28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਆਈ.ਕੇ.ਜੀ.ਪੀ.ਟੀ.ਯੂ. ਦੀ ਪੱਤਰਕਾਰੀ ਵਿਭਾਗ ਦੀ ਟੀਮ ਖੇਤਰੀ ਰੇਡਿਓ ਫ਼ੀਚਰ ਮੁਕਾਬਲੇ ’ਚ ਦੂਜੇ ਸਥਾਨ ’ਤੇ ਰਹੀ ਡਾ. ਨਵਦੀਪਕ ਸੰਧੂ ਤੇ ਡਾ. ਰਣਬੀਰ ਸਿੰਘ ਨੇ ਦਿੱਤੀ ਜੇਤੂ ਟੀਮ ਨੂੰ ਵਧਾਈ

ਕਪੂਰਥਲਾ, 26 ਅਗਸਤ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 27-08-2026
ਕਪੂਰਥਲਾ, 26 ਅਗਸਤ (ਵਿ.ਪ੍ਰ.)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਵਿਗਿਆਨਕ ਪੱਤਰਕਾਰੀ ਸਬੰਧੀ ਕਰਵਾਏ ਗਏ ਸੈਮੀਨਾਰ ਦੌਰਾਨ ਖੇਤਰੀ ਰੇਡਿਓ ਫ਼ੀਚਰ ਦੇ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਕੇ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ | ਜੇਤੂ ਟੀਮ ਵਿਚ ਬੀ.ਏ.ਜੇ.ਐਮ.ਸੀ. ਤੀਜਾ ਸਮੈਸਟਰ ਦੀ ਵਿਦਿਆਰਥਣ ਮਨਦੀਪ ਕੌਰ, ਗੁਰਲੀਨ ਕੌਰ, ਅਭੀਨਵ ਸ਼ਰਮਾ ਤੇ 5ਵੇਂ ਸਮੈਸਟਰ ਦੇ ਵਿਦਿਆਰਥੀ ਜੀਆ ਐਸ਼ਵਰਿਆਮ ਤੇ ਬੀ.ਏ.ਜੇ.ਐਮ.ਸੀ. ਤੀਜਾ ਸਮੈਸਟਰ ਦੇ ਵਿਦਿਆਰਥੀ ਰਾਜਵੀਰ ਸਿੰਘ ਸ਼ਾਮਲ ਸਨ | ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਦੀਪਕ ਸੰਧੂ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਦੇ ਰਚਨਾਤਮਿਕ ਕੰਮ ਦੀ ਸ਼ਲਾਘਾ ਕੀਤੀ | ਇਸੇ ਦੌਰਾਨ ਹੀ ਪੱਤਰਕਾਰੀ ਤੇ ਜਨ ਸੰਚਾਰ ਦੇ ਮੁਖੀ ਪ੍ਰੋ. ਡਾ. ਰਣਬੀਰ ਸਿੰਘ ਤੇ ਹੋਰ ਫੈਕਲਟੀ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਤੇ ਮੁਕਾਬਲੇ ਦੀ ਤਿਆਰੀ ਵਿਚ ਉਨ੍ਹਾਂ ਦੀ ਸਹਾਇਤਾ ਕਰਨ ਲਈ ਤਕਨੀਕੀ ਸਹਾਇਕ ਕਰਨ ਕੁਮਾਰ ਤੇ ਖੋਜ ਵਿਦਵਾਨ ਕਰਮਵੀਰ ਸਿੰਘ ਦੀ ਵੀ ਸ਼ਲਾਘਾ ਕੀਤੀ | ਇੱਥੇ ਵਰਨਣਯੋਗ ਹੈ ਕਿ ਵਿਭਾਗ ਦੀ ਟੀਮ ਦੇ ਰੇਡਿਓ ਫ਼ੀਚਰ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਤੇ ਪ੍ਰਦੂਸ਼ਣ ਦੀ ਰੋਕਥਾਮ ਵਰਗੇ ਮਹੱਤਵ ਪੂਰਨ ਵਾਤਾਵਰਣ ਮੁੱਦਿਆਂ ਨੂੰ ਉਜਾਗਰ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕੈਪਸੂਲਾਂ ਸਮੇਤ ਇਕ ਕਾਬੂ ਅਗਲੀ ਖ਼ਬਰ ਕਪੂਰਥਲਾ ਬਾਈਪਾਸ ਤੋਂ ਡੀ.ਸੀ. ਚੌਂਕ ਤੱਕ 79.74 ਲੱਖ ਰੁਪਏ ਦੀ ਲਾਗਤ ਨਾਲ ਸੜ੍ਹਕ ਬਣਾਈ ਜਾਵੇਗੀ-ਅਕਾਸ਼ ਬਾਂਸਲ
Ad Position 24