23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐਸ. ਡੀ. ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ

ਸੁਲਤਾਨਪੁਰ ਲੋਧੀ , 21 ਅਗਸਤ ( ਨਰੇਸ਼ ਹੈਪੀ )- ਐਸ . ਡੀ .

Ad Position 21
No active advertisement
ਅਜੀਤ ਡੈਸਕ 23-08-2026
ਸੁਲਤਾਨਪੁਰ ਲੋਧੀ , 21 ਅਗਸਤ ( ਨਰੇਸ਼ ਹੈਪੀ )- ਐਸ . ਡੀ . ਕਾਲਜ ਫ਼ਾਰ ਵੁਮੈਨ ਸੁਲਤਾਨਪੁਰ ਲੋਧੀ ਵਿਖੇ ਕਸ਼ਮੀਰ ਕੌਰ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਪਿ੍ੰਸੀਪਲ ਡਾ . ਵੰਦਨਾ ਸ਼ੁਕਲਾ ਦਾ ਸਮਾਗਮ ‘ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ‘ ਤੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ | ਇਸ ਦੌਰਾਨ ਵਿਦਿਆਰਥਣਾਂ ਵੱਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ , ਜਦਕਿ ਸਮਾਗਮ ਦਾ ਮੁੱਖ ਆਕਰਸ਼ਣ ਮਾਡਲਿੰਗ ਰਾਹੀਂ ਤੀਜ ਕੁਈਨ ਦਰਮਿਆਨ ਮੁਕਾਬਲਾ ਰਿਹਾ | ਤੀਜ ਕੁਈਨ ਦੇ ਮੁਕਾਬਲੇ ‘ ਚ ਵਿਦਿਆਰਥਣਾਂ ਵੱਡੀ ਗਿਣਤੀ ਵਿਚ ਹਿੱਸਾ ਲੈਂਦੀਆਂ ਦਰਸ਼ਕਾਂ ‘ ਤੇ ਆਪਣੀ ਕਲਾ ਦੀ ਗਹਿਰੀ ਛਾਪ ਛੱਡੀ ਲ ਵੱਖ ਵੱਖ ਰਾਉਂਡ ‘ ਚੋਂ ਗੁਜ਼ਰਦਿਆਂ ਬੀ . ਏ ਭਾਗ ਦੂਜਾ ਦੀ ਨੰਦਨੀ ਮਿਸ ਤੀਜ ਦੇ ਖ਼ਿਤਾਬ ‘ ਤੇ ਕਬਜ਼ਾ ਕਰਨ ‘ ਚ ਸਫਲ ਰਹੀ | ਬੀ . ਕਾਮ ਭਾਗ ਤੀਜਾ ਦੀ ਹਰਮੀਨ ਕੌਰ ਫ਼ਸਟ ਰਨਰਅਪ ਅਤੇ ਬੀ . ਏ ਭਾਗ ਦੂਜਾ ਦੀ ਮਨਮੀਤ ਕੌਰ ਸੈਕੰਡ ਰਨਰਅਪ ਰਹੀ | ਬੀ . ਸੀ . ਏ ਭਾਗ ਪਹਿਲਾ ਦੀ ਮਨਪ੍ਰੀਤ ਕੌਰ ਮਿਸ ਕਨਫੀਡੈਂਸ , ਜਦਕਿ ਬੀ . ਏ ਭਾਗ ਦੂਜਾ ਦੀ ਪ੍ਰੀਤਕਾ ਤੇ ਬੀ . ਏ ਭਾਗ ਤੀਜਾ ਦੀ ਹਰਮਨਪ੍ਰੀਤ ਕੌਰ ਸਾਂਝੇ ਤੌਰ ‘ ਤੇ ਮਿਸ ਪੰਜਾਬਣ ਦਾ ਖ਼ਿਤਾਬ ਹਾਸਲ ਕਰਨ ‘ ਚ ਸਫਲ ਰਾਹੀਆਂ | ਬੀ . ਕਾਮ ਭਾਗ ਪਹਿਲਾ ਦੀ ਤਰਨਜੀਤ ਕੌਰ ਨੇ ਬਿਊਟੀਫੁਲ ਸਮਾਈਲ , ਬੀ . ਏ ਭਾਗ ਤੀਜਾ ਦੀ ਪ੍ਰਭਜੋਤ ਕੌਰ ਨੇ ਬਿਊਟੀਫੁਲ ਆਈਜ਼ ਤੇ ਬਿਊਟੀਫੁਲ ਡਰੈੱਸ ਦੇ ਖ਼ਿਤਾਬ ‘ ਤੇ ਕਬਜ਼ਾ ਕੀਤਾ | ਬੀ . ਕਾਮ ਭਾਗ ਤੀਜਾ ਦੀ ਜਸ਼ਨਪ੍ਰੀਤ ਕੌਰ ਸਿੰਪਲ ਸਿਟੀ ਦਾ ਖ਼ਿਤਾਬ ਹਾਸਲ ਕਰਨ ‘ ਚ ਕਾਮਯਾਬ ਰਹੀ | ਜੇਤੂਆਂ ਨੂੰ ਸਨਮਾਨਿਤ ਕਰਨ ਉਪਰੰਤ ਵਿਦਿਆਰਥਣਾਂ ਦੇ ਰੂਬਰੂ ਹੁੰਦਿਆਂ ਪਿ੍ੰਸੀਪਲ ਡਾ . ਸ਼ੁਕਲਾ ਨੇ ਕਿਹਾ ਕਿ ਜੇਠ ਤੇ ਹਾੜ ਮਹੀਨੇ ਦੀ ਤਪਦੀ ਗਰਮੀ ਤੋਂ ਬਾਦ ਜਦ ਧਰਤੀ ‘ ਤੇ ਬਾਰਿਸ਼ ਦੀਆਂ ਬੂੰਦਾਂ ਟਿੱਪ ਟਿੱਪ ਡਿਗਦੀਆਂ ਹਨ , ਤਾਂ ਉਹ ਧਰਤੀ ਮਾਂ ਦੀ ਪਿਆਸ ਤਾਂ ਬੁਝਾਉਂਦੀਆਂ ਹੀ ਹਨ , ਨਾਲ ਦੀ ਨਾਲ ਸਾਨੂੰ ਸਾਉਣ ਮਹੀਨੇ ਦੇ ਆਉਣ ਦਾ ਇਹਸਾਸ ਵੀ ਕਰਵਾਉਂਦੀਆਂ ਹਨ | ਉਨ੍ਹਾਂ ਕਾਲਜ ‘ ਚ ਆਉਣ ਵਾਲੀਆਂ ਨਵੀਆਂ ਵਿਦਿਆਰਥਣਾਂ ਨੂੰ ਜੀ ਆਇਆਂ ਕਹਿੰਦਿਆਂ ਆਯੋਜਿਤ ਸਮਾਗਮ ਦੀ ਸਫਲਤਾ ਲਈ ਮੈਡਮ ਕਸ਼ਮੀਰ ਕੌਰ ਨੂੰ ਵਧਾਈ ਦਿੱਤੀ | ਮੰਚ ਸੰਚਾਲਨ ਬੀ ਏ ਭਾਗ ਤੀਜਾ ਦੀਆਂ ਵਿਦਿਆਰਥਣਾਂ ਨਵਜੋਤ ਕੌਰ ਤੇ ਅਮਨਦੀਪ ਕੌਰ ਨੇ ਸਾਂਝੇ ਤੌਰ ਤੇ ਕੀਤਾ | ਇਸ ਮੌਕੇ ਮੈਡਮ ਰਜਿੰਦਰ ਕੌਰ , ਰਜਨੀ ਬਾਲਾ , ਰਾਜਬੀਰ ਕੌਰ , ਸੁਨੀਤਾ ਕਲੇਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਸਰਕਾਰੀ ਸਕੂਲ ਕੰਨਿਆ ਨੂੰ ਵਾਟਰ ਕੂਲਰ ਭੇਟ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਦੀ ਮੀਟਿੰਗ 24 ਨੂੰ-ਜਸਪ੍ਰੀਤ ਸਿੰਘ ਵਾਲੀਆ
Ad Position 24