵ ਮਸੀਹ ਨੇ ਪ੍ਰਭੂ ਜੀ ਦੀ ਪਵਿੱਤਰ ਬਾਈਬਲ ਵਿਚੋਂ ਵਚਨ ਸੁਣਾਇਆ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਗਏ ਕਰਿਸ਼ਚਨ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਡਾਕਟਰ ਸੈਮੁਅਲ, ਜ਼ਿਲ੍ਹਾ ਵਾਈਸ ਚੇਅਰਮੈਨ ਸ੍ਰੀ ਰੋਬਰਟ ਰੋਬੀ ਸਹੋਤਾ,ਸਟੇਟ ਮੈਂਬਰ ਸ੍ਰੀ ਕਰਮਜੀਤ ਸਹੋਤਾ, ਹਲਕਾ ਭੁਲੱਥ ਚੇਅਰਮੈਨ ਸ੍ਰੀ ਸਤਿੰਦਰ ਨੇ ਸ਼ਿਰਕਤ ਕੀਤੀ | ਡਾ.

Ad Position 21
No active advertisement
ਅਜੀਤ ਡੈਸਕ 30-08-2026
ਭੁਲੱਥ, 29 ਅਗਸਤ (ਮਨਜੀਤ ਸਿੰਘ ਰਤਨ)-ਦੀ ਭੁਲੱਥ ਯੂਨਾਈਟਿਡ ਪਾਸਟਰਜ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਸੇਵਨਥ ਡੇ ਐਡਵੈਟਿਸਟ ਚਰਚ ਭੁਲੱਥ ਵਿਖੇ ਪਾਸਟਰ ਜਸਵਿੰਦਰ ਬੱਬਲੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਕਰਨ ਉਪਰੰਤ ਮਸੀਹੀ ਗੀਤ ਗਾ ਕੇ ਪ੍ਰਭੂ ਦੀ ਮਹਿਮਾ ਕੀਤੀ ਗਈ | ਪਾਸਟਰ ਬਲਦੇਵ ਮਸੀਹ ਨੇ ਪ੍ਰਭੂ ਜੀ ਦੀ ਪਵਿੱਤਰ ਬਾਈਬਲ ਵਿਚੋਂ ਵਚਨ ਸੁਣਾਇਆ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਗਏ ਕਰਿਸ਼ਚਨ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਡਾਕਟਰ ਸੈਮੁਅਲ, ਜ਼ਿਲ੍ਹਾ ਵਾਈਸ ਚੇਅਰਮੈਨ ਸ੍ਰੀ ਰੋਬਰਟ ਰੋਬੀ ਸਹੋਤਾ,ਸਟੇਟ ਮੈਂਬਰ ਸ੍ਰੀ ਕਰਮਜੀਤ ਸਹੋਤਾ, ਹਲਕਾ ਭੁਲੱਥ ਚੇਅਰਮੈਨ ਸ੍ਰੀ ਸਤਿੰਦਰ ਨੇ ਸ਼ਿਰਕਤ ਕੀਤੀ | ਡਾ. ਸੈਮੁਅਲ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਸਰਕਾਰ ਵੱਲੋਂ ਮਸੀਹ ਭਾਈਚਾਰੇ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਪਿੰਡਾਂ ਵਿਚ ਕਬਰਸਤਾਨਾਂ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਜਲਦ ਹੱਲ ਕਰਨ ਲਈ ਭਰੋਸਾ ਦਿਵਾਇਆ | ਪਾਸਟਰ ਐਸੋਸੀਏਸ਼ਨ ਵੱਲੋਂ ਭੁਲੱਥ ਹਲਕੇ ਵਿਚ ਲੋਕਾਂ ਦੀ ਸਹੂਲਤ ਲਈ ਇੱਕ ਕਮਿਊਨਿਟੀ ਹਾਲ ਬਣਾਉਣ ਦੀ ਕੀਤੀ ਗਈ ਮੰਗ ਬਾਰੇ ਵੀ ਜਲਦੀ ਕਾਰਵਾਈ ਕਰਨ ਦਾ ਵੀ ਭਰੋਸਾ ਦਿਵਾਇਆ | ਇਸ ਉਪਰੰਤ ਪਾਸਟਰ ਜਸਵਿੰਦਰ ਬੱਬਲੂ ਅਤੇ ਚਰਚ ਪਾਸਟਰ ਰਾਹੁਲ ਸਹੋਤਾ ਵਲੋਂ ਆਏ ਹੋਏ ਮਸੀਹ ਵੈੱਲਫੇਅਰ ਬੋਰਡ ਦੇ ਅਹੁਦੇਦਾਰ ਅਤੇ ਸਮੂਹ ਪਾਸਟਰ ਸਹਿਬਾਨ ਦਾ ਧੰਨਵਾਦ ਕੀਤਾ | ਮੀਟਿੰਗ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਜਸਵਿੰਦਰ ਬੱਬਲੂ, ਪਾਸਟਰ ਜੋਰਜ ਮਸੀਹ, ਪਾਸਟਰ ਮਹਿੰਦਰ ਪਾਲ, ਪਾਸਟਰ ਹਰਜਿੰਦਰ, ਪਾਸਟਰ ਡੈਵਿਡ ਮਸੀਹ, ਪਾਸਟਰ ਬਲਦੇਵ ਮਸੀਹ, ਪਾਸਟਰ ਮਹਿੰਦਰ ਸਿੰਘ, ਪਾਸਟਰ ਕਰਤਾਰ, ਪਾਸਟਰ ਪੱਪੂ ਮਸੀਹ, ਪਾਸਟਰ ਮਲਕਿੰਦਰ ਕੌਰ, ਪਾਸਟਰ ਗੁਰਦਿਆਲ, ਪਾਸਟਰ ਮਨਪ੍ਰੀਤ, ਪਾਸਟਰ ਜਸਪਾਲ, ਪਾਸਟਰ ਰਸ਼ੀਦ ਮਸੀਹ, ਪਾਸਟਰ ਮਲੂਕ ਸੰਧੂ, ਪਾਸਟਰ ਰਾਹੁਲ ਸਹੋਤਾ, ਪਾਸਟਰ ਅੱਛਰ, ਪਾਸਟਰ ਰਜੇਸ਼, ਪਾਸਟਰ ਕੁਲਵਿੰਦਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਂਝਾ ਮੁਲਾਜ਼ਮ ਮੰਚ ਅਤੇ ਸਾਂਝੀ ਮੁਲਾਜ਼ਮ ਤਾਲਮੇਲ ਕਮੇਟੀ ਨੇ ਮੁੱਖ ਮੰਤਰੀ ਦੇ ਟਵੀਟ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਵਲੋਂ ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਸੈਮੀਨਾਰ ਲਗਾਇਆ
Ad Position 24