25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਟਰੱਕ ਦੀਆਂ ਬੈਟਰੀਆਂ ਚੋਰੀ ਕਰਨ ਦੇ ਮਾਮਲੇ ਵਿਚ ਇਕ ਵਿਰੁੱਧ ਕੇਸ ਦਰਜ

ਕਪੂਰਥਲਾ, 24 ਅਗਸਤ (ਸਡਾਨਾ)-ਟਰੱਕਾਂ ਵਿਚੋਂ ਬੈਟਰੀਆਂ ਚੋਰੀ ਕਰਨ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਰਾਜ ਕੁਮਾਰ ਵਾਸੀ ਡਿਪਸ ਕਲੋਨੀ ਸ਼ੇਖੂਪੁਰ ਨੇ ਦੱਸਿਆ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ ਤੇ ਉਸਦੀਆਂ ਗੱਡੀਆਂ ਨਵੀਆਂ ਦਾਣਾ ਮੰਡੀ ਵਿਖੇ ਖੜੀਆਂ ਹੁੰਦੀਆਂ ਹਨ ਤੇ ਉਸ ਪਾਸ ਡਰਾਈਵਰੀ ਦਾ ਕੰਮ ਕਰਦਾ ਜੁਝਾਰਾ ਸਿੰਘ ਸੋਨੀ ਵਾਸੀ ਗੁਰੂ ਨਾਨਕ ਨਗਰ ਜਲੰਧਰ ਗੱਡੀਆਂ ਵਿਚ ਹੀ ਰਹਿੰਦਾ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਸਨੇ ਮੰਡੀ ਵਿਚ ਜਾ ਕੇ ਗੱਡੀਆਂ ਦੇਖੀਆਂ ਤਾਂ ਉਨ੍ਹਾਂ ਦਾ ਡਰਾਈਵਰ ਉੱਥੇ ਮੌਜੂਦ ਨਹੀਂ ਸੀ ਤੇ ਗੱਡੀਆਂ ਦੀਆਂ ਸੀਟਾਂ ਪੱਟੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਚਾਰ ਛੋਟੀਆਂ ਬੈਟਰੀਆਂ ਤੇ ਦੋ ਵੱਡੀਆਂ ਬੈਟਰੀਆਂ ਚੋਰੀ ਹੋ ਚੁੱਕੀਆਂ ਸਨ | ਸ਼ਿਕਾਇਤਕਰਤਾ ਅਨੁਸਾਰ ਜਦੋਂ ਉਸਨੇ ਮੁਸ਼ਕਵੇਦ ਵਿਖੇ ਪਹੁੰਚ ਕੇ ਕਥਿਤ ਦੋਸ਼ੀ ਜੁਝਾਰ ਸਿੰਘ ਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਕੋਈ ਵੀ ਇਸ ਬਾਰੇ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ | ਸਿਟੀ ਪੁਲਿਸ ਨੇ ਉਕਤ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਗੁਰਮੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ |

Ad Position 21
No active advertisement
ਅਜੀਤ ਡੈਸਕ 25-08-2026

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਸੱਜਣ ਕੁਮਾਰ ਤੇ ਕਾਂਗਰਸ ਦਾ ਪੁਤਲਾ ਜਲਾ ਕੇ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ ਫਗਵਾੜਾ ਵਿਖੇ ਜੁਡੀਸ਼ੀਅਲ ਰਿਹਾਇਸ਼ ਸਰਕਾਰੀ ਪ੍ਰੋਜੈਕਟਾਂ ਲਈ ਜ਼ਮੀਨ ਦੀ ਲੋੜ-ਡੀ. ਸੀ
Ad Position 24