25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸੰਤ ਨਿਰੰਕਾਰੀ ਮਿਸ਼ਨ ਨੇ ‘ਵਨਨੈੱਸ ਵਨ’ ਮੁਹਿੰਮ ਤਹਿਤ ਪਿੰਡ ਮੇਹਲੀ ’ਚ ਲਗਾਏ ਬੂਟੇ

ਫਗਵਾੜਾ, 24 ਅਗਸਤ (ਚਾਨਾ)-ਸੰਤ ਨਿਰੰਕਾਰੀ ਮਿਸ਼ਨ ਵਲੋਂ ਚਲਾਈ ਜਾ ਰਹੀ ‘ਵਨਨੇਸ ਵਨ’ ਮੁਹਿੰਮ ਤਹਿਤ ਨਜ਼ਦੀਕੀ ਪਿੰਡ ਮੇਹਲੀ ਵਿਖੇ ਬੂਟੇ ਲਗਾਏ ਗਏ | ਇਸ ਦੌਰਾਨ ਜਿੱਥੇ ਲਗਾਏ ਗਏ ਬੂਟਿਆਂ ਦੀ ਅਗਲੇ 3 ਤੋਂ 5 ਸਾਲ ਤੱਕ ਨਿਰੰਤਰ ਦੇਖਭਾਲ ਕਰਨ ਦਾ ਸੰਕਲਪ ਲਿਆ ਗਿਆ, ਉੱਥੇ ਹੀ ਪਹਿਲਾਂ ਲਗਾਏ ਬੂਟਿਆਂ ਦੀ ਸੰਭਾਲ ਵੀ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਮਿਸ਼ਨ ਦੇ ਬਰਾਂਚ ਫਗਵਾੜਾ ਦੇ ਸੰਯੋਜਕ ਮਲਕੀਤ ਚੰਦ ਨੇ ਦੱਸਿਆ ਕਿ ਅੱਜ ਦੇਸ਼ ਭਰ ‘ਚ ਵੱਖ-ਵੱਖ 630 ਪੇਂਡੂ ਤੇ ਸ਼ਹਿਰੀ ਸਥਾਨਾਂ ‘ਤੇ ਇੱਕੋ ਸਮੇਂ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਦੌਰਾਨ ਮਿਸ਼ਨ ਦੇ ਲੱਖਾਂ ਸ਼ਰਧਾਲੂਆਂ ਤੇ ਸੇਵਾਦਾਰਾਂ ਵਲੋਂ ਲਗਭਗ 10 ਲੱਖ ਬੂਟੇ ਲਗਾਏ ਗਏ ਹਨ | ਉਨ੍ਹਾਂ ਨੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦਾ ਸੰਦੇਸ਼ ਕਿ ‘ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ, ਦੋਵੇਂ ਹੀ ਹਾਨੀਕਾਰਕ ਹਨ’ ਨੂੰ ਸਾਂਝਾ ਕਰਦਿਆਂ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖੀ ਮਨ ਨੂੰ ਨਕਾਰਾਤਮਿਕ ਵਿਚਾਰਾਂ ਦੇ ਪ੍ਰਦੂਸ਼ਣ ਤੋਂ ਮੁਕਤ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਾਵਨ ਆਸ਼ੀਰਵਾਦ ਨਾਲ ‘ਵਨਨੇਸ ਵਨ’ ਮੁਹਿੰਮ ਦੀ ਸ਼ੁਰੂਆਤ ਅਗਸਤ 2021 ‘ਚ ਕੀਤੀ ਗਈ ਸੀ | ਜਿਸ ਦਾ ਮਕਸਦ ਸਿਰਫ਼ ਬੂਟੇ ਲਗਾਉਣਾ ਨਹੀਂ, ਸਗੋਂ ਮਨੁੱਖ ਅਤੇ ਕੁਦਰਤ ਵਿਚਲੇ ਅਧਿਆਤਮਿਕ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨਾ ਵੀ ਹੈ | ਪਿੰਡ ਮੇਹਲੀ ‘ਚ ਬੂਟੇ ਲਗਾਉਣ ਸਬੰਧੀ ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਅਧਿਆਤਮਿਕਤਾ ਮਨੁੱਖ ਨੂੰ ਨਕਾਰਾਤਮਿਕ ਸੋਚ ਤੋਂ ਮੁਕਤ ਕਰਕੇ ਉਸ ਅੰਦਰ ਕੁਦਰਤ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਦੀ ਹੈ | ਇਸ ਬੂਟੇ ਲਗਾਉਣ ਦੀ ਮੁਹਿੰਮ ਦੇ ਨਾਲ ਜੈਵ-ਵਿਭਿੰਨਤਾ ਨੂੰ ਉਤਸ਼ਾਹ ਮਿਲਣ ਦੇ ਨਾਲ ਸਥਾਨਕ ਵਾਤਾਵਰਣ ਤੰਤਰ ਮਜ਼ਬੂਤ ਹੋਵੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਤੇ ਹਰਿਆ-ਭਰਿਆ ਵਾਤਾਵਰਣ ਯਕੀਨੀ ਬਣਾਉਣ ਵਿਚ ਮਦਦ ਮਿਲੇਗੀ |

Ad Position 21
No active advertisement
ਅਜੀਤ ਡੈਸਕ 25-08-2026

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਹੜਤਾਲ ਕਾਰਨ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਠੱਪ ਅਗਲੀ ਖ਼ਬਰ ਪਿੰਡ ਮੁਰਾਦਪੁਰ ਦੇ ਲੋਕਾਂ ਨੇ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਦੀ ਕੀਤੀ ਕੁੱਟਮਾਰ
Ad Position 24