30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਓ.ਬੀ.ਸੀ. ਰੇਲਵੇ ਕਰਮਚਾਰੀ ਸੰਘ ਨੇ ਬੀ. ਪੀ. ਮੰਡਲ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ

ਹੁਸੈਨਪੁਰ, 29 ਅਗਸਤ (ਤਰਲੋਚਨ ਸਿੰਘ ਸੋਢੀ)-ਓ. ਬੀ.

Ad Position 21
No active advertisement
ਅਜੀਤ ਡੈਸਕ 30-08-2026
ਹੁਸੈਨਪੁਰ, 29 ਅਗਸਤ (ਤਰਲੋਚਨ ਸਿੰਘ ਸੋਢੀ)-ਓ.ਬੀ.ਸੀ. ਰੇਲਵੇ ਕਰਮਚਾਰੀ ਸੰਘ ਆਰ.ਸੀ.ਐਫ਼. ਕਪੂਰਥਲਾ ਨੇ ਸੰਗਠਨ ਦੇ ਦਫ਼ਤਰ (ਪ੍ਰਾਇਮਰੀ ਸਕੂਲ) ਵਿਖੇ ਬਿੰਦੇਸ਼ਵਰੀ ਪ੍ਰਸਾਦ (ਬੀ.ਪੀ.) ਮੰਡਲ ਦਾ ਜਨਮ ਦਿਨ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਬੀ. ਪੀ. ਮੰਡਲ ਦੀ ਮੂਰਤੀ ਨੂੰ ਹਾਰ ਪਾ ਕੇ ਅਤੇ ਫੁੱਲ ਭੇਟ ਕਰਕੇ ਕੀਤੀ ਗਈ | ਇਸ ਦੌਰਾਨ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸੰਗਠਨ ਦੇ ਵਿੱਤ ਸਕੱਤਰ ਅਜੀਤ ਕੁਮਾਰ ਨੇ ਕਿਹਾ ਕਿ ਮੰਡਲ ਕਮਿਸ਼ਨ ਦੇ ਗਠਨ ਦੇ 47 ਸਾਲਾਂ ਬਾਅਦ ਵੀ ਇਸ ਦੀਆਂ ਸਿਫ਼ਾਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਹੈ | ਸੰਗਠਨ ਸਕੱਤਰ ਅਸ਼ੋਕ ਕੁਮਾਰ ਨੇ ਕਿਹਾ ਕਿ ਦੇਸ਼ ਦੀ ਬਹੁਗਿਣਤੀ ਆਬਾਦੀ ਵਾਲੇ ਓ. ਬੀ. ਸੀ ਭਾਈਚਾਰੇ ਲਈ ਨਿਆਂ ਯਕੀਨੀ ਬਣਾਉਣ ਅਤੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਮੰਡਲ ਕਮਿਸ਼ਨ ਦੀਆਂ ਸਾਰੀਆਂ ਸਿਫ਼ਾਰਸ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਦਿਆਂ ਸਾਰੀਆਂ ਲੋੜੀਂਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ | ਇਸ ਸਮਾਗਮ ਵਿਚ ਪਹੁੰਚੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਨੇ ਅਗਸਤ ਵਿਚ ਰੇਲਵੇ ਸੇਵਾ ਤੋਂ ਸੇਵਾਮੁਕਤ ਹੋ ਰਹੇ ਓ. ਬੀ. ਸੀ. ਮੈਂਬਰਾਂ ਸੁਖਪਾਲ ਸਿੰਘ, ਕਪਤਾਨ ਸਿੰਘ, ਅਨਾਰ ਸਿੰਘ, ਸੁਰਿੰਦਰ ਸਿੰਘ ਅਤੇ ਮਹਿੰਦਰ ਪਾਲ ਦਾ ਸਨਮਾਨ ਕੀਤਾ | ਇਸ ਦੌਰਾਨ ਸੰਗਠਨ ਦੇ ਆਗੂਆਂ ਨੇ ਸੱਜਣ ਸਿੰਘ ਚੀਮਾ ਨੂੰ ਸਥਾਨਕ ਪੱਧਰ ‘ਤੇ ਓ. ਬੀ. ਸੀ. ਸਰਟੀਫਿਕੇਟ ਪ੍ਰਾਪਤ ਕਰਨ ਵਿਚ ਹੋ ਰਹੀ ਦੇਰੀ ਅਤੇ ਆਰ. ਸੀ. ਐਫ. ਵਿਚ ਸਰਪੰਚ ਨਾ ਹੋਣ ਕਾਰਨ ਸਰਟੀਫਿਕੇਟ ਪ੍ਰਾਪਤ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ | ਜਨਮ ਦਿਨ ਸਮਾਗਮ ਵਿਚ ਪ੍ਰਧਾਨ ਅਰਵਿੰਦ ਪ੍ਰਸਾਦ, ਸਕੱਤਰ ਅਸ਼ੋਕ ਕੁਮਾਰ, ਅਭਿਨਵ, ਭੁਪਿੰਦਰ, ਸੰਜੀਵ, ਸੰਜੀਵ ਯਾਦਵ, ਰਜਿੰਦਰ, ਦਿਨੇਸ਼, ਸ਼ਰਨਜੀਤ, ਰਾਜਕੁਮਾਰ ਪ੍ਰਜਾਪਤੀ, ਪਵਨ ਕੁਮਾਰ, ਦਿਨੇਸ਼ ਕੁਮਾਰ, ਸੁਮਨ ਕੁਮਾਰ, ਸੰਜੇ ਕੁਮਾਰ, ਸੋਨੂੰ ਕੁਮਾਰ, ਦੁਰਗੇਸ਼, ਆਨੰਦ ਰਾਜ ਸਮੇਤ ਸੰਗਠਨ ਦੇ ਅਨੇਕਾਂ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਲਾਧੋ ਰੇ ਦਿਵਸ ਨੂੰ ਸਮਰਪਿਤ ਛੇਵਾਂ ਅਲੌਕਿਕ ਕੀਰਤਨ ਸਮਾਗਮ ਅਗਲੀ ਖ਼ਬਰ ਪੰਜਾਬ ਨੰਬਰਦਾਰ ਐਸੋਸੀਏਸ਼ਨ ਨੇ ਨੰਬਰਦਾਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਦਿੱਤਾ ਮੁੱਖ ਮੰਤਰੀ ਨੂੰ ਮੰਗ ਪੱਤਰ
Ad Position 24