ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ
ਸੁਲਤਾਨਪੁਰ ਲੋਧੀ, 19 ਅਗਸਤ (ਨਰੇਸ਼ ਹੈਪੀ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਪਿ੍ੰਸੀਪਲ ਮੋਨਾ ਘਈ ਸੀਨੀਅਰ ਵਿੰਗ ਅਤੇ ਪਿ੍ੰਸੀਪਲ ਮਧੂ ਸ਼ਰਮਾ (ਜੂਨੀਅਰ ਵਿੰਗ) ਦੀ ਯੋਗ ਅਗਵਾਈ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮਿਲ ਕੇ ਤੀਆਂ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ | ਇਸ ਮੌਕੇ ਮੁੱਖ ਮਹਿਮਾਨ ਸ਼੍ਰੀਮਤੀ ਸ਼ਵੇਤਾ ਚੋਪੜਾ (ਪਿ੍ੰਸੀਪਲ ਸੈਕਰਡ ਹਾਰਟ ਸਕੂਲ, ਕਪੂਰਥਲਾ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਤੀਜ ਪ੍ਰੋਗਰਾਮ ਵਿਚ ਵਿਦਿਆਰਥੀਆਂ ਅਧਿਆਪਕਾਂ ਨੇ ਪੰਜਾਬੀ ਸਭਿਆਚਾਰ ਨੂੰ ਮੁੱਖ ਰੱਖਦੇ ਹੋਏ ਹਾਊਸ ਵਾਈਜ਼ ਇੱਕ ਖ਼ਾਸ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿਚ ਵੀਨਸ ਹਾਊਸ ਦੇ ਇੰਚਾਰਜ ਬਲਜਿੰਦਰ ਕੌਰ ਵੱਲੋਂ ਪੰਜਾਬ ਦੇ ਮਾਝਾ ਖੇਤਰ, ਅਰਥ ਹਾਊਸ ਦੇ ਇੰਚਾਰਜ ਨਿਮਰਤ ਕੌਰ ਵੱਲੋਂ ਦੋਆਬਾ ਖੇਤਰ, ਮਰਕਰੀ ਹਾਊਸ ਦੇ ਇੰਚਾਰਜ ਦਵਿੰਦਰ ਕੌਰ ਵੱਲੋਂ ਪੰਜਾਬ ਦੇ ਮਾਲਵੇ ਖੇਤਰ ਨੂੰ ਅਤੇ ਨੇਪਚਿਊਨ ਹਾਊਸ ਦੇ ਇੰਚਾਰਜ ਮੈਡਮ ਰੇਖਾ ਵੱਲੋਂ ਪੰਜਾਬ ਦੇ ਪੁਆਧ ਖੇਤਰ ਦੇ ਪਿੰਡ ਤੇ ਖਾਣ-ਪੀਣ ਨੂੰ ਖ਼ਾਸ ਤੌਰ ਤੇ ਪ੍ਰਦਰਸ਼ਿਤ ਕੀਤਾ ਗਿਆ | ਇਸ ਮੌਕੇ ਚਰਖਾ ਕੱਤਣ, ਚੱਕੀ ਪੀਸਣਾ, ਪੀਂਘਾਂ ਝੂਟਣ ਅਤੇ ਗਿੱਧੇ -ਭੰਗੜੇ ਰਾਹੀਂ ਮੁਟਿਆਰਾਂ ਨੇ ਆਪਣੇ ਚਾਅ ਪੂਰੇ ਕੀਤੇ | ਇਸ ਮੌਕੇ ਆਏ ਹੋਏ ਮੁੱਖ ਮਹਿਮਾਨ ਸ਼੍ਰੀਮਤੀ ਸ਼ਵੇਤਾ ਚੋਪੜਾ (ਪਿ੍ੰਸੀਪਲ ਸੈਕਰਡ ਹਾਰਟ ਸਕੂਲ, ਕਪੂਰਥਲਾ ) ਵੱਲੋਂ ਪਿ੍ੰਸੀਪਲ ਮੋਨਾ ਘਈ, ਸਕੂਲ ਮੈਨੇਜਮੈਂਟ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਸਭ ਨੂੰ ਤੀਜ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਐਮ ਡੀ ਸੁਖਦੇਵ ਸਿੰਘ ਜੱਜ ਤੇ ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਬੇਸ਼ੱਕ ਆਧੁਨਿਕਤਾ ਦੇ ਚੱਲਦਿਆਂ ਲੋਕ ਲੁਪਤ ਹੁੰਦਾ ਜਾ ਰਿਹਾ ਹੈ, ਪਰ ਫਿਰ ਵੀ ਕਈ ਸੰਸਥਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਖ਼ਾਸ ਤੌਰ ਤੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕਿ੍ਤੀ ਅਤੇ ਸਭਿਆਚਾਰ ਨਾਲ ਜੋੜ ਕੇ ਰੱਖਣ ਲਈ ਅਜਿਹੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ | ਸਟੇਜ ਦੀ ਭੂਮਿਕਾ ਮੈਡਮ ਰਾਜਵਿੰਦਰ ਕੌਰ ਅਤੇ ਵਿਦਿਆਰਥਣ ਸਨੇਹਪ੍ਰੀਤ ਕੌਰ ਨੇ ਸੰਭਾਲੀ | ਇਸ ਮੌਕੇ ਤੀਆਂ ਦੇ ਤਿਉਹਾਰ ਤੇ ਸੱਜ ਕੇ ਆਈਆਂ ਮੁਟਿਆਰਾਂ ਦੀ ਮਾਡਲਿੰਗ ਕਰਵਾਈ ਗਈ | ਜਿਸ ਦੀ ਜੱਜਮੈਂਟ ਸ਼੍ਰੀਮਤੀ ਮਨਿੰਦਰ ਕੌਰ ਅਤੇ ਨਵਜੋਤ ਕੌਰ ਨੇ ਨਿਭਾਈ | ਜਿਸ ਵਿਚ ਮਿਸ ਤੀਜ ਬਣੀਆਂ ਕਨਿਸ਼ਕਾ ਅਤੇ ਸੁਖਮਨ ਕੌਰ ਤੋਂ ਇਲਾਵਾ ਸਿਮਰਨ ਤੇ ਜੈਸਨੂਰ ਕੌਰ (ਪੰਜਾਬਣ ਮੁਟਿਆਰ), ਅਵਨੀਤ ਕੌਰ ਤੇ ਪੁਨੀਤ ਕੌਰ (ਸ਼ਿੰਗਾਰ ਦੀ ਰਾਣੀ) ਮਨਰਾਜ ਕੌਰ ਤੇ ਅਸੀਸ ਕੌਰ (ਵਿਰਸੇ ਦੀ ਰਾਣੀ), ਮੰਨਤਪ੍ਰੀਤ ਕੌਰ ਤੇ ਮਨਕੀਰਤ ਕੌਰ (ਗਿੱਧਿਆਂ ਦੀ ਰਾਣੀ), ਸਮਰੀਨ ਕੌਰ ਅਤੇ ਸਿਮਰਤ ਕੌਰ (ਫੁਲਕਾਰੀ ਕੁਇਨ) ਦੇ ਖ਼ਿਤਾਬ ਨਾਲ਼ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਪਿ੍ੰਸੀਪਲ ਮੈਡਮ ਮਧੂ ਸ਼ਰਮਾ (ਜੂਨੀਅਰ ਵਿੰਗ), ਪਿ੍ੰਸੀਪਲ ਮੈਡਮ ਗਗਨਦੀਪ ਕੌਰ ਜੱਜ (ਅਕਾਲ ਅਕੈਡਮੀ ਇੰਟਰਨੈਸ਼ਨਲ), ਮੈਨੇਜਮੈਂਟ ਮੈਡਮ ਮਨਜੀਤ ਕੌਰ ਜੱਜ, ਅਸਿਸਟੈਂਟ ਮੈਨੇਜਿੰਗ ਡਾਇਰੈਕਟਰ ਪ੍ਰਗਟ ਸਿੰਘ ਜੱਜ, ਇੰਦਰਪਾਲ ਸਿੰਘ ਜੱਜ ਅਤੇ ਸਕੂਲ ਕੋਆਰਡੀਨੇਟਰ, ਹਾਊਸ ਇੰਚਾਰਜ, ਐਕਟੀਵਿਟੀ ਇੰਚਾਰਜ, ਅਤੇ ਸਟਾਫ਼ ਮੈਂਬਰ ਵੀ ਮੌਜੂਦ ਸਨ |
ਅ
ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਤੀਆਂ ਦੇ ਤਿਉਹਾਰ ਮੌਕੇ ਮੁੱਖ ਮਹਿਮਾਨ ਪਿ੍ੰਸੀਪਲ ਸ਼ਵੇਤਾ ਚੋਪੜਾ, ਪਿ੍ੰਸੀਪਲ ਮੋਨਾ ਘਈ, ਪਿ੍ੰਸੀਪਲ ਮਧੂ ਸ਼ਰਮਾ, ਮੈਨੇਜਮੈਂਟ ਮੈਂਬਰ ਮਨਜੀਤ ਕੌਰ ਜੱਜ ਅਤੇ ਹੋਰ ਸਟਾਫ਼ | ਤਸਵੀਰ. ਲਾਡੀ ਸਟੂਡੀਓ
20-08-2026